ਤਾਜਾ ਖਬਰਾਂ
ਦਿੱਲੀ ਦੇ ਪ੍ਰੇਮ ਨਗਰ ਖੇਤਰ ਵਿੱਚ 23 ਨਵੰਬਰ ਦੀ ਦੁਪਹਿਰ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਵਾਪਰੀ, ਜਿੱਥੇ ਇੱਕ ਪਿਟਬੁੱਲ ਨੇ 6 ਸਾਲਾ ਬੱਚੇ ’ਤੇ ਭਿਆਨਕ ਹਮਲਾ ਕਰ ਦਿੱਤਾ। ਇਹ ਸਾਰਾ ਦ੍ਰਿਸ਼ ਇੱਕ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਿਆ ਜੋ ਹੁਣ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।
ਪਰਿਵਾਰ ਦੇ ਮੁਤਾਬਿਕ, ਬੱਚਾ ਆਪਣੇ ਵੱਡੇ ਭਰਾ ਨਾਲ ਗਲੀ ਵਿੱਚ ਗੇਂਦ ਨਾਲ ਖੇਡ ਰਿਹਾ ਸੀ। ਖੇਡਦੇ-ਖੇਡਦੇ ਗੇਂਦ ਇੱਕ ਗੁਆਂਢੀ ਦੇ ਘਰ ਦੇ ਨੇੜੇ ਜਾ ਡਿੱਗੀ। ਜਦੋਂ ਬੱਚਾ ਗੇਂਦ ਚੁੱਕਣ ਲਈ ਆਗੇ ਵਧਿਆ, ਤਾਂ ਓਥੋਂ ਇੱਕ ਪਿਟਬੁੱਲ ਤੇਜ਼ੀ ਨਾਲ ਦੌੜਦਾ ਹੋਇਆ ਉਸ ’ਤੇ ਟੁੱਟ ਪਿਆ।
ਵੀਡੀਓ ਵਿੱਚ ਦਿਖਾਈ ਦਿੰਦਾ ਹੈ ਕਿ ਇੱਕ ਔਰਤ ਵੱਲੋਂ ਕੁੱਤੇ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਉਹ ਨਾਕਾਮ ਰਹੀ। ਬੱਚਾ ਭੱਜਣ ਦੀ ਕੋਸ਼ਿਸ਼ ਕਰਦਾ ਹੈ, ਪਰ ਕੁੱਤਾ ਉਸਨੂੰ ਜ਼ਮੀਨ ’ਤੇ ਸੁੱਟ ਕੇ ਲਗਾਤਾਰ ਕੱਟਣਾ ਸ਼ੁਰੂ ਕਰ ਦਿੰਦਾ ਹੈ। ਹਮਲੇ ਵਿੱਚ ਪਿਟਬੁੱਲ ਨੇ ਬੱਚੇ ਦਾ ਸੱਜਾ ਕੰਨ ਤੋੜ ਦਿੱਤਾ ਅਤੇ ਸਿਰ, ਚਿਹਰੇ ਤੇ ਸਰੀਰ ’ਤੇ ਕਈ ਡੂੰਘੇ ਜ਼ਖ਼ਮ ਕਰ ਦਿੱਤੇ।
ਚਸ਼ਮਦੀਦ ਸਤੀਸ਼ ਨੇ ਦੱਸਿਆ ਕਿ ਉਹਨਾਂ ਨੇ ਦੌੜ ਕੇ ਬੱਚੇ ਨੂੰ ਕੁੱਤੇ ਤੋਂ ਬਚਾਇਆ। ਉਸਦੇ ਮੁਤਾਬਿਕ, ਬੱਚਾ ਖੂਨ ਨਾਲ ਲਥਪਥ ਸੀ ਅਤੇ ਤੁਰੰਤ ਹੀ ਉਸਨੂੰ ਹਸਪਤਾਲ ਪਹੁੰਚਾਇਆ ਗਿਆ। ਪਹਿਲੀ ਸਹਾਇਤਾ ਦੇ ਬਾਅਦ ਡਾਕਟਰਾਂ ਨੇ ਉਸਨੂੰ ਗੰਭੀਰ ਹਾਲਤ ਵਿੱਚ ਸਫ਼ਦਰਜੰਗ ਹਸਪਤਾਲ ਰੈਫਰ ਕਰ ਦਿੱਤਾ।
ਪੁਲਿਸ ਨੇ ਇਸ ਘਟਨਾ ਦੇ ਮਾਮਲੇ ਵਿੱਚ ਪਿਟਬੁੱਲ ਦੇ ਮਾਲਕ ਰਾਜੇਸ਼ ਪਾਲ (50), ਜੋ ਪੇਸ਼ੇ ਤੋਂ ਦਰਜ਼ੀ ਹੈ, ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਸ ਦੇ ਖ਼ਿਲਾਫ਼ ਧਾਰਾ 291 (ਜਾਨਵਰ ਦੀ ਲਾਪਰਵਾਹੀ ਨਾਲ ਰੱਖਿਆ) ਅਤੇ ਧਾਰਾ 125(ਬੀ) (ਲਾਪਰਵਾਹੀ ਨਾਲ ਕਿਸੇ ਦੀ ਜਾਨ ਨੂੰ ਖਤਰੇ ਵਿੱਚ ਪਾਉਣਾ) ਅਧੀਨ ਕੇਸ ਦਰਜ ਕੀਤਾ ਗਿਆ ਹੈ।
ਬੱਚੇ ਦੇ ਪਰਿਵਾਰ ਨੇ ਦੱਸਿਆ ਕਿ ਪਿਟਬੁੱਲ ਪਹਿਲਾਂ ਵੀ ਕਈ ਹੋਰ ਬੱਚਿਆਂ ’ਤੇ ਹਮਲਾ ਕਰ ਚੁੱਕਾ ਹੈ। ਬਾਵਜੂਦ ਇਸਦੇ ਕਿ ਗੁਆਂਢੀਆਂ ਵੱਲੋਂ ਵਾਰੰ-ਵਾਰ ਕੁੱਤੇ ਨੂੰ ਹਟਾਉਣ ਲਈ ਬੇਨਤੀਆਂ ਕੀਤੀਆਂ ਗਈਆਂ, ਕੋਈ ਕਾਰਵਾਈ ਨਹੀਂ ਕੀਤੀ ਗਈ। ਪਰਿਵਾਰ ਨੇ ਕਿਹਾ ਕਿ ਇਸ ਬੇਧਿਆਨੀ ਕਾਰਨ ਇੱਕ ਬੇਗੁਨਾਹ ਬੱਚੇ ਨੂੰ ਗੰਭੀਰ ਚੋਟਾਂ ਦਾ ਸਾਹਮਣਾ ਕਰਨਾ ਪਿਆ।
Get all latest content delivered to your email a few times a month.