ਤਾਜਾ ਖਬਰਾਂ
ਬਟਾਲਾ ਦੌਰੇ ਦੌਰਾਨ ਮਾਨਯੋਗ ਡੀ.ਜੀ.ਪੀ ਪੰਜਾਬ ਸ੍ਰੀ ਗੌਰਵ ਯਾਦਵ ਆਈ.ਪੀ.ਐਸ. ਨੇ ਬਟਾਲਾ ਪੁਲਿਸ ਦੇ ਮਿਹਨਤੀ ਅਤੇ ਹੋਣਹਾਰ ਪੁਲਿਸ ਕਰਮਚਾਰੀ ਹਵਲਦਾਰ ਕੁਲਵਿੰਦਰ ਸਿੰਘ ਨੂੰ ਉਤਕ੍ਰਿਸ਼ਟ ਸੇਵਾਵਾਂ ਦੇਣ ਦੇ ਸਨਮਾਨ ਵਜੋਂ ਡੀ.ਜੀ.ਪੀ ਕਾਮਨਡੇਸ਼ਨ ਡਿਸਕ ਦੇ ਕੇ ਸਨਮਾਨਿਤ ਕੀਤਾ।
ਹੋਲਦਾਰ ਕੁਲਵਿੰਦਰ ਸਿੰਘ ਪਿਛਲੇ ਕਰੀਬ ਇੱਕ ਸਾਲ ਤੋਂ ਐੱਸ.ਐੱਸ.ਪੀ ਦਫ਼ਤਰ ਬਟਾਲਾ ਦੇ ਸੋਸ਼ਲ ਮੀਡੀਆ ਸੈੱਲ ਵਿੱਚ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ। ਉਨ੍ਹਾਂ ਨੇ ਆਪਣੀ ਸੋਸ਼ਲ ਮੀਡੀਆ ਟੀਮ ਦੇ ਨਾਲ ਮਿਲ ਕੇ ਬਟਾਲਾ ਪੁਲਿਸ ਦੀਆਂ ਗਤੀਵਿਧੀਆਂ, ਉਪਲਬਧੀਆਂ ਅਤੇ ਲੋਕ-ਹਿਤੈਸ਼ੀ ਕਾਰਜਾਂ ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਰਾਹੀਂ ਜਨਤਾ ਤੱਕ ਪਹੁੰਚਾਇਆ, ਜਿਸ ਨਾਲ ਪੁਲਿਸ ਅਤੇ ਆਮ ਲੋਕਾਂ ਵਿਚਕਾਰ ਸਿੱਧਾ ਸੰਪਰਕ ਮਜ਼ਬੂਤ ਹੋਇਆ।
ਇਸ ਤੋਂ ਇਲਾਵਾ, ਹੋਲਦਾਰ ਕੁਲਵਿੰਦਰ ਸਿੰਘ ਵੱਲੋਂ ਵੱਖ-ਵੱਖ ਸਮਾਜਿਕ ਅਤੇ ਕਾਨੂੰਨੀ ਮੁੱਦਿਆਂ ‘ਤੇ ਤਿਆਰ ਕੀਤੀਆਂ ਗਈਆਂ ਪਬਲਿਕ ਜਾਗਰੂਕਤਾ ਵੀਡੀਓਜ਼ ਨੂੰ ਬਟਾਲਾ ਪੁਲਿਸ ਦੇ ਅਧਿਕਾਰਿਕ ਸੋਸ਼ਲ ਮੀਡੀਆ ਪੇਜਾਂ ‘ਤੇ ਅਪਲੋਡ ਕੀਤਾ ਗਿਆ, ਜਿਨ੍ਹਾਂ ਨੂੰ ਲੋਕਾਂ ਵੱਲੋਂ ਭਰਪੂਰ ਸਮਰਥਨ ਅਤੇ ਸਰਾਹਨਾ ਮਿਲੀ। ਇਨ੍ਹਾਂ ਉਪਰਾਲਿਆਂ ਨਾਲ ਬਟਾਲਾ ਪੁਲਿਸ ਦੀ ਛਵੀ ਹੋਰ ਮਜ਼ਬੂਤ ਹੋਈ ਅਤੇ ਲੋਕਾਂ ਵਿੱਚ ਭਰੋਸਾ ਵਧਿਆ।
ਜ਼ਿਕਰਯੋਗ ਹੈ ਕਿ ਹੋਲਦਾਰ ਕੁਲਵਿੰਦਰ ਸਿੰਘ ਨੂੰ ਇਸ ਤੋਂ ਪਹਿਲਾਂ ਵੀ ਆਪਣੀ ਬਿਹਤਰ ਡਿਊਟੀ ਅਤੇ ਸਮਰਪਿਤ ਸੇਵਾਵਾਂ ਦੇ ਚਲਦੇ ਡੀ.ਜੀ.ਪੀ ਕਾਮਨਡੇਸ਼ਨ ਸਰਟੀਫਿਕੇਟ ਅਤੇ ਕੈਸ਼ ਰਿਵਾਰਡ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ।
Get all latest content delivered to your email a few times a month.