ਤਾਜਾ ਖਬਰਾਂ
ਚੰਡੀਗੜ੍ਹ ਅੰਤਰਰਾਸ਼ਟਰੀ ਹਵਾਈ ਅੱਡੇ (Chandigarh International Airport) ਵੱਲੋਂ 26 ਅਕਤੂਬਰ 2025 ਤੋਂ 28 ਮਾਰਚ 2026 ਤੱਕ ਲਾਗੂ ਹੋਣ ਵਾਲਾ ਸਰਦੀਆਂ ਦਾ ਨਵਾਂ ਉਡਾਣ ਸ਼ਡਿਊਲ ਜਾਰੀ ਕਰ ਦਿੱਤਾ ਗਿਆ ਹੈ। ਇਸ ਦੌਰਾਨ ਰੋਜ਼ਾਨਾ ਕੁੱਲ 55 ਉਡਾਣਾਂ (ਆਉਣ-ਜਾਣ) ਚੱਲਣਗੀਆਂ, ਜਿਸ ਨਾਲ ਯਾਤਰੀਆਂ ਨੂੰ ਵੱਡੀ ਰਾਹਤ ਮਿਲੇਗੀ।
ਹਵਾਈ ਅੱਡੇ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਹ ਸ਼ਡਿਊਲ ਸਵੇਰੇ 5:20 ਵਜੇ ਤੋਂ ਰਾਤ 11:55 ਵਜੇ ਤੱਕ ਲਾਗੂ ਰਹੇਗਾ। ਸ਼ਡਿਊਲ ਵਿੱਚ ਮੁੱਖ ਤੌਰ 'ਤੇ ਇੰਡੀਗੋ, ਏਅਰ ਇੰਡੀਆ, ਏਅਰ ਇੰਡੀਆ ਐਕਸਪ੍ਰੈਸ ਅਤੇ ਅਲਾਇੰਸ ਏਅਰ ਦੀਆਂ ਸੇਵਾਵਾਂ ਸ਼ਾਮਲ ਹਨ।
ਇੰਡੀਗੋ ਸਭ ਤੋਂ ਅੱਗੇ, ਧੁੰਦ ਦੇ ਮੱਦੇਨਜ਼ਰ ਤਿਆਰੀ:
ਨਵੇਂ ਸ਼ਡਿਊਲ ਵਿੱਚ ਇੰਡੀਗੋ ਏਅਰਲਾਈਨ ਦਾ ਦਬਦਬਾ ਬਰਕਰਾਰ ਹੈ, ਜਿਸ ਦੀਆਂ ਲਗਭਗ 40 ਉਡਾਣਾਂ ਤੈਅ ਕੀਤੀਆਂ ਗਈਆਂ ਹਨ। ਏਅਰ ਇੰਡੀਆ ਲਗਭਗ 10 ਉਡਾਣਾਂ ਚਲਾਏਗੀ, ਜਦੋਂ ਕਿ ਬਾਕੀ ਪੰਜ-ਪੰਜ ਉਡਾਣਾਂ ਅਲਾਇੰਸ ਏਅਰ ਅਤੇ ਏਅਰ ਇੰਡੀਆ ਐਕਸਪ੍ਰੈਸ ਦੇ ਹਿੱਸੇ ਆਈਆਂ ਹਨ।
ਦਿੱਲੀ ਅਤੇ ਮੁੰਬਈ ਸੈਕਟਰ ਸਭ ਤੋਂ ਵੱਧ ਰੁੱਝੇ ਰਹਿਣਗੇ, ਜਿੱਥੇ ਦਿੱਲੀ ਲਈ ਰੋਜ਼ਾਨਾ ਲਗਭਗ 10 ਉਡਾਣਾਂ ਅਤੇ ਮੁੰਬਈ ਲਈ ਛੇ ਉਡਾਣਾਂ ਚੱਲਣਗੀਆਂ। ਇਸ ਤੋਂ ਇਲਾਵਾ, ਬੰਗਲੁਰੂ, ਹੈਦਰਾਬਾਦ, ਕੋਲਕਾਤਾ, ਚੇਨਈ ਸਮੇਤ ਕਈ ਹੋਰ ਸ਼ਹਿਰਾਂ ਲਈ ਵੀ ਸੇਵਾਵਾਂ ਉਪਲਬਧ ਰਹਿਣਗੀਆਂ।
ਹਵਾਈ ਅੱਡਾ ਅਥਾਰਟੀ ਨੇ ਜਾਣਕਾਰੀ ਦਿੱਤੀ ਕਿ ਇਹ ਸ਼ਡਿਊਲ ਖਾਸ ਤੌਰ 'ਤੇ ਸਰਦੀਆਂ ਦੀ ਧੁੰਦ ਦੀ ਸਥਿਤੀ ਨੂੰ ਧਿਆਨ ਵਿੱਚ ਰੱਖ ਕੇ ਬਣਾਇਆ ਗਿਆ ਹੈ ਤਾਂ ਜੋ ਉਡਾਣਾਂ ਵਿੱਚ ਦੇਰੀ ਘੱਟ ਕੀਤੀ ਜਾ ਸਕੇ। ਯਾਤਰੀਆਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਯਾਤਰਾ ਕਰਨ ਤੋਂ ਪਹਿਲਾਂ ਆਪਣੀ ਏਅਰਲਾਈਨ ਤੋਂ ਉਡਾਣ ਦੇ ਸਮੇਂ ਦੀ ਪੁਸ਼ਟੀ ਜ਼ਰੂਰ ਕਰ ਲੈਣ।
Get all latest content delivered to your email a few times a month.