IMG-LOGO
ਹੋਮ ਪੰਜਾਬ, ਰਾਸ਼ਟਰੀ, ਦਿੱਲੀ ਡੈਕਲੇਰਸ਼ਨ 2026 ਨੂੰ ਅਪਨਾਉਣ ਦੇ ਨਾਲ ਸਮਾਪਤ ਹੋਇਆ ਲੋਕਤੰਤਰ...

ਦਿੱਲੀ ਡੈਕਲੇਰਸ਼ਨ 2026 ਨੂੰ ਅਪਨਾਉਣ ਦੇ ਨਾਲ ਸਮਾਪਤ ਹੋਇਆ ਲੋਕਤੰਤਰ ਅਤੇ ਚੋਣ ਪ੍ਰਬੰਧਨ 'ਤੇ ਅੰਤਰਰਾਸ਼ਟਰੀ ਸੰਮੇਲਨ

Admin User - Jan 23, 2026 06:46 PM
IMG

ਚੰਡੀਗੜ੍ਹ, 23 ਜਨਵਰੀ:

ਭਾਰਤ ਦੇ ਚੋਣ ਕਮਿਸ਼ਨ ਦਾ 3 ਰੋਜ਼ਾ ਸੰਮੇਲਨ ਲੋਕਤੰਤਰ ਅਤੇ ਚੋਣ ਪ੍ਰਬੰਧਨ 'ਤੇ ਅੰਤਰਰਾਸ਼ਟਰੀ ਸੰਮੇਲਨ 2026 ਅੱਜ ਨਵੀਂ ਦਿੱਲੀ ਦੇ ਭਾਰਤ ਮੰਡਪਮ ਵਿਖੇ ਦਿੱਲੀ ਡੈਕਲੇਰੇਸ਼ਨ 2026 ਨੂੰ ਅਪਣਾਉਣ ਦੇ ਨਾਲ ਸਮਾਪਤ ਹੋਇਆ।


ਭਾਰਤ ਦੇ ਮੁੱਖ ਚੋਣ ਕਮਿਸ਼ਨਰ (ਸੀ.ਈ.ਸੀ.), ਸ੍ਰੀ ਗਿਆਨੇਸ਼ ਕੁਮਾਰ, ਚੋਣ ਕਮਿਸ਼ਨਰ (ਈਸੀਜ਼) ਡਾ. ਸੁਖਬੀਰ ਸਿੰਘ ਸੰਧੂ ਅਤੇ ਡਾ. ਵਿਵੇਕ ਜੋਸ਼ੀ, 42 ਚੋਣ ਪ੍ਰਬੰਧਨ ਸੰਸਥਾਵਾਂ (ਈਐਮਬੀਜ਼) ਦੇ ਮੁਖੀਆਂ, 70 ਤੋਂ ਵੱਧ ਰਾਸ਼ਟਰੀ ਸੰਸਥਾਵਾਂ ਦੇ ਮਾਹਰ ਅਤੇ ਈ.ਸੀ.ਆਈ. ਦੇ ਸੀਨੀਅਰ ਅਧਿਕਾਰੀ ਅਤੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ 36 ਮੁੱਖ ਚੋਣ ਅਧਿਕਾਰੀ (ਸੀ.ਈ.ਓਜ਼) ਆਈਆਈਸੀਡੀਈਐਮ-2026 ਦੇ ਸਮਾਪਤੀ ਸੈਸ਼ਨ ਵਿੱਚ ਮੌਜੂਦ ਸਨ।


ਸਮਾਪਤੀ ਸੈਸ਼ਨ ਵਿੱਚ ਮੁੱਖ ਚੋਣ ਕਮਿਸ਼ਨਰ ਸ੍ਰੀ ਗਿਆਨੇਸ਼ ਕੁਮਾਰ ਨੇ ਦਿੱਲੀ ਡੈਕਲੇਰੇਸ਼ਨ 2026 ਪੜ੍ਹਿਆ, ਜਿਸਨੂੰ ਈਐਮਬੀਜ਼ ਦੁਆਰਾ ਸਰਬਸੰਮਤੀ ਨਾਲ ਅਪਣਾਇਆ ਗਿਆ। ਈਐਮਬੀਜ਼ ਨੇ ਐਲਾਨਨਾਮੇ ਦੇ ਪੰਜ ਥੰਮ੍ਹਾਂ ਚੋਣ ਸੂਚੀਆਂ ਦੀ ਸ਼ੁੱਧਤਾ, ਚੋਣਾਂ ਦਾ ਸੰਚਾਲਨ, ਖੋਜ ਅਤੇ ਪ੍ਰਕਾਸ਼ਨ, ਤਕਨਾਲੋਜੀ ਦੀ ਵਰਤੋਂ ਅਤੇ ਸਿਖਲਾਈ ਅਤੇ ਸਮਰੱਥਾ ਨਿਰਮਾਣ ਨਾਲ ਸਬੰਧਤ 'ਤੇ ਇਕੱਠੇ ਕੰਮ ਕਰਨ ਦਾ ਸੰਕਲਪ ਲਿਆ। ਭਾਗੀਦਾਰਾਂ ਨੇ ਸਮੇਂ-ਸਮੇਂ 'ਤੇ ਆਪਣੀ ਪ੍ਰਗਤੀ ਦੀ ਸਮੀਖਿਆ ਕਰਨ ਦਾ ਵੀ ਸੰਕਲਪ ਲਿਆ ਅਤੇ 3, 4 ਅਤੇ 5 ਦਸੰਬਰ 2026 ਨੂੰ ਇੰਡੀਆ ਇੰਟਰਨੈਸ਼ਨਲ ਇੰਸਟੀਚਿਊਟ ਆਫ਼ ਡੈਮੋਕਰੇਸੀਜ਼ ਐਂਡ ਇਲੈਕਸ਼ਨ ਮੈਨੇਜਮੈਂਟ (ਆਈਆਈਆਈਡੀਈਐਮ), ਨਵੀਂ ਦਿੱਲੀ ਵਿਖੇ ਮੁਲਾਕਾਤ ਦਾ ਪ੍ਰਸਤਾਵ ਰੱਖਿਆ।

 

ਈਐਮਬੀਜ਼ ਨੇ ਇੱਕ ਕੋ-ਕਿਉਰੇਟਿਡ ਐਨਸਾਈਕਲੋਪੀਡੀਆ ਆਫ਼ ਦ ਵਰਲਡ ਡੈਮੋਕਰੇਸੀਜ਼, ਅੰਤਰਰਾਸ਼ਟਰੀ ਆਈਡੀਈਏ ਦੁਆਰਾ ਅਗਵਾਈ ਕੀਤੇ ਜਾ ਰਹੇ ਸੱਤ ਥੀਮਾਂ ਅਤੇ ਆਈਆਈਆਈਡੀਈਐਮ ਦੁਆਰਾ ਅਗਵਾਈ ਕੀਤੀਆਂ ਜਾ ਰਹੇ 36 ਥੀਮਾਂ 'ਤੇ ਵਿਆਪਕ ਰਿਪੋਰਟਾਂ ਲਿਆਉਣ; ਈਸੀਆਈ-ਨੈੱਟ ਵਰਗੇ ਡਿਜੀਟਲ ਪਲੇਟਫਾਰਮਾਂ ਦਾ ਸਹਿ-ਵਿਕਾਸ,; ਆਈਆਈਡੀਈਐਮ ਦੁਆਰਾ ਪਾਰਦਰਸ਼ੀ ਅਭਿਆਸਾਂ ਦੀ ਸਿਖਲਾਈ ਅਤੇ ਆਦਾਨ-ਪ੍ਰਦਾਨ, ਚੋਣਾਂ ਦੇ ਸੰਚਾਲਨ ਅਤੇ ਚੋਣ ਸੂਚੀਆਂ ਦੀ ਤਿਆਰੀ ਵਿੱਚ ਪੇਸ਼ੇਵਰਤਾ ਲਿਆਉਣ ਦਾ ਸੰਕਲਪ ਵੀ ਲਿਆ।


ਆਪਣੇ ਮੁੱਖ ਭਾਸ਼ਣ ਵਿੱਚ ਮੁੱਖ ਚੋਣ ਕਮਿਸ਼ਨਰ ਸ੍ਰੀ ਗਿਆਨੇਸ਼ ਕੁਮਾਰ ਨੇ ਕਿਹਾ ਕਿ ਕਾਨਫਰੰਸ ਨੇ ਮਾਡਲ ਅੰਤਰਰਾਸ਼ਟਰੀ ਚੋਣ ਮਿਆਰਾਂ ਬਾਰੇ ਗੱਲਬਾਤ ਕੀਤੀ। ਕਾਨਫਰੰਸ ਦੌਰਾਨ ਹੋਈਆਂ 40 ਤੋਂ ਵੱਧ ਦੁਵੱਲੀਆਂ ਮੀਟਿੰਗਾਂ ਦਾ ਹਵਾਲਾ ਦਿੰਦਿਆਂ ਮੁੱਖ ਚੋਣ ਕਮਿਸ਼ਨਰ ਕੁਮਾਰ ਨੇ ਕਿਹਾ ਕਿ ਇਨ੍ਹਾਂ ਨੇ ਆਪਸੀ ਸਹਿਯੋਗ ਦੇ ਵਿਸਥਾਰ ਅਤੇ ਸਮੂਹਿਕ ਤਰਜੀਹਾਂ ਅਤੇ ਦ੍ਰਿਸ਼ਟੀਕੋਣਾਂ ਦੀ ਸਮਝ ਵਿੱਚ ਯੋਗਦਾਨ ਪਾਇਆ ਹੈ।


ਸਮਾਪਤੀ ਸੈਸ਼ਨ ਵਿੱਚ ਬੋਲਦਿਆਂ ਚੋਣ ਕਮਿਸ਼ਨਰ ਡਾ. ਸੁਖਬੀਰ ਸਿੰਘ ਸੰਧੂ ਨੇ ਕਿਹਾ ਕਿ ਖੁੱਲ੍ਹੀ ਚਰਚਾ, ਆਪਸੀ ਸਤਿਕਾਰ ਅਤੇ ਇੱਕ ਦੂਜੇ ਤੋਂ ਸਿੱਖਣ ਦੀ ਇੱਛਾ ਵਿਸ਼ਵਵਿਆਪੀ ਚੋਣ ਭਾਈਚਾਰੇ ਦੀ ਪਰਿਪੱਕਤਾ ਅਤੇ ਪੇਸ਼ੇਵਰਤਾ ਨੂੰ ਦਰਸਾਉਂਦੀ ਹੈ।


ਆਪਣੇ ਸੰਬੋਧਨ ਵਿੱਚ ਚੋਣ ਕਮਿਸ਼ਨਰ ਡਾ. ਵਿਵੇਕ ਜੋਸ਼ੀ ਨੇ ਕਿਹਾ ਕਿ ਈਸੀਆਈ-ਨੈੱਟ ਦੀ ਸ਼ੁਰੂਆਤ ਵਿਸ਼ੇਸ਼ ਤੌਰ 'ਤੇ ਭਾਰਤ ਦੀ ਤਕਨੀਕੀ ਤਰੱਕੀ ਲਈ ਅਹਿਮ ਰਹੀ ਹੈ 


3-ਰੋਜ਼ਾ ਕਾਨਫਰੰਸ, ਜੋ ਆਪਣੀ ਕਿਸਮ ਦੀ ਪਹਿਲੀ ਅਤੇ ਸਭ ਤੋਂ ਵੱਡੀ ਕਾਨਫਰੰਸ ਸੀ, ਦੀ ਸ਼ੁਰੂਆਤ ਇੱਕ ਸ਼ਾਨਦਾਰ ਸਵਾਗਤ ਸਮਾਰੋਹ ਅਤੇ ਉਦਘਾਟਨ ਸੈਸ਼ਨ ਨਾਲ ਹੋਈ, ਜਿਸ ਵਿੱਚ 42 ਈਐਮਬੀਜ਼ ਦੇ ਅੰਤਰਰਾਸ਼ਟਰੀ ਡੈਲੀਗੇਟਾਂ ਅਤੇ 27 ਦੇਸ਼ਾਂ ਦੇ ਮਿਸ਼ਨਾਂ ਦੇ ਮੁਖੀਆਂ ਸਮੇਤ ਲਗਭਗ 1,000 ਵਿਅਕਤੀਆਂ ਨੇ ਸ਼ਿਰਕਤ ਕੀਤੀ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.