ਤਾਜਾ ਖਬਰਾਂ
ਸ੍ਰੀ ਗੁਰੂ ਰਾਮ ਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ, ਅੰਮ੍ਰਿਤਸਰ ਨੇ ਹਾਲ ਦੀ ਅਸੁਵਿਧਾ ਤੋਂ ਬਾਅਦ ਆਮ ਉਡਾਣ ਸੰਚਾਲਨ ਦੁਬਾਰਾ ਸ਼ੁਰੂ ਕਰਨ ਦਾ ਐਲਾਨ ਕਰ ਦਿੱਤਾ ਹੈ। ਹਵਾਈ ਅੱਡੇ ਨੇ ਸੰਚਾਲਕੀ ਕੁਸ਼ਲਤਾ ਨੂੰ ਤੇਜ਼ੀ ਨਾਲ ਬਹਾਲ ਕਰਨ ਲਈ ਇੱਕ ਵਿਸ਼ੇਸ਼ ਕੰਟਰੋਲ ਸੈਂਟਰ ਸਥਾਪਤ ਕੀਤਾ ਹੈ, ਜੋ ਰੋਜ਼ਾਨਾ ਕੰਮਕਾਜ ਦੀ ਨਿਗਰਾਨੀ ਕਰੇਗਾ, ਏਅਰਲਾਈਨਾਂ ਨਾਲ ਨਿਰੰਤਰ ਤਾਲਮੇਲ ਬਣਾਏ ਰੱਖੇਗਾ ਅਤੇ ਯਾਤਰੀਆਂ ਲਈ ਅਸਲ-ਸਮੇਂ ਸਹਾਇਤਾ ਨੂੰ ਯਕੀਨੀ ਬਣਾਵੇਗਾ। ਇਸ ਕਦਮ ਦਾ ਮੱਖ ਉਦੇਸ਼ ਉਡਾਣਾਂ ਦੇ ਚਲਦੇ ਸ਼ਡਿਊਲ ਨੂੰ ਸੁਚਾਰੂ ਅਤੇ ਵਿਘਨ-ਰਹਿਤ ਬਣਾਉਣਾ ਹੈ।
ਜ਼ਮੀਨੀ ਸਹਾਇਤਾ ਨੂੰ ਮਜ਼ਬੂਤ ਕਰਨ ਲਈ ਟਰਮੀਨਲ ਦੇ ਅੰਦਰ ਮਹੱਤਵਪੂਰਨ ਸਥਾਨਾਂ ‘ਤੇ ਇੰਡੀਗੋ ਸਟਾਫ ਦੁਆਰਾ ਚਲਾਏ ਜਾ ਰਹੇ ਸਮਰਪਿਤ ਹੈਲਪਡੈਸਕ ਸਥਾਪਤ ਕੀਤੇ ਗਏ ਹਨ। ਇਹ ਡੈਸਕ ਯਾਤਰੀਆਂ ਨੂੰ ਰਿਫੰਡ, ਬੁਕਿੰਗ ਰੀਸ਼ਡਿਊਲਿੰਗ, ਸਮਾਨ ਅਤੇ ਹੋਰ ਯਾਤਰਾ-ਸੰਬੰਧੀ ਮੁੱਦਿਆਂ ‘ਤੇ ਤੁਰੰਤ ਸਹਾਇਤਾ ਪ੍ਰਦਾਨ ਕਰ ਰਹੇ ਹਨ। ਹਵਾਈ ਅੱਡਾ ਪ੍ਰਬੰਧਨ ਦਾ ਕਹਿਣਾ ਹੈ ਕਿ ਇਹ ਹੈਲਪਡੈਸਕ ਯਾਤਰੀ ਸਹਾਇਤਾ ਨੂੰ ਹੋਰ ਵਿਵਸਥਿਤ ਅਤੇ ਪ੍ਰਭਾਵਸ਼ਾਲੀ ਬਣਾਉਣ ਵਿੱਚ ਕਾਂਟੇ ਦੀ ਭੂਮਿਕਾ ਨਿਭਾ ਰਹੇ ਹਨ।
ਯਾਤਰੀ ਅਨੁਭਵ ਨੂੰ ਸੁਧਾਰਨ ਦੇ ਉਦੇਸ਼ ਨਾਲ ਵਾਧੂ ਬੈਠਣ ਦੀ ਸੁਵਿਧਾ, ਤੁਰੰਤ ਪੁੱਛਗਿੱਛ ਲਈ ਹੈਲਪਲਾਈਨ ਨੰਬਰ ਅਤੇ ਉਡਾਣ ਸੰਬੰਧੀ ਨਿਰੰਤਰ ਅਪਡੇਟਾਂ ਲਈ ਅਧਿਕਾਰਤ ਸੋਸ਼ਲ ਮੀਡੀਆ ਹਾਸ਼ਟੈਗਾਂ ਨੂੰ ਸਰਗਰਮ ਕੀਤਾ ਗਿਆ ਹੈ। ਉਡਾਣਾਂ ਦੀ ਰੱਦਗੀ, ਰੀਸ਼ਡਿਊਲਿੰਗ ਅਤੇ ਹੋਰ ਬਦਲਾਵਾਂ ਬਾਰੇ ਨਿਯਮਤ ਜਾਣਕਾਰੀ ਜਾਰੀ ਕੀਤੀ ਜਾ ਰਹੀ ਹੈ, ਤਾਂ ਜੋ ਯਾਤਰੀ ਹਰ ਸਮੇਂ ਅਪਡੇਟ ਰਹਿ ਸਕਣ। ਹਵਾਈ ਅੱਡਾ ਪ੍ਰਬੰਧਨ ਨੇ ਯਾਤਰੀਆਂ ਵੱਲੋਂ ਦਰਸਾਈ ਸਮਝ ਅਤੇ ਸਹਿਯੋਗ ਲਈ ਧੰਨਵਾਦ ਕੀਤਾ ਹੈ ਅਤੇ ਕਿਹਾ ਹੈ ਕਿ ਉਹ ਸੁਰੱਖਿਅਤ, ਸੁਵਿਧਾਜਨਕ ਅਤੇ ਆਰਾਮਦਾਇਕ ਹਵਾਈ ਯਾਤਰਾ ਪ੍ਰਦਾਨ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹਨ।
Get all latest content delivered to your email a few times a month.