IMG-LOGO
ਹੋਮ ਪੰਜਾਬ, ਮਨੋਰੰਜਨ, ਤਿੰਨ ਸਾਲ ਤੋਂ ਲਟਕੀ 'ਪੰਜਾਬ '95' ਦੀ ਮਨਜ਼ੂਰੀ, ਨਿਰਦੇਸ਼ਕ ਹਨੀ...

ਤਿੰਨ ਸਾਲ ਤੋਂ ਲਟਕੀ 'ਪੰਜਾਬ '95' ਦੀ ਮਨਜ਼ੂਰੀ, ਨਿਰਦੇਸ਼ਕ ਹਨੀ ਤ੍ਰੇਹਨ ਨੇ ਪ੍ਰਗਟਾਇਆ ਦਰਦ, 'ਸੱਤਾ ਸੱਚ ਤੋਂ ਡਰਦੀ ਹੈ'

Admin User - Dec 23, 2025 12:41 PM
IMG

ਮਨੁੱਖੀ ਅਧਿਕਾਰ ਕਾਰਕੁਨ ਜਸਵੰਤ ਸਿੰਘ ਖਾਲੜਾ ਦੇ ਜੀਵਨ 'ਤੇ ਆਧਾਰਿਤ ਅਤੇ ਦਿਲਜੀਤ ਦੋਸਾਂਝ ਸਟਾਰਰ ਫ਼ਿਲਮ "ਪੰਜਾਬ '95" ਨੂੰ ਸੈਂਸਰ ਬੋਰਡ (CBFC) ਤੋਂ ਪ੍ਰਵਾਨਗੀ ਨਾ ਮਿਲਣ ਕਾਰਨ ਨਿਰਦੇਸ਼ਕ ਹਨੀ ਤ੍ਰੇਹਨ ਨੇ ਆਪਣਾ ਦਰਦ ਸਾਂਝਾ ਕੀਤਾ ਹੈ। ਤ੍ਰੇਹਨ ਦੀ ਇਸ ਭਾਵੁਕ ਪੋਸਟ ਨੂੰ ਦਿਲਜੀਤ ਦੋਸਾਂਝ ਨੇ ਵੀ ਅੱਗੇ ਸਾਂਝਾ ਕੀਤਾ ਹੈ, ਜਿਸ ਵਿੱਚ ਦੱਸਿਆ ਗਿਆ ਹੈ ਕਿ ਫਿਲਮ ਨੂੰ ਜਮ੍ਹਾਂ ਕਰਵਾਏ ਨੂੰ ਤਿੰਨ ਸਾਲ ਬੀਤ ਚੁੱਕੇ ਹਨ, ਪਰ ਅਜੇ ਤੱਕ ਮਨਜ਼ੂਰੀ ਨਹੀਂ ਮਿਲੀ।


ਹਨੀ ਤ੍ਰੇਹਨ ਨੇ 22 ਦਸੰਬਰ (ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ) ਨੂੰ ਲਿਖੀ ਪੋਸਟ ਵਿੱਚ ਕਿਹਾ:


"ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ! ਅੱਜ 22 ਦਸੰਬਰ ਹੈ। ਇਸ ਦਿਨ, ਤਿੰਨ ਸਾਲ ਪਹਿਲਾਂ, ਸਾਡੀ ਫਿਲਮ 'ਪੰਜਾਬ '95' ਨੂੰ CBFC ਕੋਲ ਪ੍ਰਮਾਣੀਕਰਨ ਲਈ ਜਮ੍ਹਾਂ ਕਰਵਾਇਆ ਗਿਆ ਸੀ।"


'ਲੋਕਤੰਤਰ ਅਗਿਆਨਤਾ ਵਿੱਚ ਮਰਦਾ ਹੈ'

ਨਿਰਦੇਸ਼ਕ ਨੇ ਸਥਿਤੀ 'ਤੇ ਤਿੱਖਾ ਤਨਜ਼ ਕਸਦਿਆਂ ਕਿਹਾ ਕਿ ਜੇਕਰ ਹਾਲਾਤ ਇੰਨੇ ਕਠੋਰ ਨਾ ਹੁੰਦੇ ਤਾਂ ਇਹ ਇਤਫ਼ਾਕ ਚੰਗਾ ਹੁੰਦਾ। ਉਨ੍ਹਾਂ ਨੇ ਸੱਤਾਧਾਰੀ ਵਰਗ 'ਤੇ ਸਵਾਲ ਉਠਾਉਂਦਿਆਂ ਲਿਖਿਆ: "ਪਰ ਸੱਚ ਇਹ ਹੈ ਕਿ ਸੱਤਾ ਵਿੱਚ ਬੈਠੇ ਲੋਕ ਸੱਚ ਤੋਂ, ਆਪਣੇ ਇਤਿਹਾਸ ਤੋਂ ਡਰਦੇ ਹਨ।"


ਤ੍ਰੇਹਨ ਨੇ ਲੋਕਤੰਤਰ ਦੀ ਦੁਰਦਸ਼ਾ ਬਾਰੇ ਗੱਲ ਕਰਦਿਆਂ ਕਿਹਾ: "ਮੈਂ ਇਸ ਵਿੱਚ ਇੱਕ ਛੋਟੀ ਜਿਹੀ ਤਬਦੀਲੀ ਕਰਨਾ ਚਾਹੁੰਦਾ ਹਾਂ, ਜੋ ਸਾਡੀ ਸਥਿਤੀ ਲਈ ਵਧੇਰੇ ਢੁਕਵੀਂ ਹੈ: 'ਲੋਕਤੰਤਰ ਅਗਿਆਨਤਾ ਵਿੱਚ ਮਰਦਾ ਹੈ।'"


ਸੱਚ ਦੀ ਰੋਸ਼ਨੀ ਦੀ ਉਮੀਦ

ਹਨੀ ਤ੍ਰੇਹਨ ਨੇ ਆਸ ਪ੍ਰਗਟਾਈ ਕਿ ਜਿਵੇਂ ਇੱਕ ਛੋਟਾ ਜਿਹਾ ਦੀਵਾ ਹਨੇਰੇ ਨੂੰ ਹਰਾ ਸਕਦਾ ਹੈ, ਉਸੇ ਤਰ੍ਹਾਂ "ਇੱਕ ਦਿਨ ਉਹ ਦੀਵਾ ਸੀਬੀਐਫਸੀ ਦੇ ਕਿਸੇ ਕੋਨੇ ਵਿੱਚ ਜਗੇਗਾ।"


ਉਨ੍ਹਾਂ ਆਪਣੀ ਪੋਸਟ ਦਾ ਅੰਤ ਜਸਵੰਤ ਸਿੰਘ ਖਾਲੜਾ ਦੇ ਪ੍ਰੇਰਣਾਦਾਇਕ ਸ਼ਬਦਾਂ ਨਾਲ ਕੀਤਾ:


“ਮੈਂ ਹਨੇਰੇ ਨੂੰ ਚੁਣੌਤੀ ਦਿੰਦਾ ਹਾਂ।” – ਜਸਵੰਤ ਸਿੰਘ ਖਾਲੜਾ।


ਫ਼ਿਲਮ ਦੀ ਰਿਲੀਜ਼ ਵਿੱਚ ਹੋ ਰਹੀ ਦੇਰੀ ਕਾਰਨ ਪੰਜਾਬੀ ਦਰਸ਼ਕਾਂ ਵਿੱਚ ਵੀ ਨਿਰਾਸ਼ਾ ਪਾਈ ਜਾ ਰਹੀ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.