ਤਾਜਾ ਖਬਰਾਂ
ਮਹਿਲ ਕਲਾਂ, 22 ਜਨਵਰੀ (ਗੁਰਸੇਵਕ ਸਿੰਘ ਸਹੋਤਾ/ਪਾਲੀ ਵਜੀਦਕੇ)- ਵਿਧਾਨ ਸਭਾ ਹਲਕਾ ਮਹਿਲ ਕਲਾਂ ਅਧੀਨ ਪੈਂਦੇ ਠੀਕਰੀਵਾਲਾ ਵਿਖੇ ਸਹੀਦ ਸੇਵਾ ਸਿੰਘ ਠੀਕਰੀਵਾਲਾ ਦੀ ਬਰਸੀ ਸਮਾਗਮ ਵਾਲੀ ਥਾਂ ਅਤੇ ਪਿੰਡ ਦੀਆਂ ਗਲੀਆਂ ਵਿੱਚ ਕੁਝ ਸਰਾਰਤੀ ਅਨਸਰਾਂ ਵੱਲੋਂ ਗੁਟਕਾ ਸਾਹਿਬ ਦੇ ਅੰਗ ਪਾੜ ਕੇ ਖਿਲਾਰ ਕੇ ਬੇਅਦਬੀ ਨੂੰ ਲੈ ਕੇ ਗਰਾਮ ਪੰਚਾਇਤ ,ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਮੂਹ ਵੱਖ ਵੱਖ ਸਮਾਜ ਸੇਵੀ ਜਥੇਬੰਦੀਆਂਤੇ ਪਿੰਡ ਵਾਸੀਆਂ ਨੇ ਇੱਕਠੇ ਹੋ ਕੇ ਸਹੀਦ ਸੇਵਾ ਸਿੰਘ ਠੀਕਰੀਵਾਲਾ ਚੋਂਕ ਵਿੱਚ ਰੋਸ ਧਰਨਾ ਲਾ ਕੇ ਪ੍ਰਸਾਸ਼ਨ ਤੋਂ ਮੰਗ ਕੀਤੀ ਕਿ ਬੇਅਦਬੀ ਕਰਨ ਵਾਲੇ ਦੋਸੀਆਂ ਤੇ ਇਨ੍ਹਾਂ ਦੇ ਮਾਸਟਰ ਮਾਇਡ ਦਾ ਪਤਾ ਲਗਾ ਕੇ ਦੋਸੀਆਂ ਉੱਪਰ ਸਖਤ ਕਾਰਵਾਈ ਕੀਤੀ ਜਾਵੇ।ਇਸ ਮੌਕੇ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਜਗਸੀਰ ਸਿੰਘ ਔਲਖ,ਸਰਪੰਚ ਕਿਰਨਜੀਤ ਸਿੰਘ ਹੈਪੀ,ਮਨੈਜਰ ਸੁਰਜੀਤ ਸਿੰਘ ਠੀਕਰੀਵਾਲਾ, ਪੰਚ ਮਨਪ੍ਰੀਤ ਸਿੰਘ, ਸਾਬਕਾ ਸਰਪੰਚ ਪ੍ਰਗਟ ਸਿੰਘ, ਗੁਰਪ੍ਰੀਤ ਸਿੰਘ ਨੇ ਕਿਹਾ ਕਿ ਅਮਰ ਸਹੀਦ ਸੇਵਾ ਸਿੰਘ ਠੀਕਰੀਵਾਲਾ ਦੀ ਸਲਾਨਾ ਸਹੀਦੀ ਸਮਾਗਮ ਜੋ ਕਿ 18 19-20 ਜਨਵਰੀ ਮਨਾਇਆ ਜਾਂਦਾ ਹੈ। ਪਰ ਲੰਘੀ 19ਜਨਵਰੀ ਦੀ ਰਾਤ ਨੂੰ ਕਿਸੇ ਸਰਾਰਤੀ ਅਨਸਰਾਂ ਵੱਲੋਂ ਪਵਿੱਤਰ ਗੁਟਕਾ ਸਾਹਿਬ ਜੀ ਦੇ ਅੰਗਾਂ ਨੂੰ ਪਾੜ ਕੇ ਪੰਡਾਲ ਵਾਗੀ ਜਗ੍ਹਾ ਤੇ ਪਿੰਡ ਦੀਆਂ ਗਲੀਆਂ ਵਿੱਚ ਖਿਲਾਰ ਕੇ ਬੇਅਦਬੀ ਕੀਤੀ ਗਈ ਸੀ। ਜਦੋਂ ਖਿੱਲਰੇ ਹੋਏ ਇੱਕ ਅੰਗ ਨੂੰ ਇੱਕ ਵਿਅਕਤੀ ਵੱਲੋਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਗੂਆਂ ਨੂੰ ਸੌਪਿਆਂ ਗਿਆ। ਉਸ ਤੋਂ ਬਾਅਦ ਉਸੇ ਹੀ ਵਿਅਕਤੀ ਵੱਲੋਂ ਹੋਰ ਵਿਅਕਤੀਆਂ ਨੂੰ ਅੰਗ ਦਿੱਤੇ ਗਏ। ਇਸ ਦੇ ਵਿਅਕਤੀ ਤੇ ਜਦੋਂ ਸੱਕ ਹੋਇਆ ਤਾਂ ਪ੍ਰਬੰਧਕਾਂ ਨੇ ਸੀ ਸੀ ਟੀ ਵੀ ਦੇ ਕੈਮਰਿਆਂ ਦੇ ਡੀ ਵੀ ਆਰ ਚੈੱਕ ਕੀਤੇ ਤਾਂ ਉਸ ਵਿੱਚ 2ਵਿਅਕਤੀ ਗੁੱਟਕਾ ਸਾਹਿਬ ਦੇ ਅੰਗ ਪਾੜ ਰਹੇ ਸਨ। ਜਿਸ ਤੋਂ ਡੀਵੀਆਰ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ। ਜਿਸ ਤੇ ਪਿੰਡ ਵਾਸੀਆਂ ਤੇ ਪੰਚਾਇਤ ਵੱਲੋਂ ਉਕਤ ਦੋਵਾਂ ਵਿਅਕਤੀਆਂ ਨੂੰ ਪੁਲਿਸ ਹਵਾਲੇ ਕੀਤਾ ਗਿਆ। ਪਰ ਪੁਲਸ ਹਵਾਲੇ ਕੀਤੇ ਜਾਣ ਤੋਂ ਬਾਅਦ ਪੁਲਿਸ ਨੇ ਨਾ ਤਾਂ ਉਕਤ ਖਿਲਾਫ ਕੋਈ ਕਾਰਵਾਈ ਕੀਤੀ। ਪਰ ਇਸ ਤੋਂ ਬਾਅਦ ਹੁਣ ਫਿਰ ਦੋ ਦਿਨ ਤੋਂ ਗੁਟਕਾ ਸਾਹਿਬ ਦੇ ਅੰਗ ਮਿਲ ਰਹੇ ਹਨ। ਜਿਨ੍ਹਾਂ ਨੂੰ ਗੁਰਦੁਆਰਾ ਕਮੇਟੀ ਪ੍ਰਬੰਧਕਾਂ ਵੱਲੋਂ ਪਵਿਤਰ ਅੰਗਾਂ ਨੂੰ ਇੱਕਠੇ ਕਰ ਸਤਿਕਾਰ ਸਾਹਿਤ ਗੁਰਦੁਆਰਾ ਸਾਹਿਬ ਵਿਖੇ ਸੰਭਾਲੇ ਗਏ। ਉਨ੍ਹਾਂ ਕਿਹਾ ਕਿ ਲਗਾਤਾਰ ਬੇਅਦਬੀ ਦੀਆਂ ਹੋ ਰਹੀਆਂ ਘਟਨਾਵਾਂ ਸਮਾਜ ਲਈ ਚਿੰਤਾ ਵਿਸਾ ਹਨ ਤੇ ਸੰਗਤਾਂ ਦੇ ਹਿਰਦੇ ਵਲੰਧੂਰੇ ਗਏ ਹਨ। ਉਨ੍ਹਾਂ ਕਿਹਾ ਕਿ ਜਦੋਂ ਤੱਕ ਅਸਲ ਦੋਸੀਆਂ ਨੂੰ ਲੋਕਾਂ ਸਾਹਮਣੇ ਲਿਆ ਕੇ ਸਜਾਵਾਂ ਨਹੀ ਦਿੱਤੀਆਂ ਜਾਦੀਆਂ ਉਨ੍ਹਾਂ ਤੱਕ ਇਹ ਸੰਘਰਸ ਜਾਰੀ ਰਹੇਗਾ। ਇਸ ਮੌਕੇ ਹਲਕਾ ਚੰਨਣਵਾਲ ਤੋਂ ਐਸ ਜੀ ਪੀ ਸੀ ਮੈਂਬਰ ਸੰਤ ਬਲਵੀਰ ਸਿੰਘ ਘੁੰਨਸ ਨੇ ਕਿਹਾ ਕਿ ਪਵਿੱਤਰ ਗੁੱਟਕਾ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਸਰਾਰਤੀ ਅਨਸਰਾਂ ਖਿਲਾਫ ਪਿੰਡ ਵਾਸੀਆਂ ਦੀ ਮੰਗ ਅਨੁਸਾਰ ਪ੍ਰਸਾਸਨ ਨੂੰ ਦੋਸੀਆਂ ਦੀ ਪਹਿਚਾਣ ਕਰ ਉਨ੍ਹਾਂ ਨੂੰ ਸਖਤ ਸਜਾਵਾਂ ਦਿੱਤੀਆਂ ਜਾਣ ਤਾਂ ਜੋ ਅਜੀਹਿਆਂ ਘਟਨਾਵਾਂ ਨਾ ਵਾਪਰਨ। ਉਨ੍ਹਾਂ ਕਿਹਾ ਕਿ ਪੁਲਿਸ ਪ੍ਰਸਾਸਨ ਸਮੇਤ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਪਿੰਡ ਵਾਸੀਆਂ ਨਾਲ ਪੂਰਨ ਸਹਿਯੋਗ ਕਰੇਗੀ। ਇਸ ਮੌਕੇ ਡੀਐਸਪੀ ਬਰਨਾਲਾ ਸਤਵੀਰ ਸਿੰਘ ਬੈਂਸ ,ਡੀਐਸਪੀ ਬਲਜੀਤ ਸਿੰਘ ਢਿੱਲੋਂ ਨੇ ਧਰਨੇ ਵਿਚ ਪੁੱਜੇ ਪਿੰਡ ਵਾਸੀਆਂ ਨੂੰ ਵਿਸਵਾਸ਼ ਦਿਵਾਇਆ ਕਿ ਕੈਮਰਿਆਂ ਦੀ ਵੀਡੀਓ ਅਨੁਸਾਰ ਦੋ ਵਿਅਕਤੀਆਂ ਖਿਲਾਫ਼ ਐਫ ਆਈ ਆਰ ਦਰਜ ਕੀਤੀ ਜਾ ਰਹੀ ਹੈ ਅਤੇ ਇਸ ਦੀ ਸਾਜਿਸਘਟੜਤਾ ਤੇ ਮਾਸਟਰ ਮਾਇੰਡ ਦੀ ਡੂੰਘਾਈ ਨਾਲ ਜਾਂਚ ਪੜਤਾਲ ਕਰਕੇ ਦੋਸੀਆਂ ਨੂੰ ਗ੍ਰਿਫਤਾਰ ਕਰਕੇ ਸਖਤ ਸਜਾਵਾਂ ਦਿੱਤੀਆਂ ਜਾਣਗੀਆਂ। ਉਨ੍ਹਾਂ ਪਿੰਡ ਵਾਸੀਆਂ ਨੂੰ ਕਿਹਾ ਕਿ 5ਮੈਂਬਰੀ ਕਮੇਟੀ ਦਾ ਗਠਨ ਕਰ ਸਾਰੇ ਮਾਮਲੇ ਦੀ ਜਾਂਚ ਲਈ ਗਰਾਮ ਪੰਚਾਇਤ ਤੇ ਪਿੰਡ ਵਾਸੀ ਪੁਲਿਸ ਨੂੰ ਸਹਿਯੋਗ ਦੇਣ ਲਈ ਅੱਗੇ ਆਉਣ। ਸਾਰੀ ਜਾਂਚ ਪਿੰਡ ਵਾਸੀਆਂ ਦੀ ਸਲਾਹ ਨਾਲ ਡੂੰਘਾਈ ਨਾਲ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਡੀਵੀਆਰ ਤੇ ਕੈਮਰਿਆਂ ਦੀ ਪਿੰਡ ਚ ਜਾਂਚ ਕਰਨ ਲਈ 2ਇੰਸਪੈਕਟਰ ਤੇ 4ਹੋਰ ਪੁਲਿਸ ਕਰਮਚਾਰੀਆਂ ਦੀ ਡਿਊਟੀ ਲਗਾਈ ਗਈ ਹੈ। ਵਿਸਵਾਸ਼ ਦਿਵਾਏ ਜਾਣ ਤੋਂ ਪਿੰਡ ਵਾਸੀਆਂ ਨੇ ਫਿਲਹਾਲ ਧਰਨਾ ਚੱਕ ਲਿਆ ਹੈ।ਇਸ ਮੌਕੇ ਐਸ ਜੀ ਪੀ ਸੀ ਮੈਂਬਰ ਭਦੌੜ ਬਲਦੇਵ ਸਿੰਘ ਚੂੰਘਾ, ਸਾਬਕਾ ਸਰਪੰਚ ਗੁਰਦਿਆਲ ਸਿੰਘ ਮਾਨ, ਹਲਕਾ ਇੰਚਾਰਜ਼ ਨਾਥ ਸਿੰਘ ਹਮੀਦੀ, ਜਸਪ੍ਰੀਤ ਸਿੰਘ ਹੈਪੀ, ਜਥੇਦਾਰ ਲਾਭ ਸਿੰਘ ,ਮੰਦਰ ਸਿੰਘ,ਮਲਕੀਤ ਸਿੰਘ ਮਾਨ,ਬੂਟਾ ਸਿੰਘ, ਕਰਨੈਲ ਸਿੰਘ, ਨਰਦੇਵ ਸਿੰਘ, ਬੀਕੇਯੂ ਕਾਦੀਆਂ ਦੇ ਸੂਬਾ ਮੀਤ ਪ੍ਰਧਾਨ ਗੁਰਨਾਮ ਸਿੰਘ ਠੀਕਰੀਵਾਲਾ, ਸੁਖਮਨੀ ਸੇਵਾ ਸੁਸਾਇਟੀ, ਨੌਜਵਾਨ ਸਭਾ, ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਪਿੰਡ ਵਾਸੀ ਤੇ ਵੱਖ ਵੱਖ ਜਥੇਬੰਦੀਆਂ ਦੇ ਆਗੂ ਹਾਜਰ ਸਨ।
Get all latest content delivered to your email a few times a month.