ਤਾਜਾ ਖਬਰਾਂ
ਗੁਰਦਾਸਪੁਰ ਵਿੱਚ ਵਿਜੀਲੈਂਸ ਬਿਊਰੋ ਨੇ ਭ੍ਰਿਸ਼ਟਾਚਾਰ ਖ਼ਿਲਾਫ਼ ਵੱਡੀ ਸਫਲਤਾ ਹਾਸਲ ਕਰਦਿਆਂ ਜ਼ਿਲ੍ਹਾ ਟਾਊਨ ਪਲਾਨਰ ਰਿਤਿਕਾ ਅਰੋੜਾ ਨੂੰ 1,00,000 ਰੁਪਏ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਕਾਬੂ ਕਰ ਲਿਆ ਹੈ। ਇਸ ਸਬੰਧੀ ਐਫਆਈਆਰ ਨੰਬਰ 02 ਮਿਤੀ 19-01-2026 ਨੂੰ ਧਾਰਾ 7 ਭ੍ਰਿਸ਼ਟਾਚਾਰ ਨਿਵਾਰਣ ਕਾਨੂੰਨ 1988 (ਸੋਧ 2018) ਅਧੀਨ ਪੁਲਿਸ ਸਟੇਸ਼ਨ ਵਿਜੀਲੈਂਸ ਬਿਊਰੋ ਰੇਂਜ ਅੰਮ੍ਰਿਤਸਰ ਵਿਖੇ ਦਰਜ ਕੀਤੀ ਗਈ ਹੈ।
ਵਿਜੀਲੈਂਸ ਬਿਊਰੋ ਨੂੰ ਦਿੱਤੀ ਸ਼ਿਕਾਇਤ ਵਿੱਚ ਗੁਰਜੀਤ ਸਿੰਘ ਪੁੱਤਰ ਮੰਨਾ ਸਿੰਘ, ਵਾਸੀ ਪਿੰਡ ਲੇਹਲ ਜ਼ਿਲ੍ਹਾ ਗੁਰਦਾਸਪੁਰ ਨੇ ਦੱਸਿਆ ਕਿ ਉਸਨੇ 15 ਅਪ੍ਰੈਲ 2025 ਨੂੰ ਪਿੰਡ ਲੇਹਲ ਵਿੱਚ 7 ਕਨਾਲ 17.5 ਮਰਲੇ ਜ਼ਮੀਨ ਖਰੀਦੀ ਸੀ। ਇਸ ਉੱਤੇ ਪਲਾਟ ਤਿਆਰ ਕਰਕੇ ਰਜਿਸਟਰੀ ਲਈ ਉਸਨੇ ਤਹਿਸੀਲ ਰਾਹੀਂ ਕਿਸਮ ਬਦਲਵਾਉਣ ਤੋਂ ਬਾਅਦ ਜ਼ਿਲ੍ਹਾ ਟਾਊਨ ਪਲਾਨਰ ਦੇ ਦਫ਼ਤਰ ਵਿੱਚ ਅਰਜ਼ੀ ਦਿੱਤੀ।
ਸ਼ਿਕਾਇਤਕਰਤਾ ਅਨੁਸਾਰ, ਜਦੋਂ ਉਹ ਇਸ ਮਾਮਲੇ ਸਬੰਧੀ ਟਾਊਨ ਪਲਾਨਰ ਰਿਤਿਕਾ ਅਰੋੜਾ ਨੂੰ ਮਿਲਿਆ ਤਾਂ ਫਾਈਲ ਨੂੰ ਜਾਣਬੂਝ ਕੇ ਲਟਕਾਇਆ ਗਿਆ। ਦੇਰੀ ਬਾਰੇ ਪੁੱਛਣ ‘ਤੇ ਆਰੋਪੀ ਨੇ ਕਿਹਾ ਕਿ ਦਸਤਾਵੇਜ਼ ਠੀਕ ਹਨ ਪਰ ਪਲਾਟ ਮਨਜ਼ੂਰ ਕਰਵਾਉਣ ਲਈ ਪ੍ਰਤੀ ਪਲਾਟ 1 ਲੱਖ ਰੁਪਏ ਰਿਸ਼ਵਤ ਦੇਣੀ ਪਵੇਗੀ।
ਰਿਸ਼ਵਤ ਦੇਣ ਤੋਂ ਇਨਕਾਰ ਕਰਦਿਆਂ ਗੁਰਜੀਤ ਸਿੰਘ ਨੇ ਵਿਜੀਲੈਂਸ ਬਿਊਰੋ ਯੂਨਿਟ ਗੁਰਦਾਸਪੁਰ ਨਾਲ ਸੰਪਰਕ ਕੀਤਾ ਅਤੇ ਡੀਐਸਪੀ ਵਿਜੀਲੈਂਸ ਦੇ ਸਾਹਮਣੇ ਬਿਆਨ ਦਰਜ ਕਰਵਾਇਆ। ਇਸ ਉਪਰੰਤ ਯੋਜਨਾ ਬੱਧ ਟ੍ਰੈਪ ਲਗਾ ਕੇ ਰਿਤਿਕਾ ਅਰੋੜਾ ਨੂੰ ਉਸਦੇ ਦਫ਼ਤਰ ਵਿੱਚ 1,00,000 ਰੁਪਏ ਰਿਸ਼ਵਤ ਲੈਂਦੇ ਸਮੇਂ ਗ੍ਰਿਫ਼ਤਾਰ ਕਰ ਲਿਆ ਗਿਆ।
Get all latest content delivered to your email a few times a month.