ਤਾਜਾ ਖਬਰਾਂ
ਅੰਮ੍ਰਿਤਸਰ ਵਿੱਚ ਸੰਘਣੀ ਧੁੰਦ ਕਾਰਨ ਹਵਾਈ ਆਵਾਜਾਈ ਪ੍ਰਭਾਵਿਤ ਰਹੀ, ਜਿਸ ਦੇ ਚਲਦਿਆਂ ਮੁੰਬਈ ਤੋਂ ਅੰਮ੍ਰਿਤਸਰ ਆ ਰਹੀ ਇੱਕ ਫਲਾਈਟ ਨੂੰ ਸੁਰੱਖਿਆ ਦੇ ਮੱਦੇਨਜ਼ਰ ਜੈਪੁਰ ਡਾਇਵਰਟ ਕਰ ਦਿੱਤਾ ਗਿਆ। ਹਵਾਈ ਅੱਡੇ ‘ਤੇ ਵਿਜ਼ੀਬਿਲਟੀ ਘੱਟ ਹੋਣ ਕਰਕੇ ਕਈ ਫਲਾਈਟਾਂ ਨੂੰ ਦਿੱਲੀ ਵੱਲ ਮੋੜਿਆ ਗਿਆ ਅਤੇ ਬਾਕੀਆਂ ਨੂੰ ਵੀ ਉਡਾਣਾਂ ਰੋਕਣ ਦੇ ਆਦੇਸ਼ ਜਾਰੀ ਕੀਤੇ ਗਏ, ਤਾਂ ਜੋ ਕੋਈ ਅਣਸੁਖਾਵੀਂ ਘਟਨਾ ਨਾ ਵਾਪਰੇ।
ਜਦੋਂ ਡਾਇਵਰਟ ਕੀਤੀ ਗਈ ਫਲਾਈਟ ਜੈਪੁਰ ਪਹੁੰਚੀ, ਤਾਂ ਯਾਤਰੀਆਂ ਨੇ ਜਹਾਜ਼ ਤੋਂ ਉਤਰਣ ਤੋਂ ਇਨਕਾਰ ਕਰ ਦਿੱਤਾ। ਏਅਰਲਾਈਨ ਵੱਲੋਂ ਜਹਾਜ਼ ਨੂੰ ਵਾਪਸ ਮੁੰਬਈ ਲੈ ਜਾਣ ਦੀ ਗੱਲ ਕਹੇ ਜਾਣ ‘ਤੇ ਯਾਤਰੀ ਭੜਕ ਉੱਠੇ ਅਤੇ ਉਨ੍ਹਾਂ ਨੇ ਹੰਗਾਮਾ ਕਰਦਿਆਂ ਅੰਮ੍ਰਿਤਸਰ ਲੈ ਕੇ ਜਾਣ ਦੀ ਮੰਗ ਕੀਤੀ। ਇਸ ਦੌਰਾਨ ਕੁਝ ਯਾਤਰੀਆਂ ਵੱਲੋਂ ਗੰਭੀਰ ਧਮਕੀਆਂ ਵੀ ਦਿੱਤੀਆਂ ਗਈਆਂ, ਜਿਸ ਨਾਲ ਮਾਹੌਲ ਤਣਾਓਪੂਰਨ ਬਣ ਗਿਆ। ਪ੍ਰਸ਼ਾਸਨ ਅਤੇ ਏਅਰਲਾਈਨ ਅਧਿਕਾਰੀਆਂ ਨੇ ਸਥਿਤੀ ਨੂੰ ਕਾਬੂ ਵਿੱਚ ਲਿਆਉਣ ਲਈ ਯਾਤਰੀਆਂ ਨਾਲ ਗੱਲਬਾਤ ਸ਼ੁਰੂ ਕਰ ਦਿੱਤੀ।
Get all latest content delivered to your email a few times a month.