ਤਾਜਾ ਖਬਰਾਂ
ਅੰਮ੍ਰਿਤਸਰ ਦੇ ਰਹਿਵਾਸੀ ਹੀਰਾ ਸਿੰਘ ਦੇ ਪਰਿਵਾਰ ਨੇ ਉਸਨੂੰ ਜਲਦੀ ਭਾਰਤ ਵਾਪਸ ਭੇਜਣ ਲਈ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੂੰ ਅਪੀਲ ਕੀਤੀ ਹੈ। ਪਰਿਵਾਰ ਦੀ ਚਿੰਤਾ ਹੈ ਕਿਉਂਕਿ 24 ਸਤੰਬਰ ਤੋਂ ਬਾਅਦ ਹੀਰਾ ਸਿੰਘ ਨੇ ਕਿਸੇ ਨਾਲ ਸੰਪਰਕ ਨਹੀਂ ਕੀਤਾ।
ਹੀਰਾ ਸਿੰਘ ਦੀ ਪਤਨੀ ਨੇ ਦੱਸਿਆ ਕਿ ਉਹਨਾਂ ਦੇ ਤਿੰਨ ਬੱਚੇ ਹਨ—ਦੋ ਮੁੰਡੇ ਅਤੇ ਇੱਕ ਕੁੜੀ। ਉਨ੍ਹਾਂ ਵਿੱਚੋਂ ਇੱਕ ਮੁੰਡਾ ਬਚਪਨ ਤੋਂ ਹੀ ਬੋਲਣ ਅਤੇ ਚੱਲਣ ਵਿੱਚ ਅਸਮਰੱਥ ਹੈ। ਹੀਰਾ ਸਿੰਘ ਰੂਸ ਗਏ ਸੀ ਤਾਂ ਕਿ ਆਪਣੇ ਅਪਾਹਜ ਪੁੱਤਰ ਦਾ ਇਲਾਜ ਕਰਵਾ ਸਕਣ ਅਤੇ ਕੁੱਟਮੁੱਲ ਦੀ ਲੋੜਾਂ ਲਈ ਪੈਸੇ ਕਮਾ ਸਕਣ।
ਹੀਰਾ ਸਿੰਘ ਦੇ ਪਤਨੀ ਦਾ ਕਹਿਣਾ ਹੈ ਕਿ ਉਹਨਾਂ ਨੂੰ ਪਹਿਲਾਂ ਇਹ ਨਹੀਂ ਪਤਾ ਸੀ ਕਿ ਰੂਸ ਵਿੱਚ ਜੰਗ ਨਾਲ ਜੁੜਿਆ ਕੰਮ ਕਰਨ ਲਈ ਭੇਜਿਆ ਜਾਵੇਗਾ। ਉਸਨੂੰ ਰੋਜ਼ਾਨਾ 2.5 ਲੱਖ ਰੁਪਏ ਤਨਖਾਹ ਦੇਣ ਦਾ ਵਾਅਦਾ ਕੀਤਾ ਗਿਆ ਸੀ ਅਤੇ ਕਿਹਾ ਗਿਆ ਸੀ ਕਿ ਉਹ ਫੌਜ ਲਈ ਖਾਣਾ ਬਣਾਉਣਗੇ ਜਾਂ ਬੰਕਰ ਬਣਾਉਣਗੇ, ਪਰ ਲੜਾਈ ਲੜਨ ਲਈ ਨਹੀਂ।
ਫੌਜ ਵੱਲੋਂ ਜ਼ਬਰਦਸਤੀ ਭਰਤੀ ਕੀਤੇ ਜਾਣ ਕਾਰਨ ਹੀਰਾ ਸਿੰਘ ਨਾ ਤਾਂ ਪਰਿਵਾਰ ਨੂੰ ਪੈਸੇ ਭੇਜ ਸਕੇ ਅਤੇ ਨਾ ਹੀ ਆਪਣੇ ਅਪਾਹਜ ਬੱਚੇ ਦੇ ਇਲਾਜ ਵਿੱਚ ਯੋਗਦਾਨ ਦੇ ਸਕੇ। ਇਸ ਕਾਰਨ ਪਰਿਵਾਰ ਨੂੰ ਵੱਡੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਸ ਸਥਿਤੀ ਵਿੱਚ, ਹੀਰਾ ਸਿੰਘ ਦੀ ਪਤਨੀ ਨੇ ਰੂਸੀ ਰਾਸ਼ਟਰਪਤੀ ਪੁਤਿਨ ਅਤੇ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਮਾਮਲੇ ਵਿੱਚ ਦਖ਼ਲ ਦੇਣ ਅਤੇ ਹੀਰਾ ਸਿੰਘ ਨੂੰ ਜਲਦੀ ਭਾਰਤ ਵਾਪਸ ਭੇਜ ਕੇ ਪਰਿਵਾਰ ਨਾਲ ਮਿਲਵਾਇਆ ਜਾਵੇ।
Get all latest content delivered to your email a few times a month.