ਤਾਜਾ ਖਬਰਾਂ
ਚੰਡੀਗੜ੍ਹ:- ਸ਼੍ਰੋਮਣੀ ਅਕਾਲੀ ਦਲ ਪੁਨਰ ਸਰਜੀਤ ਨੂੰ ਉਸ ਸਮੇਂ ਵੱਡਾ ਝਟਕਾ ਲੱਗਾ ਜਦੋਂ ਬਾਦਲਾਂ ਨਾਲੋਂ ਅਲੱਗ ਥਲੱਗ ਹੋਏ ਸਾਰੇ ਅਕਾਲੀ ਆਗੂਆਂ ਨੂੰ ਇਕੱਠਾ ਕਰਨ ਚ ਮੋਹਰੀ ਭੂਮਿਕਾ ਨਿਭਾਉਣ ਵਾਲੇ ਚਰਨਜੀਤ ਸਿੰਘ ਬਰਾੜ ਨੇ ਅਕਾਲੀ ਦਲ ਪੁਨਰ ਸਰਜੀਤੀ ਦੀ ਮੁਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਹੈ! ਦੱਸਣ ਯੋਗ ਹੈ ਕਿ ਅਕਾਲੀ ਦਲ ਪੁਨਰ ਸਰਜੀਤ ਵਿੱਚ ਚਰਨਜੀਤ ਸਿੰਘ ਬਰਾੜ ਮੁੱਖ ਬੁਲਾਰੇ ਹੀ ਨਹੀਂ ਸਨ ਸਗੋਂ ਅਕਾਲੀ ਦਲ ਪੁਨਰ ਸਰਜੀਤ ਦੇ ਜਨਰਲ ਸਕੱਤਰ ਵੀ ਸਨ । ਇਹ ਵੀ ਦੱਸਣ ਯੋਗ ਹੈ ਕਿ ਚਰਨਜੀਤ ਸਿੰਘ ਬਰਾੜ ਦਾ ਪਿਛਲੇ ਦਿਨੀ ਉਸ ਸਮੇਂ ਜਾਣਾ ਤੈਅ ਹੋ ਗਿਆ ਸੀ ਜਦੋਂ ਉਹਨਾਂ ਨੇ ਪਾਰਟੀ ਦੀ ਸਰਗਰਮੀ ਚ ਹਿੱਸਾ ਲੈਣੋ ਛੱਡ ਦਿੱਤਾ ਸੀ ਅਤੇ ਸ੍ਰੀ ਵਾਹਿਗੁਰੂ ਭਾਵੇਂ ਉਹਨਾਂ ਨੂੰ ਮਨਾਉਣ ਦੀਆਂ ਬੜੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਕਿਉਂਕਿ ਮੇਨ ਸੀ ਤੇਜ਼ ਤਰਾਰ ਦਿਮਾਗ ਦੇ ਮਾਲਕ ਚਰਨਜੀਤ ਸਿੰਘ ਬਰਾੜ ਪਾਸ ਪਹਿਲਾਂ ਵੀ ਅਕਾਲੀ ਦਲ ਵਿੱਚ ਰਹਿ ਹਮਾਰਾ ਪਾਰਟੀ ਦੇ ਜਥੇਬੰਦਕ ਢਾਂਚੇ ਪ੍ਰਤੀ ਚੰਗਾ ਤਜਰਬਾ ਰਿਹਾ ਹੈ। ਇਥੇ ਇਹ ਵੀ ਦੱਸਣਾ ਹੋਵੇਗਾ ਕਿ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਉਹਨਾਂ ਦੇ ਕੋਈ ਆਵੈ ਦਫਤਰੀ ਸਟਾਫ ਨੂੰ ਬਦਲ ਹੀ ਨਹੀਂ ਦਿੱਤਾ ਗਿਆ ਸਗੋਂ ਵਿਸਾਰੀਐ ਉਸ ਪ੍ਰਤੀ ਬਣਾਈ ਗਈ ਪ੍ਰੋਗਰਾਮਾਂ ਤੋ ਪਾਸਾ ਵੱਟਦਿਆਂ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਖੁਦ ਪ੍ਰੋਗਰਾਮ ਉਲੀਕੇ ਜਾਣ ਲੱਗੇ ਅਤੇ ਚਰਨਜੀਤ ਸਿੰਘ ਬਰਾੜ ਨੂ ਅੱਖੋਂ ਪਰੋਖੇ ਕਰ ਦਿੱਤਾ ਗਿਆ ਸੀ ।
Get all latest content delivered to your email a few times a month.