ਤਾਜਾ ਖਬਰਾਂ
ਹਰਿਆਣਾ ਦੇ ਕੈਥਲ ਨੇੜੇ ਸੀਲਾ ਖੇੜਾ ਨਾਲੇ ਤੋਂ ਇੱਕ ਚੌਕਾਣੇ ਵਾਲੀ ਘਟਨਾ ਸਾਹਮਣੇ ਆਈ ਹੈ। ਅੱਜ ਸਵੇਰੇ ਇੱਕ ਨੀਲੇ ਰੰਗ ਦੇ ਸੂਟਕੇਸ ਵਿੱਚੋਂ ਲਗਭਗ 30 ਸਾਲ ਦੀ ਲੜਕੀ ਦੀ ਲਾਸ਼ ਬਰਾਮਦ ਹੋਈ। ਸੂਟਕੇਸ ਰਾਹਗੀਰਾਂ ਨੇ ਵੇਖਿਆ ਅਤੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ।
ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਸੂਟਕੇਸ ਖੋਲ੍ਹਣ ‘ਤੇ ਅੰਦਰ ਲੜਕੀ ਦੀ ਲਾਸ਼ ਮਿਲੀ। ਲੜਕੀ ਦੇ ਚਿਹਰੇ ‘ਤੇ ਖੂਨ ਦੇ ਨਿਸ਼ਾਨ ਅਤੇ ਗਰਦਨ ‘ਤੇ ਜਖਮ ਦੇ ਲੱਛਣ ਦਰਜ ਕੀਤੇ ਗਏ ਹਨ। ਮੁਟਿਆਰ ਦੀ ਪਛਾਣ ਅਜੇ ਤੱਕ ਨਹੀਂ ਹੋ ਸਕੀ ਹੈ। ਫੋਰੈਂਸਿਕ ਟੀਮ ਅਤੇ ਸੀਆਈਏ ਵਿਭਾਗ ਮੌਕੇ ‘ਤੇ ਪੁੱਜ ਕੇ ਜाँच ਸ਼ੁਰੂ ਕਰ ਦਿੱਤੀ ਹੈ।
ਪੁਲਿਸ ਅਨੁਸਾਰ, ਲਾਸ਼ ਪਾਣੀ ਵਿੱਚ ਹੋਣ ਕਾਰਨ ਸੁੱਜ ਚੁੱਕੀ ਹੈ ਅਤੇ ਕੁਝ ਹਿੱਸੇ ਸੜ ਗਏ ਹਨ। ਸ਼ੱਕ ਹੈ ਕਿ ਕਿਸੇ ਹੱਤਿਆਰ ਨੇ ਲੜਕੀ ਦਾ ਕਤਲ ਕਰਕੇ ਉਸਦੀ ਲਾਸ਼ ਸੂਟਕੇਸ ਵਿੱਚ ਪਾ ਕੇ ਨਾਲੇ ਵਿੱਚ ਸੁੱਟੀ ਹੈ। ਮੌਤ ਦਾ ਅਸਲੀ ਕਾਰਨ ਪੋਸਟਮਾਰਟਮ ਰਿਪੋਰਟ ਤੋਂ ਬਾਅਦ ਹੀ ਸਪਸ਼ਟ ਹੋ ਸਕੇਗਾ।
ਮੌਕੇ ‘ਤੇ ਡੀਐਸਪੀ ਵੀਰਭਾਨ ਅਤੇ ਸ਼ਹਿਰ ਦੀ ਪੁਲਿਸ ਟੀਮ ਨੇ ਰਾਹਗੀਰਾਂ ਨੂੰ ਸੜਕ ਤੋਂ ਦੂਰ ਕੀਤਾ ਅਤੇ ਲਾਸ਼ ਨੂੰ ਸਿਵਲ ਹਸਪਤਾਲ ਪੋਸਟਮਾਰਟਮ ਲਈ ਭੇਜ ਦਿੱਤਾ। ਇਸ ਘਟਨਾ ਨੇ ਕੈਥਲ ਵਿੱਚ ਦਹਿਸ਼ਤ ਅਤੇ ਹੜਕਮ ਮਚਾ ਦਿੱਤੀ ਹੈ।
Get all latest content delivered to your email a few times a month.