ਤਾਜਾ ਖਬਰਾਂ
ਫਿਲੀਪੀਨਜ਼ ਇਸ ਸਮੇਂ ਕੁਦਰਤ ਦੇ ਸਭ ਤੋਂ ਭਿਆਨਕ ਪ੍ਰਕੋਪ ਨਾਲ ਜੂਝ ਰਿਹਾ ਹੈ। ਚੱਕਰਵਾਤੀ ਤੂਫ਼ਾਨ ਟਾਈਫੂਨ ਟੀਨੋ (Typhoon Tino) ਨੇ ਜ਼ਬਰਦਸਤ ਤਬਾਹੀ ਮਚਾਈ ਹੈ। ਇਸ ਤੂਫ਼ਾਨ ਨੇ ਸੇਬੂ ਸ਼ਹਿਰ ਨੂੰ ਸਭ ਤੋਂ ਵੱਧ ਪ੍ਰਭਾਵਿਤ ਕੀਤਾ ਹੈ, ਜਿੱਥੇ ਤੇਜ਼ ਹਵਾਵਾਂ, ਭਿਆਨਕ ਮੀਂਹ ਅਤੇ ਹੜ੍ਹ ਨੇ ਆਮ ਜੀਵਨ ਠੱਪ ਕਰ ਦਿੱਤਾ ਹੈ। ਸਰਕਾਰੀ ਅੰਕੜਿਆਂ ਮੁਤਾਬਕ, ਹੁਣ ਤੱਕ 52 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 4 ਲੱਖ ਤੋਂ ਵੱਧ ਲੋਕ ਬੇਘਰ ਹੋ ਗਏ ਹਨ।
ਸੇਬੂ ਸ਼ਹਿਰ ਵਿੱਚ ਸਭ ਤੋਂ ਵੱਧ ਤਬਾਹੀ
ਫਿਲੀਪੀਨਜ਼ ਦੇ ਸੇਬੂ ਸ਼ਹਿਰ ਵਿੱਚ ਹਾਲਾਤ ਬੇਹੱਦ ਖ਼ਰਾਬ ਹਨ। ਬਾਰੰਗਾਇ ਪਾਹਿਨਾ ਸੈਨ ਨਿਕੋਲਸ ਇਲਾਕਾ ਅੱਗ ਵਿੱਚ ਸੜ ਕੇ ਸੁਆਹ ਹੋ ਗਿਆ। ਉੱਥੇ ਹੀ, ਸ਼ਹਿਰ ਦੀ ਮੁੱਖ ਕੋਲੋਨ ਸਟਰੀਟ ਸਾਰੀ ਰਾਤ ਹਨੇਰੇ ਵਿੱਚ ਡੁੱਬੀ ਰਹੀ। ਚਾਰੇ ਪਾਸੇ ਪਾਣੀ, ਚਿੱਕੜ ਅਤੇ ਮਲਬਾ ਹੀ ਦਿਖਾਈ ਦੇ ਰਿਹਾ ਹੈ।
ਗਵਰਨਰ ਪਾਮੇਲਾ ਬਾਰਿਕੁਆਤਰੋ ਨੇ ਦੱਸਿਆ ਕਿ ਟਾਈਫੂਨ ਟੀਨੋ ਨੇ ਅਜਿਹਾ ਕਹਿਰ ਵਰ੍ਹਾਇਆ ਹੈ, ਜਿਸਦੀ ਕਿਸੇ ਨੇ ਕਲਪਨਾ ਵੀ ਨਹੀਂ ਕੀਤੀ ਸੀ।
ਪੂਰੇ ਦੇਸ਼ ਵਿੱਚ ਹੁਣ ਤੱਕ 52 ਲੋਕਾਂ ਦੀ ਜਾਨ ਜਾ ਚੁੱਕੀ ਹੈ, ਜਿਨ੍ਹਾਂ ਵਿੱਚੋਂ ਲਗਭਗ 40 ਮੌਤਾਂ ਸਿਰਫ਼ ਸੇਬੂ ਸ਼ਹਿਰ ਵਿੱਚ ਹੋਈਆਂ ਹਨ।
ਤੂਫ਼ਾਨ ਅਤੇ ਉਸਦਾ ਰੂਟ
ਇਹ ਤੂਫ਼ਾਨ 3 ਨਵੰਬਰ ਨੂੰ ਸਮੁੰਦਰ ਵਿੱਚ ਸਰਗਰਮ ਹੋਇਆ ਸੀ ਅਤੇ ਇਸਦਾ ਅਧਿਕਾਰਤ ਨਾਮ 'ਕਾਲਮੇਗੀ' (Kalmegi) ਰੱਖਿਆ ਗਿਆ। 4 ਨਵੰਬਰ ਨੂੰ ਇਹ ਵਿਸਾਯਸ ਖੇਤਰ ਵਿੱਚ ਲੈਂਡਫਾਲ ਕਰ ਗਿਆ।
ਤੂਫ਼ਾਨ ਦੌਰਾਨ 150 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਵਾਵਾਂ ਚੱਲੀਆਂ, ਜਿਨ੍ਹਾਂ ਨਾਲ ਘਰਾਂ ਦੀਆਂ ਛੱਤਾਂ ਉੱਡ ਗਈਆਂ ਅਤੇ ਦਰੱਖਤ ਡਿੱਗ ਗਏ। ਮਿੰਡਾਨਾਓ, ਸਾਊਥ ਲੇਯਤੇ, ਸੇਬੂ, ਇਲੋਇਲੋ, ਅਤੇ ਨੇਗਰੋਸ ਆਕਸੀਡੈਂਟਲ ਵਰਗੇ ਇਲਾਕਿਆਂ ਵਿੱਚ ਭਾਰੀ ਮੀਂਹ ਅਤੇ ਤੇਜ਼ ਹਵਾਵਾਂ ਨੇ ਸੈਂਕੜੇ ਪਿੰਡ ਤਬਾਹ ਕਰ ਦਿੱਤੇ।
ਮੌਸਮ ਵਿਭਾਗ ਅਨੁਸਾਰ, ਟਾਈਫੂਨ ਟੀਨੋ ਹੁਣ ਪੱਛਮੀ ਫਿਲੀਪੀਨਜ਼ ਸਾਗਰ ਵੱਲ ਵਧ ਰਿਹਾ ਹੈ ਅਤੇ ਅਗਲੇ ਕੁਝ ਦਿਨਾਂ ਵਿੱਚ ਵੀਅਤਨਾਮ ਅਤੇ ਥਾਈਲੈਂਡ ਨੂੰ ਪ੍ਰਭਾਵਿਤ ਕਰ ਸਕਦਾ ਹੈ।
ਤੂਫ਼ਾਨ ਵਿੱਚ ਫੌਜ ਦਾ ਹੈਲੀਕਾਪਟਰ ਹਾਦਸਾਗ੍ਰਸਤ
ਟਾਈਫੂਨ ਕਾਰਨ ਇੱਕ ਫੌਜੀ ਹੈਲੀਕਾਪਟਰ (ਸੁਪਰ ਹਿਊਈ) ਵੀ ਹਾਦਸਾਗ੍ਰਸਤ ਹੋ ਗਿਆ, ਜਿਸ ਵਿੱਚ 6 ਜਵਾਨਾਂ ਦੀ ਮੌਤ ਹੋ ਗਈ। ਇਹ ਸਾਰੇ ਫੌਜ ਦੇ ਪਾਇਲਟ ਅਤੇ ਕਰੂ ਮੈਂਬਰ ਸਨ। ਹਾਦਸੇ ਦੇ ਕੁਝ ਘੰਟਿਆਂ ਬਾਅਦ ਲੋਰੇਟੋ ਸ਼ਹਿਰ (ਅਗੂਸਨ ਡੇਲ ਸੁਰ) ਵਿੱਚ ਲਾਸ਼ਾਂ ਬਰਾਮਦ ਕੀਤੀਆਂ ਗਈਆਂ।
ਇਹ ਘਟਨਾ ਫਿਲੀਪੀਨਜ਼ ਲਈ ਦੋਹਰੀ ਤ੍ਰਾਸਦੀ ਲੈ ਕੇ ਆਈ — ਇੱਕ ਪਾਸੇ ਕੁਦਰਤੀ ਆਫ਼ਤ, ਦੂਜੇ ਪਾਸੇ ਜਵਾਨਾਂ ਦੀ ਸ਼ਹਾਦਤ।
ਭਿਆਨਕ ਤਬਾਹੀ ਦਾ ਪੂਰਾ ਅੰਕੜਾ
ਤੂਫ਼ਾਨ ਦੇ ਕਾਰਨ ਹੋਈ ਭਿਆਨਕ ਤਬਾਹੀ ਦੇ ਮੁੱਖ ਅੰਕੜੇ ਹੇਠ ਲਿਖੇ ਅਨੁਸਾਰ ਹਨ:
52 ਲੋਕਾਂ ਦੀ ਮੌਤ, ਜਿਨ੍ਹਾਂ ਵਿੱਚੋਂ 39 ਸਿਰਫ਼ ਸੇਬੂ ਸ਼ਹਿਰ ਵਿੱਚ ਡੁੱਬਣ ਅਤੇ ਮਲਬੇ ਵਿੱਚ ਫਸਣ ਕਾਰਨ ਹੋਈਆਂ। 6 ਸੈਨਿਕ ਹੈਲੀਕਾਪਟਰ ਕਰੈਸ਼ ਵਿੱਚ ਮਾਰੇ ਗਏ। 1.87 ਲੱਖ ਲੋਕ ਪ੍ਰਭਾਵਿਤ, ਜਦਕਿ 4 ਲੱਖ ਤੋਂ ਵੱਧ ਬੇਘਰ। 42 ਬੰਦਰਗਾਹਾਂ 'ਤੇ 3,500 ਲੋਕ ਫਸੇ ਹੋਏ ਹਨ। 180 ਤੋਂ ਵੱਧ ਫਲਾਈਟਾਂ ਰੱਦ। ਬਿਜਲੀ ਕੱਟਣ ਕਾਰਨ ਸੰਚਾਰ ਸੇਵਾ ਪੂਰੀ ਤਰ੍ਹਾਂ ਠੱਪ ਹੋ ਚੁੱਕੀ ਹੈ| 180 ਕਿਲੋਮੀਟਰ/ਘੰਟਾ ਦੀ ਰਫ਼ਤਾਰ ਨਾਲ ਚੱਲ ਰਹੀਆਂ ਹਵਾਵਾਂ ਨੇ ਘਰਾਂ ਨੂੰ ਤਹਿਸ-ਨਹਿਸ ਕਰ ਦਿੱਤਾ ਹੈ।
Get all latest content delivered to your email a few times a month.