ਤਾਜਾ ਖਬਰਾਂ
ਏਲਨ ਮਸਕ ਦੀ ਕੰਪਨੀ x AI ਦੇ ਚੈਟਬੋਟ 'ਗਰੋਕ' (Grok) 'ਤੇ ਔਰਤਾਂ ਅਤੇ ਨਾਬਾਲਗਾਂ ਦੀਆਂ ਅਸ਼ਲੀਲ ਅਤੇ ਜਿਨਸੀ ਤਸਵੀਰਾਂ ਬਣਾਉਣ ਦੇ ਗੰਭੀਰ ਇਲਜ਼ਾਮ ਲੱਗਣ ਤੋਂ ਬਾਅਦ ਦੁਨੀਆ ਭਰ ਵਿੱਚ ਸਖ਼ਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ। ਮਾਹਰਾਂ ਦਾ ਕਹਿਣਾ ਹੈ ਕਿ 'ਗਰੋਕ' ਨੇ ਅਸਹਿਮਤੀ ਨਾਲ ਡੀਪਫੇਕ ਤਿਆਰ ਕਰਨ ਵਾਲੇ 'ਨਿਊਡੀਫਾਇਰ' ਟੂਲ ਨੂੰ ਆਮ ਲੋਕਾਂ ਦੀ ਪਹੁੰਚ ਵਿੱਚ ਲਿਆ ਕੇ ਵੱਡਾ ਖ਼ਤਰਾ ਖੜ੍ਹਾ ਕਰ ਦਿੱਤਾ ਹੈ।
ਪੀੜਤਾਂ ਦੀ ਸ਼ਰਮਿੰਦਗੀ
ਇਸ ਵਿਵਾਦ ਦੀ ਸ਼ੁਰੂਆਤ ਉਦੋਂ ਹੋਈ ਜਦੋਂ ਰੀਓ ਡੀ ਜਨੇਰੋ ਦੀ ਇੱਕ ਸੰਗੀਤਕਾਰ ਜੂਲੀ ਯੂਕਾਰੀ ਨੇ ਖੁਲਾਸਾ ਕੀਤਾ ਕਿ ਉਸ ਵੱਲੋਂ ਨਵੇਂ ਸਾਲ ਦੀ ਪੂਰਵ ਸੰਧਿਆ 'ਤੇ ਪੋਸਟ ਕੀਤੀ ਗਈ ਇੱਕ ਸਾਧਾਰਨ ਤਸਵੀਰ ਨੂੰ ਯੂਜ਼ਰਸ ਨੇ ਗਰੋਕ ਦੀ ਮਦਦ ਨਾਲ 'ਡਿਜੀਟਲ ਤੌਰ 'ਤੇ ਨਗਨ' ਕਰਕੇ ਅਸ਼ਲੀਲ ਰੂਪ ਦਿੱਤਾ ਅਤੇ X (ਟਵਿੱਟਰ) 'ਤੇ ਵਾਇਰਲ ਕਰ ਦਿੱਤਾ। ਪੀੜਤ ਔਰਤਾਂ ਨੇ ਦੱਸਿਆ ਹੈ ਕਿ ਉਹ ਉਸ ਸਰੀਰ ਲਈ ਸ਼ਰਮ ਮਹਿਸੂਸ ਕਰ ਰਹੀਆਂ ਹਨ ਜੋ ਉਨ੍ਹਾਂ ਦਾ ਅਸਲ ਵਿੱਚ ਹੈ ਹੀ ਨਹੀਂ, ਬਲਕਿ AI ਦੀ ਸਿਰਜਣਾ ਹੈ।
ਰਾਈਟਰਜ਼ ਦਾ ਵੱਡਾ ਖੁਲਾਸਾ:
'ਰਾਈਟਰਜ਼' ਦੇ ਵਿਸ਼ਲੇਸ਼ਣ ਵਿੱਚ ਪਾਇਆ ਗਿਆ ਹੈ ਕਿ ਗਰੋਕ ਨੇ ਕਈ ਮਾਮਲਿਆਂ ਵਿੱਚ ਬੱਚਿਆਂ ਦੀਆਂ ਵੀ ਅਸ਼ਲੀਲ ਤਸਵੀਰਾਂ ਤਿਆਰ ਕੀਤੀਆਂ ਹਨ।
ਇੱਕ ਨਿਰੀਖਣ ਦੌਰਾਨ ਸਿਰਫ਼ 10 ਮਿੰਟਾਂ ਵਿੱਚ 102 ਵਾਰ ਯੂਜ਼ਰਸ ਨੇ ਗਰੋਕ ਨੂੰ ਔਰਤਾਂ ਦੇ ਕੱਪੜੇ ਹਟਾਉਣ ਜਾਂ ਬਹੁਤ ਛੋਟੇ ਕੱਪੜੇ ਪਾਉਣ ਲਈ ਕਿਹਾ, ਜਿਸ ਨੂੰ AI ਨੇ ਕਈ ਵਾਰ ਪੂਰੀ ਤਰ੍ਹਾਂ ਮੰਨਿਆ।
ਸਰਕਾਰਾਂ ਹੋਈਆਂ ਸਖ਼ਤ:
ਇਸ ਗੰਭੀਰਤਾ ਨੂੰ ਦੇਖਦੇ ਹੋਏ ਅੰਤਰਰਾਸ਼ਟਰੀ ਪੱਧਰ 'ਤੇ ਕਾਰਵਾਈ ਸ਼ੁਰੂ ਹੋ ਗਈ ਹੈ:
ਫਰਾਂਸ ਦੇ ਮੰਤਰੀਆਂ ਨੇ ਇਸ ਵਰਤਾਰੇ ਨੂੰ 'ਗੈਰ-ਕਾਨੂੰਨੀ' ਦੱਸਦਿਆਂ ਤੁਰੰਤ ਜਾਂਚ ਸ਼ੁਰੂ ਕਰਨ ਦੇ ਹੁਕਮ ਦਿੱਤੇ ਹਨ।
ਭਾਰਤ ਦੇ ਆਈ.ਟੀ. ਮੰਤਰਾਲੇ ਨੇ ਵੀ X ਦੀ ਸਥਾਨਕ ਇਕਾਈ ਨੂੰ ਪੱਤਰ ਲਿਖ ਕੇ ਤੁਰੰਤ ਜਵਾਬ ਤਲਬ ਕੀਤਾ ਹੈ।
ਮਸਕ ਦੀ ਪ੍ਰਤੀਕਿਰਿਆ 'ਤੇ ਸਵਾਲ:
ਮਾਹਰਾਂ ਨੇ ਹੈਰਾਨੀ ਪ੍ਰਗਟਾਈ ਹੈ ਕਿ ਇਸ ਗੰਭੀਰ ਵਿਵਾਦ 'ਤੇ ਏਲਨ ਮਸਕ ਨੇ ਸਖ਼ਤ ਕਦਮ ਚੁੱਕਣ ਦੀ ਬਜਾਏ, ਸੋਸ਼ਲ ਮੀਡੀਆ 'ਤੇ ਹਾਸੇ ਵਾਲੇ ਇਮੋਜੀ ਸਾਂਝੇ ਕੀਤੇ ਹਨ, ਜੋ ਕਿ ਉਨ੍ਹਾਂ ਦੀ ਗੈਰ-ਜ਼ਿੰਮੇਵਾਰਾਨਾ ਪਹੁੰਚ ਨੂੰ ਦਰਸਾਉਂਦਾ ਹੈ। ਮਿਡਾਸ ਪ੍ਰੋਜੈਕਟ ਵਰਗੀਆਂ ਸੰਸਥਾਵਾਂ ਦੀਆਂ ਪੁਰਾਣੀਆਂ ਚੇਤਾਵਨੀਆਂ ਹੁਣ ਸੱਚ ਸਾਬਤ ਹੋ ਰਹੀਆਂ ਹਨ ਕਿ ਇਹ ਟੂਲ ਔਰਤਾਂ ਦੀ ਸੁਰੱਖਿਆ ਲਈ ਖ਼ਤਰਾ ਬਣੇਗਾ।
Get all latest content delivered to your email a few times a month.