ਤਾਜਾ ਖਬਰਾਂ
ਮੈਕਸੀਕੋ ਦੀ ਜਲ ਸੈਨਾ (ਨੇਵੀ) ਦਾ ਇੱਕ ਜਹਾਜ਼ ਸੋਮਵਾਰ ਦੁਪਹਿਰ ਨੂੰ ਅਚਾਨਕ ਗੈਲਵੇਸਟਨ ਦੇ ਨੇੜੇ ਹਾਦਸਾਗ੍ਰਸਤ ਹੋ ਗਿਆ, ਜਿਸ ਕਾਰਨ ਘੱਟੋ-ਘੱਟ 5 ਲੋਕਾਂ ਦੀ ਮੌਤ ਹੋ ਗਈ। ਇਸ ਜਹਾਜ਼ ਵਿੱਚ ਇੱਕ ਬੀਮਾਰ ਨੌਜਵਾਨ ਸਮੇਤ 7 ਹੋਰ ਲੋਕ ਸਵਾਰ ਸਨ। ਹਾਦਸੇ ਤੋਂ ਬਾਅਦ ਟੈਕਸਸ ਤੱਟ ਦੇ ਨੇੜੇ ਪਾਣੀ ਵਿੱਚ ਬਾਕੀ ਲੋਕਾਂ ਦੀ ਭਾਲ ਕੀਤੀ ਜਾ ਰਹੀ ਹੈ।
ਜਹਾਜ਼ ਵਿੱਚ 4 ਜਲ ਸੈਨਾ ਦੇ ਅਧਿਕਾਰੀ ਅਤੇ 1 ਬੱਚੇ ਸਮੇਤ 4 ਆਮ ਨਾਗਰਿਕ ਮੌਜੂਦ ਸਨ। ਮੈਕਸੀਕੋ ਦੀ ਜਲ ਸੈਨਾ ਨੇ ਇੱਕ ਬਿਆਨ ਜਾਰੀ ਕਰਕੇ ਦੱਸਿਆ ਹੈ ਕਿ ਹਾਦਸੇ ਵਿੱਚ ਜਾਨ ਗੁਆਉਣ ਵਾਲਿਆਂ ਦੀ ਪਛਾਣ ਦੱਸਣਾ ਅਜੇ ਮੁਸ਼ਕਲ ਹੈ। ਅਮਰੀਕੀ ਕੋਸਟ ਗਾਰਡ ਨੇ ਪੰਜ ਲੋਕਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਹਾਲਾਂਕਿ, ਇਸ ਹਾਦਸੇ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ ਅਤੇ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਮੈਡੀਕਲ ਮਿਸ਼ਨ 'ਤੇ ਸੀ ਜਹਾਜ਼
ਮੈਕਸੀਕੋ ਦੀ ਜਲ ਸੈਨਾ ਨੇ ਦੱਸਿਆ ਕਿ ਇਹ ਜਹਾਜ਼ ਇੱਕ ਮੈਡੀਕਲ ਮਿਸ਼ਨ 'ਤੇ ਸੀ ਅਤੇ ਇੱਕ ਬੀਮਾਰ ਨੌਜਵਾਨ ਨੂੰ ਹਸਪਤਾਲ ਲਿਜਾ ਰਿਹਾ ਸੀ। ਹਾਦਸੇ ਦੀ ਜਾਣਕਾਰੀ ਮਿਲਦੇ ਹੀ ਬਚਾਅ ਕਾਰਜ (ਰੇਸਕਿਊ ਆਪ੍ਰੇਸ਼ਨ) ਸ਼ੁਰੂ ਕਰ ਦਿੱਤਾ ਗਿਆ ਸੀ।
ਗੈਲਵੇਸਟਨ ਦੇ ਸ਼ੈਰਿਫ ਦਫ਼ਤਰ ਅਨੁਸਾਰ, "ਹਾਦਸੇ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਨਾਲ ਜੁੜੀ ਹੋਰ ਜਾਣਕਾਰੀ ਮਿਲਦੇ ਹੀ ਜਨਤਕ ਕੀਤੀ ਜਾਵੇਗੀ।"
ਗੈਲਵੇਸਟਨ, ਜੋ ਕਿ ਆਪਣੇ ਖੂਬਸੂਰਤ ਸਮੁੰਦਰੀ ਬੀਚ ਲਈ ਮਸ਼ਹੂਰ ਹੈ, ਵਿੱਚ ਪਿਛਲੇ ਕੁਝ ਦਿਨਾਂ ਤੋਂ ਗੂੜ੍ਹਾ ਕੋਹਰਾ ਛਾਇਆ ਹੋਇਆ ਹੈ। ਫਿਲਹਾਲ ਇਹ ਸਪੱਸ਼ਟ ਨਹੀਂ ਹੈ ਕਿ ਖ਼ਰਾਬ ਮੌਸਮ ਹਾਦਸੇ ਦਾ ਕਾਰਨ ਸੀ ਜਾਂ ਨਹੀਂ। ਮੈਕਸੀਕੋ ਦੀ ਜਲ ਸੈਨਾ ਇਸ ਦੀ ਜਾਂਚ ਕਰ ਰਹੀ ਹੈ।
Get all latest content delivered to your email a few times a month.