ਤਾਜਾ ਖਬਰਾਂ
ਮਾਸਕੋ: ਰੂਸ ਵਿੱਚ ਬੀਤੀ ਰਾਤ ਯੂਕਰੇਨ ਵੱਲੋਂ ਕੀਤੇ ਗਏ ਭਿਆਨਕ ਹਵਾਈ ਹਮਲੇ ਕਾਰਨ ਹਾਹਾਕਾਰ ਮਚ ਗਈ। ਇਸ ਹਮਲੇ ਵਿੱਚ ਕਰੀਬ 16 ਲੋਕ ਜ਼ਖਮੀ ਹੋਏ ਹਨ ਅਤੇ ਮਾਸਕੋ ਦੇ 2 ਵੱਡੇ ਹਵਾਈ ਅੱਡੇ ਅਸਥਾਈ ਤੌਰ 'ਤੇ ਬੰਦ ਕਰਨੇ ਪਏ ਹਨ। ਰੂਸ ਇਸ ਨੂੰ ਯੂਕਰੇਨ ਦਾ 'ਹੁਣ ਤੱਕ ਦਾ ਸਭ ਤੋਂ ਵੱਡਾ ਹਮਲਾ' ਮੰਨ ਰਿਹਾ ਹੈ।
ਯੂਕਰੇਨ ਨੇ ਮਾਸਕੋ ਖੇਤਰ 'ਚ ਇੱਕ ਤੋਂ ਬਾਅਦ ਇੱਕ ਕਰੀਬ 35 ਡਰੋਨ ਦਾਗੇ। ਰੂਸ ਨੇ ਦਾਅਵਾ ਕੀਤਾ ਹੈ ਕਿ ਇਨ੍ਹਾਂ ਵਿੱਚੋਂ 28 ਡਰੋਨਾਂ ਨੂੰ ਅਸਮਾਨ ਵਿੱਚ ਹੀ ਤਬਾਹ ਕਰ ਦਿੱਤਾ ਗਿਆ।
5 ਘੰਟੇ ਚੱਲਿਆ ਹਮਲਾ, ਹਵਾਈ ਅੱਡੇ ਬੰਦ
ਮਾਸਕੋ ਦੇ ਮੇਅਰ ਸਰਗੇਈ ਸੋਬਿਆਨਿਨ ਨੇ ਹਮਲੇ ਦੀ ਪੁਸ਼ਟੀ ਕੀਤੀ ਅਤੇ ਦੱਸਿਆ ਕਿ ਇਹ ਹਮਲੇ ਐਤਵਾਰ ਰਾਤ ਸਥਾਨਕ ਸਮੇਂ ਅਨੁਸਾਰ ਕਰੀਬ 10 ਵਜੇ ਸ਼ੁਰੂ ਹੋਏ ਅਤੇ ਲਗਭਗ 5 ਘੰਟੇ ਤੱਕ ਚੱਲਦੇ ਰਹੇ।
ਇਸ ਹਮਲੇ ਤੋਂ ਤੁਰੰਤ ਬਾਅਦ, ਜ਼ੁਕੋਵਸਕੀ (Zhukovsky) ਅਤੇ ਡੋਮੋਡੇਡੋਵੋ (Domodedovo) ਹਵਾਈ ਅੱਡੇ ਸੁਰੱਖਿਆ ਕਾਰਨਾਂ ਕਰਕੇ ਤੁਰੰਤ ਬੰਦ ਕਰ ਦਿੱਤੇ ਗਏ।
ਲੈਂਡਿੰਗ ਲਈ ਨਿਰਧਾਰਤ ਉਡਾਣਾਂ ਨੂੰ ਦੂਜੇ ਹਵਾਈ ਅੱਡਿਆਂ 'ਤੇ ਮੋੜ ਦਿੱਤਾ ਗਿਆ ਸੀ, ਜਦੋਂ ਕਿ ਉਡਾਣ ਭਰਨ ਵਾਲੀਆਂ ਫਲਾਈਟਾਂ ਨੂੰ ਰੱਦ ਕਰਕੇ ਮੁੜ-ਨਿਰਧਾਰਤ (re-schedule) ਕੀਤਾ ਗਿਆ।
ਜ਼ਖਮੀ ਅਤੇ ਨੁਕਸਾਨ
ਖੇਤਰੀ ਗਵਰਨਰ ਵਿਆਚੇਸਲਾਵ ਗਲੈਡਕੋਵ (ਪੱਛਮੀ ਬੇਲਗੋਰੋਡ) ਅਨੁਸਾਰ, ਯੂਕਰੇਨ ਦੇ ਡਰੋਨ ਹਮਲੇ ਵਿੱਚ ਕੁੱਲ 16 ਲੋਕ ਜ਼ਖਮੀ ਹੋਏ ਹਨ, ਜਿਨ੍ਹਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।
ਇਸ ਤੋਂ ਇਲਾਵਾ, ਰੀਜਨਲ ਗਵਰਨਰ ਅਲੈਗਜ਼ੈਂਡਰ ਬੋਗੋਮਾਜ਼ ਨੇ ਦੱਸਿਆ ਕਿ ਮਾਸਕੋ ਸ਼ਹਿਰ ਦੇ ਬ੍ਰਾਂਸਕ ਖੇਤਰ ਵਿੱਚ ਯੂਕਰੇਨ ਦਾ ਇੱਕ ਡਰੋਨ ਡਿੱਗਿਆ, ਜਿਸ ਦੇ ਹਮਲੇ ਵਿੱਚ ਜ਼ਖਮੀ ਹੋਏ 2 ਲੋਕਾਂ ਨੂੰ ਹਸਪਤਾਲ ਲਿਜਾਇਆ ਗਿਆ।
ਰੂਸ ਨੇ ਇੱਕ ਰਾਤ ਪਹਿਲਾਂ ਯੂਕਰੇਨ 'ਤੇ ਕੀਤਾ ਸੀ ਹਮਲਾ
ਜ਼ਿਕਰਯੋਗ ਹੈ ਕਿ ਇਸ ਹਮਲੇ ਤੋਂ ਇੱਕ ਰਾਤ ਪਹਿਲਾਂ ਰੂਸ ਨੇ ਵੀ ਯੂਕਰੇਨ 'ਤੇ ਡਰੋਨ ਹਮਲਾ ਕੀਤਾ ਸੀ।
ਰੂਸ ਨੇ ਯੂਕਰੇਨ 'ਤੇ ਕਰੀਬ 100 ਡਰੋਨ ਦਾਗੇ ਸਨ, ਜਿਨ੍ਹਾਂ ਵਿੱਚੋਂ 90 ਨੂੰ ਤਬਾਹ ਕਰਨ ਦਾ ਦਾਅਵਾ ਕੀਤਾ ਗਿਆ ਸੀ।
ਯੂਕਰੇਨ ਦੇ ਗ੍ਰਹਿ ਮੰਤਰੀ ਇਹੋਰ ਕਲਿਮੇਨਕੋ ਨੇ ਰੂਸ ਦੇ ਹਮਲੇ ਵਿੱਚ 7 ਬੱਚਿਆਂ ਸਮੇਤ 29 ਲੋਕਾਂ ਦੇ ਜ਼ਖਮੀ ਹੋਣ ਅਤੇ 3 ਲੋਕਾਂ ਦੀ ਮੌਤ ਦੀ ਪੁਸ਼ਟੀ ਕੀਤੀ ਸੀ।
ਇਸ ਹਮਲੇ ਵਿੱਚ 9 ਮੰਜ਼ਿਲਾ ਇਮਾਰਤ ਸਮੇਤ ਕਈ ਅਪਾਰਟਮੈਂਟਾਂ ਨੂੰ ਨੁਕਸਾਨ ਪਹੁੰਚਿਆ ਸੀ।
Get all latest content delivered to your email a few times a month.