ਤਾਜਾ ਖਬਰਾਂ
ਸ੍ਰੀ ਗੁਰੂ ਤੇਗ ਬਹਾਦਰ ਜੀ ਦੀ 350 ਸਾਲਾਂ ਸ਼ਹੀਦੀ ਸ਼ਤਾਬਦੀ ਨੂੰ ਮਨਾਉਂਦੇ ਹੋਏ ਚਲ ਰਹੀ ਵਿਸ਼ੇਸ਼ ਜਾਗ੍ਰਿਤੀ ਯਾਤਰਾ ਦੇ ਸਮਾਪਤੀ ਸਮਾਰੋਹ ਵਿੱਚ ਹਰਿਆਣਾ ਤੋਂ ਗੁਰੂ ਸਾਹਿਬ ਜੀ ਦੇ ਸ਼ਸ਼ਤਰ ਪਟਨਾ ਸਾਹਿਬ ਲਈ ਰਵਾਨਾ ਕੀਤੇ ਜਾਣਗੇ।
ਮਿਲੀ ਜਾਣਕਾਰੀ ਮੁਤਾਬਿਕ, ਅੰਬਾਲਾ ਏਅਰਪੋਰਟ ਤੋਂ ਇਹ ਸ਼ਸ਼ਤਰ ਚਾਰਟਡ ਫਲਾਈਟ ਰਾਹੀਂ ਪਟਨਾ ਸਾਹਿਬ ਲਿਜਾਏ ਜਾਣਗੇ। ਇਸ ਯਤਰਾ ਵਿੱਚ ਮਹੱਤਵਪੂਰਨ ਭੂਮਿਕਾ ਚੀਫ਼ ਖ਼ਾਲਸਾ ਦੀਵਾਨ, ਮਹਾਰਾਸ਼ਟਰ ਦੇ ਪ੍ਰਧਾਨ ਗੁਰਿੰਦਰ ਸਿੰਘ ਬਾਵਾ ਅਤੇ ਬਿਜ਼ਨਸਮੈਨ ਰਾਜਿੰਦਰ ਸਿੰਘ ਰਾਜੂ ਚੱਢਾ ਦੇ ਸਹਿਯੋਗ ਨਾਲ ਨਿਭਾਈ ਜਾਵੇਗੀ।
ਇਸ ਦੇ ਨਾਲ-ਨਾਲ, ਅੰਮ੍ਰਿਤਸਰ ਤੋਂ ਚੇਅਰਮੈਨ ਚੀਫ਼ ਖਾਲਸਾ ਦੀਵਾਨ ਇੰਦਰਬੀਰ ਸਿੰਘ ਨਿੱਝਰ ਵੀ ਸ਼ਸ਼ਤਰ ਦੇ ਨਾਲ ਮੌਜੂਦ ਰਹਿਣਗੇ ਅਤੇ ਯਾਤਰਾ ਦੇ ਹਰ ਪਹਿਲੂ ਨੂੰ ਸੰਭਾਲਣ ਵਿੱਚ ਸਹਿਯੋਗ ਕਰਨਗੇ। ਇਸ ਵਿਸ਼ੇਸ਼ ਸਮਾਗਮ ਦੇ ਰਾਹੀਂ ਸਿੱਖ ਧਰਮ ਦੇ ਪ੍ਰਮੁੱਖ ਗੁਰੂ ਦੇ ਸ਼ਸ਼ਤਰਾਂ ਨੂੰ ਸੁਰੱਖਿਅਤ ਤਰੀਕੇ ਨਾਲ ਪਟਨਾ ਸਾਹਿਬ ਤੱਕ ਪਹੁੰਚਾਇਆ ਜਾਵੇਗਾ।
Get all latest content delivered to your email a few times a month.