ਤਾਜਾ ਖਬਰਾਂ
ਪਟਿਆਲਾ ਦੇ ਐਸਐਸਪੀ ਨਾਲ ਜੁੜੇ ਕਥਿਤ ਆਡੀਓ ਕਲਿੱਪ ਮਾਮਲੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਬੁਲਾਰੇ ਅਤੇ ਸ਼ਿਕਾਇਤਕਰਤਾ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਨੇ ਅੱਜ ਏਡੀਜੀਪੀ ਪਰਮਾਰ ਦੀ ਅਗਵਾਈ ਵਾਲੀ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਦੇ ਸਾਹਮਣੇ ਹਾਜ਼ਰੀ ਭਰੀ। ਜਾਂਚ ਦੌਰਾਨ ਐਸਆਈਟੀ ਮੈਂਬਰਾਂ ਨੇ ਉਨ੍ਹਾਂ ਤੋਂ ਤਫ਼ਸੀਲੀ ਪੁੱਛਗਿੱਛ ਕੀਤੀ।
ਜਾਂਚ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਲੇਰ ਨੇ ਦੱਸਿਆ ਕਿ ਉਨ੍ਹਾਂ ਨੇ ਐਸਆਈਟੀ ਮੁਖੀ ਐਸਪੀਐਸ ਪਰਮਾਨ ਨੂੰ ਆਪਣੀ ਪਟੀਸ਼ਨ ਦੀ ਨਕਲ ਅਤੇ ਸਬੰਧਤ ਵੀਡੀਓ ਸੌਂਪ ਦਿੱਤੀ ਹੈ। ਕਲੇਰ ਨੇ ਕਿਹਾ ਕਿ ਉਹ ਆਪਣੀ ਮੁੱਢਲੀ ਸ਼ਿਕਾਇਤ ’ਤੇ ਅਜੇ ਵੀ ਕਾਇਮ ਹਨ ਅਤੇ ਇਸ ਦੀ ਪੂਰੀ ਜਾਂਚ ਦੀ ਲੋੜ ਹੈ।
ਉਨ੍ਹਾਂ ਨੇ ਦਾਅਵਾ ਕੀਤਾ ਕਿ ਜਿਵੇਂ ਹੀ ਇਹ ਵਿਵਾਦਿਤ ਮਾਮਲਾ ਸਾਹਮਣੇ ਆਇਆ, ਸਰਕਾਰ ਨੂੰ ਤੁਰੰਤ ਪਟਿਆਲਾ ਦੇ ਐਸਐਸਪੀ ਨੂੰ ਸਸਪੈਂਡ ਕਰ ਦੇਣਾ ਚਾਹੀਦਾ ਸੀ, ਪਰ ਉਸਦੀ ਬਜਾਏ ਸਰਕਾਰ ਉਸਦੀ ਪੱਖਦਾਰੀ ਕਰਦੀ ਦਿੱਖ ਰਹੀ ਹੈ। ਕਲੇਰ ਨੇ ਇਸੇ ਤਰ੍ਹਾਂ ਸਟੇਟ ਇਲੈਕਸ਼ਨ ਕਮਿਸ਼ਨ ’ਤੇ ਵੀ ਗੰਭੀਰ ਸਵਾਲ ਖੜ੍ਹੇ ਕੀਤੇ ਕਿ ਕਮਿਸ਼ਨ ਵੱਲੋਂ ਵੀ ਐਸਐਸਪੀ ਖਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਗਈ, ਜੋ ਉਨ੍ਹਾਂ ਅਨੁਸਾਰ ਬਹੁਤ ਹੀ ਚਿੰਤਾਜਨਕ ਹੈ।
ਸ਼ਿਕਾਇਤਕਰਤਾ ਨੇ ਐਸਆਈਟੀ ਦੀ ਮੰਨਸ਼ਾ ’ਤੇ ਵੀ ਸੰਦੇਹ ਜ਼ਾਹਿਰ ਕੀਤਾ ਕਿ ਇਸ ਮਾਮਲੇ ਵਿੱਚ ਵਿਰੋਧੀ ਪੱਖ ਨੂੰ ਫਸਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸਦੇ ਨਾਲ ਹੀ, ਕਲੇਰ ਨੇ ਇਹ ਵੀ ਬਣਾਇਆ ਕਿ ਹਾਈਕੋਰਟ ਵਿੱਚ ਡੀਆਈਜੀ ਪਟਿਆਲਾ ਨੂੰ ਲਿਖਤੀ ਰੂਪ ਵਿੱਚ ਇਹ ਦੱਸਣਾ ਪਵੇਗਾ ਕਿ ਵੀਡੀਓ ਨੂੰ ਏਆਈ ਸਮੇਤ ਕਿਸੇ ਵੀ ਭਰੋਸੇਮੰਦ ਤਕਨੀਕੀ ਢੰਗ ਨਾਲ ਜਾਂਚਿਆ ਜਾਵੇ, ਤਾਂ ਜੋ ਸੱਚਾਈ ਸਾਹਮਣੇ ਆ ਸਕੇ।
Get all latest content delivered to your email a few times a month.