IMG-LOGO
ਹੋਮ ਰਾਸ਼ਟਰੀ: ਮੌਸਮ ਦਾ ਕਹਿਰ: ਦਿੱਲੀ-ਨੋਇਡਾ 'ਚ ਪ੍ਰਦੂਸ਼ਣ ਦਾ 'ਰੈੱਡ ਅਲਰਟ', AQI...

ਮੌਸਮ ਦਾ ਕਹਿਰ: ਦਿੱਲੀ-ਨੋਇਡਾ 'ਚ ਪ੍ਰਦੂਸ਼ਣ ਦਾ 'ਰੈੱਡ ਅਲਰਟ', AQI 400 ਤੋਂ ਪਾਰ, ਪੰਜਾਬ ਸਣੇ ਕਈ ਸੂਬਿਆਂ 'ਚ ਮੀਂਹ ਤੇ ਸੀਤ ਲਹਿਰ ਦੀ ਚੇਤਾਵਨੀ

Admin User - Dec 20, 2025 01:52 PM
IMG

ਦੇਸ਼ ਦੀ ਰਾਜਧਾਨੀ ਦਿੱਲੀ ਅਤੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਅੱਜ ਸੀਜ਼ਨ ਦੀ ਸਭ ਤੋਂ ਸੰਘਣੀ ਧੁੰਦ ਅਤੇ ਜ਼ਹਿਰੀਲੇ ਪ੍ਰਦੂਸ਼ਣ ਨੇ ਦਸਤਕ ਦਿੱਤੀ ਹੈ। ਦਿੱਲੀ-NCR ਵਿੱਚ ਹਵਾ ਦੀ ਗੁਣਵੱਤਾ (AQI) 400 ਦੇ ਅੰਕੜੇ ਨੂੰ ਪਾਰ ਕਰ ਗਈ ਹੈ, ਜਿਸ ਕਾਰਨ ਪੂਰਾ ਇਲਾਕਾ ਸਮੋਗ (ਧੂੰਏਂ ਵਾਲੀ ਧੁੰਦ) ਦੀ ਮੋਟੀ ਚਾਦਰ ਵਿੱਚ ਲਿਪਟਿਆ ਹੋਇਆ ਹੈ। ਭਾਰਤੀ ਮੌਸਮ ਵਿਭਾਗ (IMD) ਨੇ ਦਸੰਬਰ ਦੇ ਆਖਰੀ ਹਫ਼ਤੇ ਦੌਰਾਨ ਉੱਤਰ ਭਾਰਤ ਵਿੱਚ ਭਾਰੀ ਧੁੰਦ ਅਤੇ ਸੀਤ ਲਹਿਰ ਦਾ ਅਲਰਟ ਜਾਰੀ ਕੀਤਾ ਹੈ।


ਦਿੱਲੀ-ਨੋਇਡਾ 'ਚ ਸਾਹ ਲੈਣਾ ਹੋਇਆ ਔਖਾ ਅੱਜ ਦਿੱਲੀ ਦਾ ਔਸਤਨ AQI 405 ਦਰਜ ਕੀਤਾ ਗਿਆ, ਜਦੋਂ ਕਿ ਨੋਇਡਾ ਵਿੱਚ ਇਹ ਅੰਕੜਾ 444 ਤੱਕ ਪਹੁੰਚ ਗਿਆ ਹੈ। ਗਾਜ਼ੀਆਬਾਦ ਦੇ ਸਾਹਿਬਾਬਾਦ ਵਿੱਚ ਸਭ ਤੋਂ ਵੱਧ 454 AQI ਰਿਕਾਰਡ ਹੋਇਆ। ਮੌਸਮ ਵਿਭਾਗ ਅਨੁਸਾਰ 25 ਦਸੰਬਰ ਤੱਕ ਦਿੱਲੀ ਅਤੇ ਨੋਇਡਾ ਵਿੱਚ ਬੇਹੱਦ ਸੰਘਣੀ ਧੁੰਦ ਦਾ ‘ਰੈੱਡ ਅਲਰਟ’ ਰਹੇਗਾ।


ਮੌਸਮ ਪ੍ਰਣਾਲੀ ਵਿੱਚ ਵੱਡੀ ਤਬਦੀਲੀ IMD ਮੁਤਾਬਕ ਜੰਮੂ-ਕਸ਼ਮੀਰ ਅਤੇ ਦੱਖਣ-ਪੱਛਮੀ ਇਰਾਨ ਦੇ ਉੱਪਰ ਪੱਛਮੀ ਵਿਛੋਭ (Western Disturbance) ਸਰਗਰਮ ਹੈ। ਇਸ ਦੇ ਨਾਲ ਹੀ 100 ਸਮੁੰਦਰੀ ਮੀਲ ਦੀ ਰਫ਼ਤਾਰ ਨਾਲ ਚੱਲ ਰਹੀਆਂ ‘ਪੱਛਮੀ ਜੈੱਟ ਸਟ੍ਰੀਮ’ ਹਵਾਵਾਂ ਮੌਸਮ ਨੂੰ ਪ੍ਰਭਾਵਿਤ ਕਰ ਰਹੀਆਂ ਹਨ। ਨਾਸਾ ਨੇ ਵੀ ‘ਲਾ ਨੀਨਾ’ ਦੇ ਸਰਗਰਮ ਹੋਣ ਦੀ ਪੁਸ਼ਟੀ ਕੀਤੀ ਹੈ, ਜਿਸ ਦਾ ਅਸਰ ਭਾਰਤ ਵਿੱਚ ਸਰਦੀ ਵਧਣ ਦੇ ਰੂਪ ਵਿੱਚ ਦੇਖਣ ਨੂੰ ਮਿਲੇਗਾ।


ਪੰਜਾਬ 'ਚ ਮੀਂਹ ਅਤੇ ਪਹਾੜਾਂ 'ਤੇ ਬਰਫ਼ਬਾਰੀ ਦਾ ਅਨੁਮਾਨ ਮੌਸਮ ਵਿਭਾਗ ਨੇ ਚੇਤਾਵਨੀ ਦਿੱਤੀ ਹੈ ਕਿ:


21 ਅਤੇ 22 ਦਸੰਬਰ: ਪੰਜਾਬ ਵਿੱਚ ਕੁਝ ਥਾਵਾਂ 'ਤੇ ਛਿਟਪੁਟ ਮੀਂਹ ਪੈ ਸਕਦਾ ਹੈ।


ਪਹਾੜੀ ਇਲਾਕੇ: ਜੰਮੂ-ਕਸ਼ਮੀਰ, ਲੱਦਾਖ ਅਤੇ ਹਿਮਾਚਲ ਪ੍ਰਦੇਸ਼ ਵਿੱਚ ਅਗਲੇ 5 ਦਿਨਾਂ ਤੱਕ ਭਾਰੀ ਬਰਫ਼ਬਾਰੀ ਅਤੇ ਮੀਂਹ ਦੀ ਸੰਭਾਵਨਾ ਹੈ।


ਸੀਤ ਲਹਿਰ: ਪੰਜਾਬ, ਹਰਿਆਣਾ, ਰਾਜਸਥਾਨ, ਉੱਤਰ ਪ੍ਰਦੇਸ਼ ਅਤੇ ਬਿਹਾਰ ਵਿੱਚ ਕੜਾਕੇ ਦੀ ਸੀਤ ਲਹਿਰ ਚੱਲਣ ਦਾ ਖ਼ਦਸ਼ਾ ਹੈ।


ਮੌਸਮ ਵਿਗਿਆਨੀਆਂ ਅਨੁਸਾਰ 21 ਅਤੇ 22 ਦਸੰਬਰ ਨੂੰ ਬੱਦਲਵਾਈ ਰਹੇਗੀ, ਜਿਸ ਤੋਂ ਬਾਅਦ ਅਸਮਾਨ ਸਾਫ਼ ਹੋਣ ਨਾਲ ਠੰਢ ਹੋਰ ਵਧੇਗੀ। ਲੋਕਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਧੁੰਦ ਅਤੇ ਪ੍ਰਦੂਸ਼ਣ ਦੌਰਾਨ ਸਾਵਧਾਨੀ ਵਰਤਣ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.