ਤਾਜਾ ਖਬਰਾਂ
ਅਮਰੀਕਾ ਵਿੱਚ ਇੱਕ ਵੱਡਾ ਵਿੱਤੀ ਘੁਟਾਲਾ ਸਾਹਮਣੇ ਆਇਆ ਹੈ, ਜਿਸ ਵਿੱਚ ਇੱਕ ਭਾਰਤੀ ਮੂਲ ਦੇ ਕਾਰੋਬਾਰੀ ਬੈਂਕਿਮ ਬ੍ਰਹਮਭੱਟ (Bankim Brahmbhatt) 'ਤੇ ਲਗਭਗ $500 ਮਿਲੀਅਨ (ਲਗਭਗ ₹4000 ਕਰੋੜ) ਦਾ ਲੋਨ ਫਰੌਡ ਕਰਨ ਦਾ ਦੋਸ਼ ਲੱਗਾ ਹੈ। ਦੋਸ਼ ਹੈ ਕਿ ਬ੍ਰਹਮਭੱਟ ਨੇ ਕਈ ਅਮਰੀਕੀ ਬੈਂਕਾਂ ਤੋਂ ਵੱਡੇ ਕਰਜ਼ੇ ਲੈਣ ਲਈ ਫਰਜ਼ੀ ਗਾਹਕ ਖਾਤਿਆਂ ਅਤੇ ਨਕਲੀ ਮਾਲੀਆ (ਰੈਵੇਨਿਊ) ਦਾ ਸਹਾਰਾ ਲਿਆ।
ਵਾਲ ਸਟ੍ਰੀਟ ਜਰਨਲ (WSJ) ਦੀ ਰਿਪੋਰਟ ਅਨੁਸਾਰ, ਬੈਂਕਿਮ ਬ੍ਰਹਮਭੱਟ ਬ੍ਰਾਡਬੈਂਡ ਟੈਲੀਕਾਮ ਅਤੇ ਬ੍ਰਿਜਵੌਇਸ (BridgeVoice) ਨਾਮਕ ਕੰਪਨੀਆਂ ਦਾ ਮਾਲਕ ਹੈ।
ਵੱਡੀਆਂ ਨਿਵੇਸ਼ਕ ਕੰਪਨੀਆਂ ਵੀ ਸ਼ਾਮਲ
ਦੋਸ਼ ਲਾਇਆ ਗਿਆ ਹੈ ਕਿ ਬ੍ਰਹਮਭੱਟ ਨੇ ਕਈ ਵੱਡੇ ਨਿਵੇਸ਼ਕਾਂ ਨੂੰ ਆਪਣੇ ਭਰੋਸੇ ਵਿੱਚ ਲਿਆ। ਬ੍ਰਹਮਭੱਟ ਦੀ ਕੰਪਨੀ ਵਿੱਚ ਨਿਵੇਸ਼ ਕਰਨ ਵਾਲੀਆਂ ਪ੍ਰਮੁੱਖ ਕੰਪਨੀਆਂ ਵਿੱਚ HPS ਇਨਵੈਸਟਮੈਂਟ ਪਾਰਟਨਰਜ਼ ਅਤੇ ਵਿਸ਼ਵ ਦੀ ਦਿੱਗਜ ਐਸੇਟ ਮੈਨੇਜਮੈਂਟ ਕੰਪਨੀ ਬਲੈਕਰੌਕ (BlackRock) ਵੀ ਸ਼ਾਮਲ ਹਨ।
ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਅਗਸਤ 2024 ਵਿੱਚ, ਕੰਪਨੀ ਦੇ ਲੈਣਦਾਰਾਂ (Creditors) ਨੇ ਮੁਕੱਦਮਾ ਦਾਇਰ ਕੀਤਾ। ਇਸ ਮੁਕੱਦਮੇ ਵਿੱਚ ਦੋਸ਼ ਲਾਇਆ ਗਿਆ ਕਿ ਬ੍ਰਹਮਭੱਟ ਨੇ ਅਜਿਹੇ ਗੈਰ-ਮੌਜੂਦ ਮਾਲੀਆ ਸਰੋਤਾਂ ਨੂੰ ਕਰਜ਼ੇ ਦੀ ਗਾਰੰਟੀ ਵਜੋਂ ਗਿਰਵੀ ਰੱਖਿਆ, ਜੋ ਅਸਲ ਵਿੱਚ ਮੌਜੂਦ ਹੀ ਨਹੀਂ ਸਨ।
ਘੁਟਾਲੇ ਦਾ ਤਰੀਕਾ
ਜਾਂਚ ਦੌਰਾਨ ਘੁਟਾਲੇ ਦੇ ਤਰੀਕੇ ਬਾਰੇ ਪਤਾ ਲੱਗਾ ਕਿ ਬੈਂਕਿਮ ਬ੍ਰਹਮਭੱਟ ਨੇ ਆਪਣੀਆਂ ਕੰਪਨੀਆਂ ਦੇ ਖਾਤਿਆਂ ਵਿੱਚ ਫਰਜ਼ੀ ਗਾਹਕ ਅਤੇ ਨਕਲੀ ਇਨਵੌਇਸ (Invoice) ਦਿਖਾ ਕੇ ਕਰੋੜਾਂ ਡਾਲਰਾਂ ਦੇ ਕਰਜ਼ੇ ਲਏ। ਇਨ੍ਹਾਂ ਫਰਜ਼ੀ ਅੰਕੜਿਆਂ ਨੂੰ ਹੀ ਬ੍ਰਹਮਭੱਟ ਨੇ ਲੋਨ ਲਈ ਗਿਰਵੀ ਰੱਖੀ ਗਈ ਜਾਇਦਾਦ ਵਜੋਂ ਵਰਤਿਆ।
ਰਿਪੋਰਟਾਂ ਵਿੱਚ ਇਹ ਵੀ ਦੱਸਿਆ ਗਿਆ ਕਿ ਬੈਂਕਿਮ ਬ੍ਰਹਮਭੱਟ ਨੇ ਕਈ ਫਰਜ਼ੀ ਗਾਹਕ ਖਾਤਿਆਂ ਤੋਂ ਲੋਨ ਲੈ ਕੇ ਇਹ ਵੱਡੀ ਰਕਮ ਭਾਰਤ ਅਤੇ ਮਾਰੀਸ਼ਸ ਵਰਗੇ ਦੇਸ਼ਾਂ ਵਿੱਚ ਟ੍ਰਾਂਸਫਰ ਕਰ ਦਿੱਤੀ।
Get all latest content delivered to your email a few times a month.