ਤਾਜਾ ਖਬਰਾਂ
ਪੰਜਾਬੀ ਸਿਨੇਮਾ ਅਤੇ ਸੰਗੀਤ ਜਗਤ ਦੇ ਸਭ ਤੋਂ ਵੱਡੇ ਸਿਤਾਰੇ ਦਿਲਜੀਤ ਦੋਸਾਂਝ ਇਸ ਸਮੇਂ ਆਪਣੇ 'ਆਉਰਾ 2025 ਵਰਲਡ ਟੂਰ' ਨੂੰ ਲੈ ਕੇ ਕੌਮਾਂਤਰੀ ਪੱਧਰ 'ਤੇ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਹਾਲ ਹੀ ਵਿੱਚ, ਆਸਟ੍ਰੇਲੀਆ ਵਿੱਚ ਉਨ੍ਹਾਂ ਦਾ ਲਾਈਵ ਸ਼ੋਅ ਜ਼ਬਰਦਸਤ ਹਿੱਟ ਰਿਹਾ, ਜਿੱਥੇ ਪ੍ਰਸ਼ੰਸਕਾਂ ਨੇ ਭਰਵਾਂ ਹੁੰਗਾਰਾ ਦਿੱਤਾ। ਸ਼ੋਅ ਸਮਾਪਤ ਹੋਣ ਤੋਂ ਬਾਅਦ, ਕਈ ਪ੍ਰਸ਼ੰਸਕਾਂ ਨੇ ਦਿਲਜੀਤ ਨੂੰ ਗਲੇ ਲਗਾ ਕੇ ਆਪਣੀ ਭਾਵਨਾਵਾਂ ਜ਼ਾਹਰ ਕੀਤੀਆਂ, ਜਿਸ ਦੌਰਾਨ ਕਈ ਪ੍ਰਸ਼ੰਸਕ ਰੋ ਪਏ।
ਨਿਊਜ਼ੀਲੈਂਡ ਸ਼ੋਅ ਤੋਂ ਪਹਿਲਾਂ ਦਿੱਤੀ ਸਲਾਹ
13 ਨਵੰਬਰ ਨੂੰ ਨਿਊਜ਼ੀਲੈਂਡ ਦੇ ਆਕਲੈਂਡ ਵਿਖੇ ਹੋਣ ਵਾਲੇ ਅਗਲੇ ਪ੍ਰੋਗਰਾਮ ਤੋਂ ਪਹਿਲਾਂ, ਦਿਲਜੀਤ ਨੇ ਸੋਸ਼ਲ ਮੀਡੀਆ ਰਾਹੀਂ ਨਫ਼ਰਤ ਫੈਲਾਉਣ ਵਾਲੇ ਲੋਕਾਂ (ਟਰੋਲਰਾਂ) ਨੂੰ ਖਰੀਆਂ-ਖਰੀਆਂ ਸੁਣਾਈਆਂ।
ਦਿਲਜੀਤ ਨੇ ਸੰਦੇਸ਼ ਜਾਰੀ ਕਰਦਿਆਂ ਕਿਹਾ ਕਿ ਦੁਨੀਆ ਵਿੱਚ ਅਜਿਹੇ ਲੋਕ ਹਮੇਸ਼ਾ ਰਹਿਣਗੇ ਜੋ ਨਾਕਾਰਾਤਮਕ ਟਿੱਪਣੀਆਂ ਕਰਨਗੇ। ਉਨ੍ਹਾਂ ਕਿਹਾ, "ਪਹਿਲਾਂ ਸਿਰਫ਼ ਰਿਸ਼ਤੇਦਾਰ ਹੀ ਸਾੜਾ ਕਰਦੇ ਸਨ, ਹੁਣ ਤਾਂ ਪੂਰੀ ਦੁਨੀਆ ਵਿੱਚ ਕੁਝ ਲੋਕਾਂ ਦਾ ਕੰਮ ਹੀ ਬਸ ਕਮੈਂਟਬਾਜ਼ੀ ਕਰਨਾ ਹੈ। ਪਰ ਸਾਨੂੰ ਇਨ੍ਹਾਂ ਲੋਕਾਂ ਦੀ ਪ੍ਰਵਾਹ ਕੀਤੇ ਬਿਨਾਂ ਆਪਣੀ ਜ਼ਿੰਦਗੀ ਵਿੱਚ ਅੱਗੇ ਵਧਣਾ ਚਾਹੀਦਾ ਹੈ।"
"ਮੈਨੂੰ ਡਰਾਈਵਰ ਕਹਿਣ ਵਾਲੇ ਕਹਿੰਦੇ ਰਹਿਣ"
ਟਰੋਲਰਾਂ ਨੂੰ ਖਾਸ ਤੌਰ 'ਤੇ ਜਵਾਬ ਦਿੰਦਿਆਂ ਦਿਲਜੀਤ ਨੇ ਇੱਕ ਖਾਸ ਟਿੱਪਣੀ 'ਤੇ ਚਾਨਣਾ ਪਾਇਆ: "ਜੇ ਕੋਈ ਮੈਨੂੰ ਡਰਾਈਵਰ ਕਹਿੰਦਾ ਹੈ, ਤਾਂ ਉਸਨੂੰ ਕਹਿਣ ਦਿਓ। ਡਰਾਈਵਰ ਹੋਣਾ ਕੋਈ ਛੋਟੀ ਗੱਲ ਨਹੀਂ ਹੁੰਦੀ।"
ਅੰਤ ਵਿੱਚ, ਦਿਲਜੀਤ ਨੇ ਆਪਣੇ ਨਿੱਜੀ ਤਜ਼ਰਬੇ ਸਾਂਝੇ ਕਰਦੇ ਹੋਏ ਕਿਹਾ ਕਿ ਲੋਕ ਅਕਸਰ ਖੁਸ਼ੀ ਨੂੰ ਬਾਹਰਲੇ ਸੰਸਾਰ ਵਿੱਚ ਲੱਭਦੇ ਹਨ, ਪਰ ਸੱਚੀ ਖੁਸ਼ੀ ਹਮੇਸ਼ਾ ਸਾਡੇ ਅੰਦਰ ਹੀ ਮੌਜੂਦ ਹੁੰਦੀ ਹੈ। ਦਿਲਜੀਤ ਦਾ ਇਹ ਬਿਆਨ ਉਨ੍ਹਾਂ ਦੇ ਪ੍ਰਸ਼ੰਸਕਾਂ ਵਿੱਚ ਕਾਫ਼ੀ ਸਰਾਹਿਆ ਜਾ ਰਿਹਾ ਹੈ।
Get all latest content delivered to your email a few times a month.