ਤਾਜਾ ਖਬਰਾਂ
ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਦੀਵਾਲੀ ਦੇ ਮੌਕੇ 'ਤੇ ਖੁਸ਼ੀ ਦੀ ਲਹਿਰ ਦੌੜ ਗਈ ਹੈ। ਮਸ਼ਹੂਰ ਗਾਇਕ ਹਾਰਡੀ ਸੰਧੂ ਦੇ ਘਰ ਮੰਗਲਵਾਰ ਨੂੰ ਦੂਜੇ ਬੱਚੇ ਦਾ ਜਨਮ ਹੋਇਆ ਹੈ।
ਗਾਇਕ ਨੇ ਖੁਦ ਆਪਣੇ ਸੋਸ਼ਲ ਮੀਡੀਆ ਅਕਾਊਂਟ ਇੰਸਟਾਗ੍ਰਾਮ 'ਤੇ ਇਹ ਖ਼ਬਰ ਸਾਂਝੀ ਕੀਤੀ। ਉਨ੍ਹਾਂ ਨੇ ਇੱਕ ਪਿਆਰੀ ਤਸਵੀਰ ਦੇ ਨਾਲ ਲਿਖਿਆ, “ਸਾਡੇ ਘਰ ਆਇਆ ਨਵਾਂ ਆਸ਼ੀਰਵਾਦ। ਸਾਰਿਆਂ ਨੂੰ ਦੀਵਾਲੀ ਦੀਆਂ ਸ਼ੁਭਕਾਮਨਾਵਾਂ।” ਸਾਂਝੀ ਕੀਤੀ ਗਈ ਤਸਵੀਰ ਵਿੱਚ ਹਾਰਡੀ, ਉਨ੍ਹਾਂ ਦੀ ਪਤਨੀ ਅਤੇ ਵੱਡੇ ਬੇਟੇ ਦੇ ਹੱਥਾਂ ਨਾਲ ਨਵਜੰਮੇ ਬੱਚੇ ਦਾ ਛੋਟਾ ਹੱਥ ਵੀ ਨਜ਼ਰ ਆ ਰਿਹਾ ਹੈ।
ਫੈਨਜ਼ ਵੱਲੋਂ ਵਧਾਈਆਂ
ਇਸ ਪੋਸਟ ਤੋਂ ਬਾਅਦ ਪ੍ਰਸ਼ੰਸਕਾਂ ਅਤੇ ਇੰਡਸਟਰੀ ਦੇ ਕਰੀਬੀ ਦੋਸਤਾਂ ਨੇ ਹਾਰਡੀ ਨੂੰ ਵਧਾਈਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਹਨ। ਇਸ ਤੋਂ ਪਹਿਲਾਂ ਵੀ ਹਾਰਡੀ ਨੇ ਆਪਣੀ ਪਤਨੀ ਦੇ ਬੇਬੀ ਸ਼ਾਵਰ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਸਨ, ਜੋ ਕਿ ਕਾਫੀ ਵਾਇਰਲ ਹੋਈਆਂ ਸਨ।
ਕ੍ਰਿਕਟਰ ਤੋਂ ਅਦਾਕਾਰ ਤੱਕ ਦਾ ਸਫ਼ਰ
ਹਾਰਡੀ ਸੰਧੂ ਨੂੰ "ਸੋਚ", "ਬੈਕਬੋਨ" ਅਤੇ "ਬਿਜਲੀ ਬਿਜਲੀ" ਵਰਗੇ ਹਿੱਟ ਗੀਤਾਂ ਲਈ ਜਾਣਿਆ ਜਾਂਦਾ ਹੈ। ਦੱਸਣਯੋਗ ਹੈ ਕਿ ਗਾਇਕ ਬਣਨ ਤੋਂ ਪਹਿਲਾਂ ਹਾਰਡੀ ਇੱਕ ਕ੍ਰਿਕਟਰ ਵੀ ਸਨ। ਉਹ ਭਾਰਤ ਦੀ ਅੰਡਰ-19 ਅਤੇ ਪੰਜਾਬ ਦੀ ਰਣਜੀ ਟਰਾਫੀ ਟੀਮ ਦਾ ਹਿੱਸਾ ਰਹਿ ਚੁੱਕੇ ਹਨ। ਕ੍ਰਿਕਟ ਨੂੰ ਅਲਵਿਦਾ ਕਹਿਣ ਤੋਂ ਬਾਅਦ ਉਨ੍ਹਾਂ ਨੇ ਅਦਾਕਾਰੀ ਵਿੱਚ ਵੀ ਕਦਮ ਰੱਖਿਆ ਅਤੇ ਫ਼ਿਲਮ '83' ਵਿੱਚ ਸਾਬਕਾ ਭਾਰਤੀ ਤੇਜ਼ ਗੇਂਦਬਾਜ਼ ਮਦਨ ਲਾਲ ਦਾ ਕਿਰਦਾਰ ਨਿਭਾਇਆ।
ਪ੍ਰਸ਼ੰਸਕ ਇਸ ਨਿੱਜੀ ਖੁਸ਼ੀ ਦੇ ਪਲ ਨੂੰ ਸੋਸ਼ਲ ਮੀਡੀਆ 'ਤੇ ਖੂਬ ਸਾਂਝਾ ਕਰ ਰਹੇ ਹਨ।
Get all latest content delivered to your email a few times a month.