IMG-LOGO
ਹੋਮ ਪੰਜਾਬ: ਪਿਤਾ ਦੀ ਦਰਿੰਦਗੀ ਦਾ ਸ਼ਿਕਾਰ ਹੋਈ ਫਾਰਮੈਸੀ ਦੀ ਵਿਦਿਆਰਥਣ, ਕਾਲਜ...

ਪਿਤਾ ਦੀ ਦਰਿੰਦਗੀ ਦਾ ਸ਼ਿਕਾਰ ਹੋਈ ਫਾਰਮੈਸੀ ਦੀ ਵਿਦਿਆਰਥਣ, ਕਾਲਜ ਪਹੁੰਚ ਕੇ ਸੁਣਾਈ ਹੱਡਬੀਤੀ, ਮਾਮਲਾ ਦਰਜ

Admin User - Feb 12, 2026 11:44 AM
IMG

ਲੁਧਿਆਣਾ : ਮਹਾਨਗਰ ਦੇ ਨਿਊ ਸ਼ਕਤੀ ਨਗਰ ਇਲਾਕੇ ਵਿੱਚ ਰਿਸ਼ਤਿਆਂ ਨੂੰ ਸ਼ਰਮਸਾਰ ਕਰਨ ਵਾਲਾ ਇੱਕ ਬੇਹੱਦ ਦੁਖਦ ਮਾਮਲਾ ਸਾਹਮਣੇ ਆਇਆ ਹੈ। ਇੱਕ ਪ੍ਰਾਈਵੇਟ ਕਾਲਜ ਵਿੱਚ ਫਾਰਮੈਸੀ ਦੀ ਪੜ੍ਹਾਈ ਕਰ ਰਹੀ 21 ਸਾਲਾ ਵਿਦਿਆਰਥਣ ਨੇ ਆਪਣੇ ਹੀ ਪਿਤਾ 'ਤੇ ਜਬਰ-ਜ਼ਨਾਹ ਕਰਨ ਦੇ ਗੰਭੀਰ ਇਲਜ਼ਾਮ ਲਗਾਏ ਹਨ। ਥਾਣਾ ਟਿੱਬਾ ਦੀ ਪੁਲਿਸ ਨੇ ਪੀੜਤਾ ਦੇ ਬਿਆਨਾਂ ਦੇ ਆਧਾਰ 'ਤੇ ਮੁਲਜ਼ਮ ਪਿਤਾ ਵਿਰੁੱਧ ਧਾਰਾ 64 ਤਹਿਤ ਮੁਕੱਦਮਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


ਘਰ ਵਿੱਚ ਇਕੱਲੀ ਦੇਖ ਬਣਾਇਆ ਸ਼ਿਕਾਰ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਪੀੜਤਾ ਨੇ ਦੱਸਿਆ ਕਿ ਨਵੰਬਰ 2025 ਵਿੱਚ ਉਸ ਦੀ ਮਾਂ ਅਤੇ ਭੈਣ-ਭਰਾ ਬਿਹਾਰ ਗਏ ਹੋਏ ਸਨ, ਜਿਸ ਕਾਰਨ ਉਹ ਘਰ ਵਿੱਚ ਆਪਣੇ ਪਿਤਾ ਨਾਲ ਇਕੱਲੀ ਸੀ। ਇਸੇ ਦੌਰਾਨ ਮੁਲਜ਼ਮ ਪਿਤਾ ਨੇ ਸ਼ਰਾਬ ਦੇ ਨਸ਼ੇ ਵਿੱਚ ਉਸ 'ਤੇ ਮਾੜੀ ਨਜ਼ਰ ਰੱਖਣੀ ਸ਼ੁਰੂ ਕਰ ਦਿੱਤੀ ਅਤੇ ਕਈ ਵਾਰ ਜ਼ਬਰਦਸਤੀ ਦੀ ਕੋਸ਼ਿਸ਼ ਕੀਤੀ। ਪੀੜਤਾ ਨੇ ਫੋਨ ਰਾਹੀਂ ਆਪਣੀ ਮਾਂ ਨੂੰ ਵੀ ਇਸ ਬਾਰੇ ਦੱਸਿਆ ਸੀ, ਜਿਸ 'ਤੇ ਮਾਂ ਨੇ ਪਿਤਾ ਨੂੰ ਵਰਜਿਆ ਵੀ ਸੀ। ਪਰ 8 ਫਰਵਰੀ ਦੀ ਰਾਤ ਨੂੰ ਮੁਲਜ਼ਮ ਨੇ ਹੱਦਾਂ ਪਾਰ ਕਰਦਿਆਂ ਨਸ਼ੇ ਦੀ ਹਾਲਤ ਵਿੱਚ ਧੀ ਨਾਲ ਦਰਿੰਦਗੀ ਕੀਤੀ।


ਕਾਲਜ ਵਿੱਚ ਖੁੱਲ੍ਹਿਆ ਮਾਮਲਾ ਵਾਰਦਾਤ ਤੋਂ ਅਗਲੇ ਦਿਨ ਪੀੜਤ ਲੜਕੀ ਜਦੋਂ ਕਾਲਜ ਪਹੁੰਚੀ ਤਾਂ ਉਹ ਆਪਣਾ ਮਾਨਸਿਕ ਸੰਤੁਲਨ ਬਰਕਰਾਰ ਨਾ ਰੱਖ ਸਕੀ ਅਤੇ ਸਹੇਲੀਆਂ ਸਾਹਮਣੇ ਫੁੱਟ-ਫੁੱਟ ਕੇ ਰੋਣ ਲੱਗੀ। ਆਪਣੀਆਂ ਸਹਿਪਾਠੀਆਂ ਨੂੰ ਹੱਡਬੀਤੀ ਸੁਣਾਉਣ ਤੋਂ ਬਾਅਦ ਉਸ ਨੇ ਤੁਰੰਤ ਹੈਲਪਲਾਈਨ ਨੰਬਰ 'ਤੇ ਸੰਪਰਕ ਕੀਤਾ। ਮਹਿਲਾ ਪੁਲਿਸ ਅਧਿਕਾਰੀਆਂ ਨੇ ਕਾਲਜ ਪਹੁੰਚ ਕੇ ਪੀੜਤਾ ਦੇ ਬਿਆਨ ਦਰਜ ਕੀਤੇ ਅਤੇ ਕਾਨੂੰਨੀ ਕਾਰਵਾਈ ਅੱਗੇ ਵਧਾਈ।


ਪੁਲਿਸ ਦੀ ਕਾਰਵਾਈ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲਾ ਬੇਹੱਦ ਸੰਵੇਦਨਸ਼ੀਲ ਹੈ। ਪੀੜਤਾ ਦਾ ਮੈਡੀਕਲ ਕਰਵਾਇਆ ਜਾ ਰਿਹਾ ਹੈ ਅਤੇ ਮੁਲਜ਼ਮ ਪਿਤਾ ਦੀ ਗ੍ਰਿਫ਼ਤਾਰੀ ਲਈ ਵੱਖ-ਵੱਖ ਥਾਵਾਂ 'ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਪੁਲਿਸ ਮੁਤਾਬਕ ਦੋਸ਼ੀ ਜਲਦ ਹੀ ਹਿਰਾਸਤ ਵਿੱਚ ਹੋਵੇਗਾ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.