ਤਾਜਾ ਖਬਰਾਂ
ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ (NHAI) ਨੇ FASTag ਵਰਤੋਂਕਾਰਾਂ ਲਈ ਵੱਡਾ ਫੈਸਲਾ ਲੈਂਦਿਆਂ ਕਾਰਾਂ, ਜੀਪਾਂ ਅਤੇ ਵੈਨਾਂ ਲਈ Know Your Vehicle (KYV) ਪ੍ਰਕਿਰਿਆ ਨੂੰ ਖਤਮ ਕਰਨ ਦਾ ਐਲਾਨ ਕੀਤਾ ਹੈ। ਇਹ ਨਵਾਂ ਨਿਯਮ 1 ਫਰਵਰੀ 2026 ਤੋਂ ਲਾਗੂ ਹੋਵੇਗਾ। ਇਸ ਨਾਲ ਨਵੇਂ FASTag ਜਾਰੀ ਕਰਵਾਉਣ ਵਾਲੇ ਵਾਹਨ ਮਾਲਕਾਂ ਨੂੰ ਹੁਣ ਵਾਰ-ਵਾਰ ਦਸਤਾਵੇਜ਼ ਅਪਲੋਡ ਕਰਨ, ਫੋਟੋ ਭੇਜਣ ਜਾਂ ਪੋਸਟ-ਐਕਟੀਵੇਸ਼ਨ ਤਸਦੀਕ ਜਿਹੀਆਂ ਪਰੇਸ਼ਾਨੀਆਂ ਤੋਂ ਮੁਕਤੀ ਮਿਲੇਗੀ। ਸਰਕਾਰ ਦੇ ਇਸ ਕਦਮ ਨਾਲ FASTag ਪ੍ਰਕਿਰਿਆ ਹੋਰ ਤੇਜ਼ ਅਤੇ ਆਸਾਨ ਬਣੇਗੀ।
KYV ਪ੍ਰਕਿਰਿਆ ਪਹਿਲਾਂ FASTag ਜਾਰੀ ਹੋਣ ਤੋਂ ਬਾਅਦ ਵਾਹਨ ਦੀ ਤਸਦੀਕ ਲਈ ਲਾਗੂ ਕੀਤੀ ਗਈ ਸੀ, ਤਾਂ ਜੋ ਟੈਗ ਸਹੀ ਵਾਹਨ ਨਾਲ ਜੁੜਿਆ ਰਹੇ ਅਤੇ ਡੁਪਲੀਕੇਟ ਜਾਂ ਗਲਤ ਵਰਤੋਂ ਨੂੰ ਰੋਕਿਆ ਜਾ ਸਕੇ। ਪਰ ਅਮਲ ਵਿੱਚ ਇਸ ਕਾਰਨ ਕਈ ਵਾਰ ਵਾਹਨ ਮਾਲਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਵੈਧ ਦਸਤਾਵੇਜ਼ ਹੋਣ ਦੇ ਬਾਵਜੂਦ ਵੀ ਕਈ ਡਰਾਈਵਰਾਂ ਨੂੰ ਮੁੜ-ਮੁੜ RC ਅਤੇ ਫੋਟੋਆਂ ਅਪਲੋਡ ਕਰਨੀ ਪੈਂਦੀਆਂ ਸਨ, ਜਿਸ ਨਾਲ ਟੈਗ ਐਕਟੀਵੇਸ਼ਨ ਵਿੱਚ ਦੇਰੀ ਅਤੇ ਸ਼ਿਕਾਇਤਾਂ ਵਧ ਰਹੀਆਂ ਸਨ।
ਨਵੇਂ ਨਿਯਮਾਂ ਅਨੁਸਾਰ ਹੁਣ ਸਾਰੀ ਵਾਹਨ ਤਸਦੀਕ ਦੀ ਜ਼ਿੰਮੇਵਾਰੀ ਬੈਂਕਾਂ ਦੀ ਹੋਵੇਗੀ। FASTag ਜਾਰੀ ਕਰਨ ਤੋਂ ਪਹਿਲਾਂ ਹੀ ਬੈਂਕ ਵਾਹਨ ਦੇ ਵੇਰਵਿਆਂ ਨੂੰ ਸਰਕਾਰੀ VAHAN ਡੇਟਾਬੇਸ ਨਾਲ ਮਿਲਾਉਣਗੇ। ਜੇਕਰ ਕਿਸੇ ਕਾਰਨ ਕਰਕੇ ਵਾਹਨ ਦੀ ਜਾਣਕਾਰੀ VAHAN ਵਿੱਚ ਉਪਲਬਧ ਨਹੀਂ ਹੁੰਦੀ, ਤਾਂ ਬੈਂਕ RC (ਰਜਿਸਟ੍ਰੇਸ਼ਨ ਸਰਟੀਫਿਕੇਟ) ਦੇ ਆਧਾਰ ’ਤੇ ਤਸਦੀਕ ਕਰਨਗੇ। ਇਸ ਤਬਦੀਲੀ ਨਾਲ FASTag ਸਿਸਟਮ ਹੋਰ ਭਰੋਸੇਯੋਗ ਬਣੇਗਾ ਅਤੇ ਲੱਖਾਂ ਕਾਰ ਚਾਲਕਾਂ ਨੂੰ ਵੱਡੀ ਰਾਹਤ ਮਿਲੇਗੀ।
Get all latest content delivered to your email a few times a month.