ਤਾਜਾ ਖਬਰਾਂ
ਦੱਖਣੀ ਅਮਰੀਕੀ ਦੇਸ਼ ਗੁਆਟੇਮਾਲਾ ਵਿੱਚ ਇੱਕ ਬੱਸ ਦੇ ਖੱਡ ਵਿੱਚ ਡਿੱਗਣ ਕਾਰਨ ਘੱਟੋ-ਘੱਟ 15 ਲੋਕਾਂ ਦੀ ਮੌਤ ਹੋ ਗਈ ਹੈ। ਇਸ ਦੁਖਦ ਹਾਦਸੇ ਵਿੱਚ 19 ਲੋਕ ਜ਼ਖਮੀ ਵੀ ਹੋਏ ਹਨ।
ਗੁਆਟੇਮਾਲਾ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਹ ਦੁਰਘਟਨਾ ਇੰਟਰ-ਅਮਰੀਕਨ ਹਾਈਵੇਅ 'ਤੇ ਹੋਈ, ਜੋ ਇੱਕ ਦੂਰ-ਦੁਰਾਡਾ ਇਲਾਕਾ ਹੈ। ਇਸ ਕਾਰਨ ਰਾਹਤ ਅਤੇ ਬਚਾਅ ਕਾਰਜਾਂ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਜ਼ਖਮੀਆਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ, ਜਦੋਂ ਕਿ ਮ੍ਰਿਤਕਾਂ ਦੀ ਸ਼ਨਾਖਤ ਕੀਤੀ ਜਾ ਰਹੀ ਹੈ।
ਸਥਾਨਕ ਦਮਕਲ ਵਿਭਾਗ ਦੇ ਬੁਲਾਰੇ ਲਿਏਂਡਰੋ ਅਮਾਡੋ ਨੇ ਜਾਣਕਾਰੀ ਦਿੱਤੀ, "ਇਸ ਸੜਕ ਦੁਰਘਟਨਾ ਵਿੱਚ ਪੰਦਰਾਂ ਲੋਕਾਂ ਦੀ ਮੌਤ ਹੋ ਗਈ ਹੈ, ਜਿਨ੍ਹਾਂ ਵਿੱਚ 11 ਮਰਦ, ਤਿੰਨ ਔਰਤਾਂ ਅਤੇ ਇੱਕ ਨਾਬਾਲਗ ਸ਼ਾਮਲ ਹੈ।" ਉਨ੍ਹਾਂ ਅੱਗੇ ਦੱਸਿਆ ਕਿ ਲਗਭਗ 19 ਜ਼ਖਮੀ ਲੋਕਾਂ ਨੂੰ ਘਟਨਾ ਵਾਲੀ ਥਾਂ ਦੇ ਨੇੜਲੇ ਹਸਪਤਾਲਾਂ ਵਿੱਚ ਲਿਜਾਇਆ ਗਿਆ ਹੈ।
ਇਹ ਦੁਰਘਟਨਾ ਸੋਲੋਲਾ ਡਿਪਾਰਟਮੈਂਟ ਵਿੱਚ ਕਿਲੋਮੀਟਰ 172 ਅਤੇ 174 ਦੇ ਵਿਚਕਾਰ ਵਾਪਰੀ। ਇਹ ਖੇਤਰ ਸੰਘਣੇ ਕੋਹਰੇ ਲਈ ਜਾਣਿਆ ਜਾਂਦਾ ਹੈ, ਜੋ ਡਰਾਈਵਰਾਂ ਲਈ ਵਿਜ਼ੀਬਿਲਟੀ ਨੂੰ ਘਟਾ ਦਿੰਦਾ ਹੈ। ਸ਼ਨੀਵਾਰ ਸਵੇਰੇ, ਅੱਗ ਬੁਝਾਊ ਵਿਭਾਗ ਨੇ ਸੋਸ਼ਲ ਮੀਡੀਆ 'ਤੇ ਇਸ ਦੁਰਘਟਨਾ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ। ਇਹਨਾਂ ਤਸਵੀਰਾਂ ਵਿੱਚ ਖੱਡ ਵਿੱਚ ਡਿੱਗੀ ਹੋਈ ਬੱਸ ਦਿਖਾਈ ਦੇ ਰਹੀ ਸੀ, ਜਿੱਥੇ ਦਮਕਲ ਕਰਮਚਾਰੀ ਪੀੜਤਾਂ ਨੂੰ ਬਚਾਉਣ ਦਾ ਕੰਮ ਕਰ ਰਹੇ ਸਨ।
Get all latest content delivered to your email a few times a month.