IMG-LOGO
ਹੋਮ ਰਾਸ਼ਟਰੀ: ਰਾਜਸਥਾਨ ਨਹਿਰ ‘ਚ ਸਮਾਈ Ritz ਕਾਰ, 4 ਦਿਨਾਂ ਬਾਅਦ ਮਿਲੀ...

ਰਾਜਸਥਾਨ ਨਹਿਰ ‘ਚ ਸਮਾਈ Ritz ਕਾਰ, 4 ਦਿਨਾਂ ਬਾਅਦ ਮਿਲੀ ਚਾਲਕ ਦੀ ਲਾਸ਼

Admin User - Feb 05, 2026 08:53 PM
IMG

ਮਲੋਟ ਦੇ ਨੇੜਲੇ ਪਿੰਡ ਮਹੂਆਨਾ ਵਿੱਚ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ, ਜਿੱਥੇ ਇੱਕ Ritz ਕਾਰ ਬੇਕਾਬੂ ਹੋ ਕੇ ਰਾਜਸਥਾਨ ਨਹਿਰ ਵਿੱਚ ਡਿੱਗ ਗਈ। ਇਸ ਹਾਦਸੇ ਵਿੱਚ ਕਾਰ ਚਾਲਕ ਦੀ ਮੌਤ ਹੋ ਗਈ। ਕਾਫੀ ਸਮੇਂ ਤੱਕ ਚੱਲੀ ਭਾਲ ਮੁਹਿੰਮ ਤੋਂ ਬਾਅਦ, ਅੱਜ ਚਾਰ ਦਿਨਾਂ ਮਗਰੋਂ ਕਾਰ ਨੂੰ ਨਹਿਰ ਵਿੱਚੋਂ ਬਾਹਰ ਕੱਢਿਆ ਗਿਆ, ਜਿਸ ਨਾਲ ਕਾਰ ਚਾਲਕ ਦੀ ਲਾਸ਼ ਵੀ ਬਰਾਮਦ ਹੋਈ।

ਮ੍ਰਿਤਕ ਦੀ ਪਛਾਣ ਹਰਦੀਪ ਸਿੰਘ ਵਾਸੀ ਪਿੰਡ ਲੰਬੀ ਵਜੋਂ ਹੋਈ ਹੈ। ਮਿਲੀ ਜਾਣਕਾਰੀ ਅਨੁਸਾਰ ਸੋਮਵਾਰ ਸ਼ਾਮ ਨੂੰ ਹਰਦੀਪ ਸਿੰਘ ਆਪਣੀ Ritz ਕਾਰ ਰਾਹੀਂ ਜਾ ਰਿਹਾ ਸੀ ਕਿ ਪਿੰਡ ਮਹੂਆਨਾ ਕੋਲੋਂ ਲੰਘਦੀ ਰਾਜਸਥਾਨ ਨਹਿਰ ਦੇ ਨੇੜੇ ਅਚਾਨਕ ਗੱਡੀ ਬੇਕਾਬੂ ਹੋ ਗਈ ਅਤੇ ਸਿੱਧੀ ਨਹਿਰ ਵਿੱਚ ਜਾ ਡਿੱਗੀ।

ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਥਾਣਾ ਲੰਬੀ ਦੀ ਪੁਲਿਸ ਵੱਲੋਂ ਤੁਰੰਤ ਕਾਰਵਾਈ ਕਰਦੇ ਹੋਏ NDRF ਦੀਆਂ ਟੀਮਾਂ ਦੀ ਮਦਦ ਨਾਲ ਕਾਰ ਅਤੇ ਚਾਲਕ ਦੀ ਭਾਲ ਸ਼ੁਰੂ ਕਰ ਦਿੱਤੀ ਗਈ। ਲਗਾਤਾਰ ਚਾਰ ਦਿਨਾਂ ਤੱਕ ਚੱਲੀ ਤਲਾਸ਼ ਮੁਹਿੰਮ ਦੌਰਾਨ ਅੱਜ ਦੁਪਹਿਰ ਨੂੰ ਆਖਿਰਕਾਰ ਕਾਰ ਦਾ ਪਤਾ ਲੱਗਿਆ।

ਕਾਫੀ ਮੁਸ਼ੱਕਤ ਤੋਂ ਬਾਅਦ ਕਾਰ ਨੂੰ ਨਹਿਰ ਵਿੱਚੋਂ ਬਾਹਰ ਕੱਢਿਆ ਗਿਆ ਅਤੇ ਅੰਦਰੋਂ ਹਰਦੀਪ ਸਿੰਘ ਦੀ ਲਾਸ਼ ਬਰਾਮਦ ਕੀਤੀ ਗਈ। ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਪੁਲਿਸ ਵੱਲੋਂ ਮਾਮਲੇ ਵਿੱਚ ਧਾਰਾ 174 ਤਹਿਤ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.