ਤਾਜਾ ਖਬਰਾਂ
ਚੰਡੀਗੜ੍ਹ- ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਰਪ੍ਰਸਤ ਸਰਦਾਰ ਕਰਨੈਲ ਸਿੰਘ ਪੀਰ ਮੁਹੰਮਦ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਵਿੱਚੋ ਸਾਲ 2016 ਦੌਰਾਨ ਲਾਪਤਾ ਹੋਏ 328 ਸਰੂਪ ਮਾਮਲੇ ਵਿੱਚ ਦਰਜ਼ ਹੋਈ ਐੱਫਆਈਆਰ ਨੂੰ ਸਿੱਖ ਕੌਮ ਦੀ ਵੱਡੀ ਜਿੱਤ ਕਰਾਰ ਦਿੱਤਾ ਹੈ। ਸਰਦਾਰ ਪੀਰ ਮੁਹੰਮਦ ਨੇ ਕਿਹਾ ਕਿ ਪਿਛਲੇ 9 ਸਾਲ ਤੋਂ ਸੰਗਤ ਲਗਾਤਾਰ ਦੋਸ਼ੀ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰਨ ਨੂੰ ਲੈਕੇ ਸੰਘਰਸ਼ ਕਰ ਰਹੀ ਸੀ। ਓਹਨਾਂ ਕਿਹਾ ਕਿ ਬੇਸ਼ਕ ਹਾਲੇ ਐੱਫਆਈਆਰ ਦਰਜ਼ ਹੋਈ ਹੈ,ਯਕੀਨਣ ਇਸ ਮਾਮਲੇ ਵਿਚ ਦੋਸ਼ੀ ਵਿਅਕਤੀਆਂ ਨੂੰ ਮਿਸਾਲੀ ਸਜ਼ਾਵਾਂ ਵੀ ਮਿਲਣਗੀਆਂ।
ਸਰਦਾਰ ਪੀਰ ਮੁਹੰਮਦ ਨੇ ਕਿਹਾ ਕਿ, ਸਰਦਾਰ ਈਸ਼ਰ ਸਿੰਘ ਦੀ ਅਗਵਾਈ ਹੇਠ ਪੜਤਾਲੀਆ ਕਮੇਟੀ ਦੀਆਂ ਸਿਫਾਰਸ਼ਾਂ ਅਨੁਸਾਰ 16 ਦੋਸ਼ੀ ਵਿਅਕਤੀਆਂ ਖਿਲਾਫ ਜਿੰਨਾ ਵਿੱਚ ਬਹੁਚਰਚਿਤ ਸੀ ਏ ਸਤਿੰਦਰ ਸਿੰਘ ਕੌਹਲੀ ਵੀ ਸਾਮਲ ਹੈ ਤੇ ਅਪਰਾਧਿਕ ਮਾਮਲਾ ਦਰਜ ਕਰਨ ਦਾ ਹੁਕਮ ਹੋਇਆ ਸੀ, ਪਰ ਇਸ ਦੇ ਬਾਵਜੂਦ ਕਿਸੇ ਨਾ ਕਿਸੇ ਰੂਪ ਵਿੱਚ ਕਾਰਵਾਈ ਨਹੀਂ ਹੋ ਸਕੀ ਸੀ। ਜੋ ਕਿ ਹੁਣ ਬਕਾਇਦਾ ਐਫ ਆਈ ਆਰ ਦਰਜ ਹੋ ਗਈ ਹੈ ।
ਇਸ ਦੇ ਨਾਲ ਹੀ ਸਰਦਾਰ ਕਰਨੈਲ ਸਿੰਘ ਪੀਰ ਮੁਹੰਮਦ ਨੇ ਇਸ ਵੱਡੇ ਸੰਘਰਸ਼ ਲਈ ਲਗਾਤਾਰ ਕਾਰਜਸ਼ੀਲ ਰਹੇ ਭਾਈ ਬਲਦੇਵ ਸਿੰਘ ਵਡਾਲਾ ਅਤੇ ਸਰਦਾਰ ਬਲਦੇਵ ਸਿੰਘ ਸਿਰਸਾ ਨੂੰ ਵਧਾਈ ਵੀ ਦਿੱਤੀ। ਸਰਦਾਰ ਪੀਰ ਮੁਹੰਮਦ ਨੇ ਕਿਹਾ ਕਿ, ਇਸ ਲੰਮੇ ਸੰਘਰਸ਼ ਲਈ ਕੀਤੀ ਜਦੋਂ ਜਹਿਦ ਵਿੱਚ ਜਿੰਨੀਆਂ ਵੀ ਪੰਥਕ ਧਿਰਾਂ ਨੇ ਆਪਣਾ ਸੁਹਿਰਦ ਰੋਲ ਅਦਾ ਕੀਤਾ, ਓਹ ਵਧਾਈ ਦੀਆਂ ਪਾਤਰ ਹਨ।
ਸਰਦਾਰ ਕਰਨੈਲ ਸਿੰਘ ਪੀਰ ਮੁਹੰਮਦ ਨੇ ਕਿਹਾ ਕਿ, ਸਿੱਖ ਸੰਗਤ ਦੀ ਇਕਜੁਟਤਾ ਤੋਂ ਆਸ ਬੱਝੀ ਹੈ ਕਿ ਹੁਣ, ਬਰਗਾੜੀ ਬੇਅਦਬੀ ਮਾਮਲੇ ਸਮੇਤ ਬਹਿਬਲ ਕਲਾਂ ਗੋਲੀ ਕਾਂਡ ਦੇ ਦੋਸ਼ੀਆਂ ਦੇ ਅਸਲ ਚਿਹਰੇ ਵੀ ਸਿੱਖ ਸੰਗਤ ਦੇ ਸਾਹਮਣੇ ਆਉਣਗੇ ਅਤੇ ਸੰਗਤ ਨੂੰ ਇਨਸਾਫ਼ ਮਿਲੇਗਾ।।
Get all latest content delivered to your email a few times a month.