IMG-LOGO
ਹੋਮ ਪੰਜਾਬ: ਲੁਧਿਆਣਾ DRI ਦੀ ਵੱਡੀ ਕਾਰਵਾਈ: ਕੈਲੀਫੋਰਨੀਆ ਭੇਜੇ ਜਾ ਰਹੇ ਪਾਰਸਲ...

ਲੁਧਿਆਣਾ DRI ਦੀ ਵੱਡੀ ਕਾਰਵਾਈ: ਕੈਲੀਫੋਰਨੀਆ ਭੇਜੇ ਜਾ ਰਹੇ ਪਾਰਸਲ 'ਚੋਂ 735 ਗ੍ਰਾਮ ਅਫੀਮ ਬਰਾਮਦ

Admin User - Nov 17, 2025 03:55 PM
IMG

ਲੁਧਿਆਣਾ ਵਿੱਚ ਡਾਇਰੈਕਟੋਰੇਟ ਆਫ਼ ਰੈਵੇਨਿਊ ਇੰਟੈਲੀਜੈਂਸ (DRI) ਦੀ ਜ਼ੋਨਲ ਟੀਮ ਨੇ ਨਸ਼ੇ ਦੀ ਤਸਕਰੀ ਦੇ ਇੱਕ ਗੰਭੀਰ ਮਾਮਲੇ ਨੂੰ ਬੇਨਕਾਬ ਕਰਦੇ ਹੋਏ 735 ਗ੍ਰਾਮ ਅਫੀਮ ਨੂੰ ਜ਼ਬਤ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਇਸ ਅਫੀਮ ਦੀ ਕੀਮਤ ਲਗਭਗ 10.3 ਲੱਖ ਰੁਪਏ ਅੰਦਾਜ਼ੀ ਦੱਸੀ ਜਾ ਰਹੀ ਹੈ।

DRI ਨੂੰ ਮਿਲੀ ਖੁਫੀਆ ਸੂਚਨਾ ਮੁਤਾਬਕ ਫਿਰੋਜ਼ਪੁਰ ਤੋਂ ਕੈਲੀਫੋਰਨੀਆ (ਅਮਰੀਕਾ) ਭੇਜੇ ਜਾ ਰਹੇ ਇੱਕ ਅੰਤਰਰਾਸ਼ਟਰੀ ਪਾਰਸਲ ਵਿੱਚ ਨਸ਼ੀਲੀ ਸਮੱਗਰੀ ਛੁਪਾਈ ਗਈ ਸੀ। ਜਾਣਕਾਰੀ ਮਿਲਣ ਉਪਰੰਤ DRI ਦੀ ਟੀਮ ਨੇ ਤੁਰੰਤ ਕਾਰਵਾਈ ਕਰਦੇ ਹੋਏ DHL ਐਕਸਪ੍ਰੈਸ ਦੇ ਢਡਾਂਰੀ ਕਲਾਂ ਸੈਂਟਰ 'ਤੇ ਪਾਰਸਲ ਨੂੰ ਰੋਕਕੇ ਜਾਂਚ ਸ਼ੁਰੂ ਕੀਤੀ।

ਜਾਂਚ ਦੌਰਾਨ ਅਧਿਕਾਰੀਆਂ ਨੂੰ ਇੱਕ ਰਜਾਈ ਵਿੱਚ ਚਤੁਰਾਈ ਨਾਲ ਲੁਕਾਏ ਹੋਏ ਚਾਰ ਪੈਕੇਟ ਮਿਲੇ, ਜਿਨ੍ਹਾਂ ਨੂੰ ਕਾਰਬਨ ਪੇਪਰ ਨਾਲ ਲਪੇਟਿਆ ਗਿਆ ਸੀ ਅਤੇ ਉੱਪਰੋਂ ਪਾਰਦਰਸ਼ੀ ਟੇਪ ਨਾਲ ਸਖ਼ਤੀ ਨਾਲ ਸੀਲ ਕੀਤਾ ਗਿਆ ਸੀ। ਰਜਾਈ ਦੇ ਇੱਕ ਛੋਟੇ ਜਿਹੇ ਚੀਰੇ ਰਾਹੀਂ ਇਹ ਸਮੱਗਰੀ ਅੰਦਰ ਸੁੱਟੀ ਗਈ ਸੀ ਤਾਂ ਜੋ ਸਕੈਨਿੰਗ ਦੌਰਾਨ ਇਹ ਪਤਾ ਨਾ ਲੱਗ ਸਕੇ।

ਪ੍ਰਾਰੰਭਕ ਜਾਂਚ ਤੋਂ ਇਹ ਵੀ ਸਾਹਮਣੇ ਆਇਆ ਹੈ ਕਿ ਤਸਕਰ ਘਰੇਲੂ ਅਤੇ ਖਾਣ-ਪੀਣ ਦੀਆਂ ਵਸਤੂਆਂ ਦੀ ਆੜ ਲੈ ਕੇ ਨਸ਼ੀਲੇ ਪਦਾਰਥਾਂ ਨੂੰ ਵਿਦੇਸ਼ ਭੇਜਣ ਦੀ ਯੋਜਨਾ ਬਣਾ ਰਹੇ ਸਨ। DRI ਨੇ NDPS ਐਕਟ, 1985 ਅਧੀਨ ਅਫੀਮ ਨੂੰ ਜ਼ਬਤ ਕਰਕੇ ਮਾਮਲੇ ਦੀ ਅੱਗੇ ਜਾਂਚ ਸ਼ੁਰੂ ਕਰ ਦਿੱਤੀ ਹੈ, ਜਿਸ ਵਿੱਚ ਪਾਰਸਲ ਭੇਜਣ ਵਾਲੇ ਅਤੇ ਲੈਣ ਵਾਲੇ ਦੋਹਾਂ ਦੀ ਭੂਮਿਕਾ ਦੀ ਪਰਖ ਕੀਤੀ ਜਾ ਰਹੀ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.