ਤਾਜਾ ਖਬਰਾਂ
ਕਮਿਸ਼ਨਰ ਪੁਲਿਸ ਲੁਧਿਆਣਾ ਸਵਪਨ ਸ਼ਰਮਾ IPS ਅਤੇ ਡਿਪਟੀ ਕਮਿਸ਼ਨਰ ਆਫ਼ ਪੁਲਿਸ (ਇੰਵੈਸਟਿਗੇਸ਼ਨ) ਹਰਪਾਲ ਸਿੰਘ PPS ਦੇ ਦਿਸ਼ਾ-ਨਿਰਦੇਸ਼ ਹੇਠ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ “ਯੁੱਧ ਨਸ਼ਿਆ ਵਿਰੁੱਧ” ਤਹਿਤ ਕਮਿਸ਼ਨਰੇਟ ਪੁਲਿਸ ਲੁਧਿਆਣਾ ਦੀ ਕਰਾਈਮ ਬ੍ਰਾਂਚ ਵੱਲੋਂ ਵੱਡੀ ਸਫਲਤਾ ਹਾਸਲ ਕੀਤੀ ਗਈ ਹੈ। ਇਸ ਕਾਰਵਾਈ ਦੌਰਾਨ ਪੁਲਿਸ ਨੇ 100 ਗ੍ਰਾਮ ਹੈਰੋਇਨ ਅਤੇ ਨਜਾਇਜ਼ ਅਸਲਾ ਸਮੇਤ ਦੋ ਨੌਜਵਾਨਾਂ - ਵਿਸ਼ਾਲ ਪੁੱਤਰ ਸੁਰੇਸ਼ ਕੁਮਾਰ ਅਤੇ ਹਰਮਿੰਦਰ ਸਿੰਘ ਪੁੱਤਰ ਗੁਰਨਾਮ ਸਿੰਘ - ਨੂੰ ਗ੍ਰਿਫ਼ਤਾਰ ਕੀਤਾ ਹੈ।
ਅਮਨਦੀਪ ਸਿੰਘ ਬਰਾੜ PPS (ਏ.ਡੀ.ਸੀ.ਪੀ. ਇੰਵੈਸਟਿਗੇਸ਼ਨ) ਅਤੇ ਦੀਪ ਕਰਨ ਸਿੰਘ PPS (ਏ.ਸੀ.ਪੀ. ਡਿਟੈਕਟਿਵ–2) ਨੇ ਦੱਸਿਆ ਕਿ ਇੰਸਪੈਕਟਰ ਬੇਅੰਤ ਜਨੇਜਾ, ਇਨਚਾਰਜ ਕ੍ਰਾਈਮ ਬ੍ਰਾਂਚ ਲੁਧਿਆਣਾ ਦੀ ਟੀਮ ਨੇ ਏ.ਐਸ.ਆਈ ਜੋਗਿੰਦਰ ਸਿੰਘ ਦੀ ਅਗਵਾਈ ਹੇਠ ਉੱਚੀ ਮੰਗਲੀ ਰੋਡ ‘ਸੂਆ ਪੁੱਲੀ’ ਨੇੜੇ ਚੈਕਿੰਗ ਦੌਰਾਨ ਦੋਵਾਂ ਦੋਸ਼ੀਆਂ ਨੂੰ ਰੋਕਿਆ। ਤਲਾਸ਼ੀ ਦੌਰਾਨ ਉਨ੍ਹਾਂ ਕੋਲੋਂ 100 ਗ੍ਰਾਮ ਹੈਰੋਇਨ, ਇੱਕ ਦੇਸੀ ਕੱਟਾ (315 ਬੋਰ) ਅਤੇ ਇੱਕ ਜਿੰਦਾ ਰੋਂਦ ਬ੍ਰਾਮਦ ਹੋਇਆ। ਇਸ ਸਬੰਧੀ ਮੁਕੱਦਮਾ ਨੰਬਰ 159 ਮਿਤੀ 23-10-2025 ਤਹਿਤ ਧਾਰਾਵਾਂ 21, 61, 85 NDPS ਐਕਟ ਅਤੇ 25, 54, 59 Arms ਐਕਟ ਦੇ ਅਧੀਨ ਥਾਣਾ ਫੋਕਲ ਪੁਆਇੰਟ ਲੁਧਿਆਣਾ ‘ਚ ਦਰਜ ਕੀਤਾ ਗਿਆ ਹੈ। ਪੁਲਿਸ ਵੱਲੋਂ ਅਦਾਲਤੀ ਰਿਮਾਂਡ ਹਾਸਲ ਕਰਕੇ ਪੁੱਛਗਿੱਛ ਕੀਤੀ ਜਾਵੇਗੀ ਕਿ ਨਸ਼ਾ ਅਤੇ ਅਸਲਾ ਉਹਨਾਂ ਨੇ ਕਿਥੋਂ ਪ੍ਰਾਪਤ ਕੀਤਾ। ਜ਼ਿਕਰਯੋਗ ਹੈ ਕਿ ਵਿਸ਼ਾਲ ਦੇ ਖ਼ਿਲਾਫ਼ ਪਹਿਲਾਂ ਵੀ ਇੱਕ ਕਤਲ ਦਾ ਮਾਮਲਾ ਦਰਜ ਹੈ ਜਦਕਿ ਹਰਮਿੰਦਰ ਸਿੰਘ ਉੱਤੇ ਛੇੜਛਾੜ ਅਤੇ ਐਨਡੀਪੀਐਸ ਐਕਟ ਅਧੀਨ ਦੋ ਵੱਖਰੇ ਮਾਮਲੇ ਦਰਜ ਹਨ।
Get all latest content delivered to your email a few times a month.