ਤਾਜਾ ਖਬਰਾਂ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀ.ਐੱਸ.ਜੀ.ਐੱਮ.ਸੀ.) ਨੇ ਪ੍ਰਸਿੱਧ ਗਾਇਕ, ਕਵੀ ਅਤੇ ਸੰਗੀਤਕਾਰ ਡਾ. ਸਤਿੰਦਰ ਸਰਤਾਜ ਨੂੰ ਉਨ੍ਹਾਂ ਦੀ ਰੂਹਾਨੀ ਰਚਨਾ “ਹਿੰਦ ਦੀ ਚਾਦਰ” ਲਈ ਵਿਸ਼ੇਸ਼ ਸਨਮਾਨ ਨਾਲ ਨਿਵਾਜਿਆ ਹੈ। ਇਹ ਰਚਨਾ ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਦਿਵਸ ਨੂੰ ਸਮਰਪਿਤ ਹੈ।
ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਨੇ ਕਿਹਾ ਕਿ ਡਾ. ਸਰਤਾਜ ਦੀ ਇਹ ਗੀਤਕ ਰਚਨਾ ਗੁਰੂ ਸਾਹਿਬ ਦੀ ਬੇਮਿਸਾਲ ਕੁਰਬਾਨੀ, ਮਨੁੱਖਤਾ ਅਤੇ ਧਰਮ ਦੀ ਰੱਖਿਆ ਦੇ ਸੰਦੇਸ਼ ਨੂੰ ਸੰਸਾਰ ਭਰ ਤੱਕ ਪਹੁੰਚਾਉਂਦੀ ਹੈ। ਉਨ੍ਹਾਂ ਦੇ ਸੁਰਾਂ ਨੇ ਗੁਰੂ ਸਾਹਿਬ ਦੇ ਬਚਨ - “ਸਿਰ ਦਿੱਆ ਪਰ ਸਿਰਧਰਮ ਨਾ ਦਿੱਤਾ” - ਨੂੰ ਹਰ ਦਿਲ ਵਿੱਚ ਗੂੰਜਾਇਆ ਹੈ।
ਡੀ.ਐੱਸ.ਜੀ.ਐੱਮ.ਸੀ. ਨੇ ਡਾ. ਸਰਤਾਜ ਦੇ ਯੋਗਦਾਨ ਨੂੰ ਸਿੱਖ ਕਲਾ ਅਤੇ ਇਤਿਹਾਸ ਦੀ ਪ੍ਰਤੀਕਾਤਮਕ ਪ੍ਰਸਤੁਤੀ ਮੰਨਦਿਆਂ ਐਲਾਨ ਕੀਤਾ ਹੈ ਕਿ ਆਉਣ ਵਾਲੀਆਂ ਸ਼ਹੀਦੀ ਸਮਾਰੋਹਾਂ ਵਿੱਚ ਉਨ੍ਹਾਂ ਦੀ ਰਚਨਾ “ਹਿੰਦ ਦੀ ਚਾਦਰ” ਵਿਸ਼ੇਸ਼ ਤੌਰ ’ਤੇ ਪ੍ਰਸਤੁਤ ਕੀਤੀ ਜਾਵੇਗੀ, ਤਾਂ ਜੋ ਸੰਗਤ ਗੁਰੂ ਤੇਗ ਬਹਾਦੁਰ ਸਾਹਿਬ ਜੀ ਦੀ ਸ਼ਹੀਦੀ ਦੀ ਆਤਮਿਕ ਮਹਾਨਤਾ ਨਾਲ ਜੁੜ ਸਕੇ।
Get all latest content delivered to your email a few times a month.