ਤਾਜਾ ਖਬਰਾਂ
ਅੰਮ੍ਰਿਤਸਰ /ਅਜਨਾਲਾ,21 ਅਕਤੂਬਰ-ਅੱਜ ਸਾਬਕਾ ਕੈਬਨਿਟ ਮੰਤਰੀ ਪੰਜਾਬ ਤੇ ਹਲਕਾ ਅਜਨਾਲਾ ਤੋਂ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਵਲੋਂ ਦੀਵਾਲੀ ਤੇ ਬੰਦੀ ਛੋੜ ਇਤਿਹਾਸਿਕ ਦਿਹਾੜੇ ਮੌਕੇ ਅੰਮ੍ਰਿਤਸਰ ਵਿਖੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਚ ਨਤਮਸਕ ਹੋ ਕੇ ਪੰਜਾਬ ਸਮੇਤ ਦੇਸ਼ ਵਾਸੀਆਂ ਨੂੰ ਬੰਦੀ ਛੋੜ ਦਿਵਸ ਤੇ ਦੀਵਾਲੀ ਤਿਉਹਾਰ ਦੀਆਂ ਵਧਾਈਆਂ ਸਾਂਝੀਆਂ ਕੀਤੀਆਂ ਅਤੇ ਹਲਕਾ ਅਜਨਾਲਾ ਦੇ ਭਿਅੰਕਰ ਹੜ੍ਹਾਂ ਦੀ ਤ੍ਰਾਸਦੀ ਆਪਣੇ ਪਿੰਡੇ ਤੇ ਹੰਢਾਅ ਕੇ ਆਰਥਿਕ ਤੇ ਸਮਾਜਿਕ ਤੌਰ ਤੇ ਟੁੱਟ ਚੁੱਕੇ ਲੋਕਾਂ ਤੋਂ ਇਲਾਵਾ ਪੰਜਾਬ ਦੇ ਹੋਰਨਾਂ ਖੇਤਰਾਂ ਚ ਵੀ ਹੜ੍ਹਾਂ ਦੇ ਪਾਣੀ ਦੀ ਮਾਰ ਨਾਲ ਝੰਬੇ ਹੜ੍ਹ ਪੀੜਤਾਂ ਦੀ ਖੁਸ਼ਹਾਲੀ ਤੇ ਚੜ੍ਹਦੀ ਕਲਾ ਲਈ ਅਰਦਾਸ ਕੀਤੀ। ਅਰਦਾਸ ਬੰਦਨਾ ਚ ਸ.ਧਾਲੀਵਾਲ ਨੇ ਬੇਨਤੀ ਕੀਤੀ ਕਿ ਪ੍ਰਮਾਤਮਾ ਹੜ੍ਹ ਪੀੜਤਾਂ ਨੂੰ ਆਰਥਿਕ ਤੇ ਸਮਾਜਿਕ ਤੌਰ ਤੇ ਮੁੜ ਪੈਰਾਂ ਤੇ ਖੜ੍ਹੇ ਹੋਣ ਦੀ ਬਖਸ਼ਿਸ਼ ਕਰਨ ਤਾਂ ਜੋ ਇਹ ਹੜ੍ਹ ਪੀੜਤ ਲੋਕ ਆਪਣੇ ਪੰਜਾਬ ਸਮੇਤ ਦੇਸ਼ ਦੇ ਹੋਰਨਾਂ ਹਿੱਸਿਆਂ ਦੇ ਖੁਸ਼ਹਾਲ ਲੋਕਾਂ ਵਲੋਂ ਚਾਅ, ਮਲ੍ਹਾਰ ਨਾਲ ਮਨਾਏ ਜਾਂਦੇ ਬੰਦੀ ਛੋੜ ਦਿਵਸ ਤੇ ਦੀਵਾਲੀ ਤਿਉਹਾਰ ਵਾਂਗ ਮਨਾਉਣ ਲਈ ਆਪਣੇ ਆਪ ਚ ਸਮਰੱਥ ਹੋ ਸਕਣ। ਉਪਰੰਤ ਸ.ਧਾਲੀਵਾਲ ਹੁਰਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਤੇ ਨਤਮਸਤਕ ਹੋ ਕੇ ਬੀਰ ਰਸ ਕਵੀਸ਼ਰੀ ਦਾ ਸ਼ਰਧਾਪੂਰਵਕ ਆਨੰਦ ਮਾਣਿਆ। ਗੱਲਬਾਤ ਦੌਰਾਨ ਉਹਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਨੂੰ ਰਿਹਾਅ ਕਰਨ ਦੇ ਕੀਤੇ ਵਾਅਦੇ ਤੇ ਇਸੇ ਸੰਦਰਭ ਚ ਜਾਰੀ ਕੀਤੇ ਨੋਟੀਫਿਕੇਸ਼ਨ ਨੂੰ ਅਮਲੀ ਜਾਮਾ ਪਹਿਨਾਉਣ ਦਾ ਅਮਲ ਲਾਗੂ ਨਾ ਕਰਕੇ ਬੇਵਫ਼ਾਈ ਦਾ ਪ੍ਰਤੱਖ ਪ੍ਰਮਾਣ ਦਿੱਤਾ ਹੈ। ਉਹਨਾਂ ਨੇ ਕੇਂਦਰ ਸਰਕਾਰ ਤੇ ਜ਼ੋਰ ਦਿੱਤਾ ਕਿ ਬੰਦੀ ਸਿੰਘਾਂ ਦੀ ਰਿਹਾਈ ਲਈ ਜਾਰੀ ਕੀਤੇ ਨੋਟੀਫਿਕੇਸ਼ਨ ਨੂੰ ਲਾਗੂ ਕਰਕੇ ਆਪਣਾ ਇਮਾਨਦਾਰੀ ਨਾਲ ਵਚਨ ਨਿਭਾਏ।ਇਸ ਤੋਂ ਪਹਿਲਾਂ ਬੀਤੇ ਕੱਲ੍ਹ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਕੋਲੋਂ ਵਿਧਾਇਕ ਤੇ ਸਾਬਕਾ ਮੰਤਰੀ ਧਾਲੀਵਾਲ ਨੂੰ ਆਪਣੇ ਹਲਕੇ ਕ ਹੜ੍ਹਾਂ ਦੌਰਾਨ ਸਿਵਲ ਤੇ ਪੁਲੀਸ ਪ੍ਰਸ਼ਾਸ਼ਨ ਦੀ ਸਰਗਰਮ ਭੂਮਿਕਾ ਨਾਲ 3200 ਦੇ ਕਰੀਬ ਲੋਕਾਂ ਦੀਆਂ ਜਾਨਾਂ ਬਚਾਉਣ ਅਤੇ ਸੱਪਾਂ ਸਮੇਤ ਹੜ੍ਹਾਂ ਦੇ ਪਾਣੀਆਂ ਦੇ ਖਤਰਿਆਂ ਨਾਲ ਖੇਡਦੇ ਹੋਏ ਹੜ੍ਹ ਪੀੜਤਾਂ ਦੇ ਦੁੱਖ ਸੁੱਖ ‘ਚ ਸ਼ਾਮਲ ਹੋ ਕੇ ਆਪਣੇ ਪੈਰਾਂ ਨੂੰ ਗਾਲਣ ਤੱਕ ਜਾਣ ਦੀ ਲੋਕ ਪੱਖੀ ਭੂਮਿਕਾ ਬਦਲੇ ਸ੍ਰੀ ਕੇਜਰੀਵਾਲ ਨੇ ਗਰਮ ਜੋਸ਼ੀ ਚ ਧਾਲੀਵਾਲ ਨਾਲ ਹੱਥ ਮਿਲਾ ਕੇ ਮਿਲਾ ਕੇ ਉਦੋਂ ਹੋਰ ਲੋਕਾਂ ਦੇ ਸਹਿਯੋਗ ਤੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਦੀ ਸਰਪਰਸਤੀ ਚ ਲੋਕ ਸੇਵਾ ਨੂੰ ਸਮਰਪਿਤ ਹੋਣ ਦਾ ਉਤਸ਼ਾਹਜਨਕ ਥਾਪੜਾ ਦਿੱਤਾ , ਜਦੋਂ ਸ. ਧਾਲੀਵਾਲ ਦੀਵਾਲੀ ਤੇ ਬੰਦੀ ਛੋੜ ਦਿਵਸ ਦੀਆਂ ਮੁਬਾਰਕਾਂ ਦੇਣ ਲਈ ਦਿੱਲੀ ਵਿਖੇ ਬੁੱਕਾ ਭੇਂਟ ਕਰਨ ਲਈ ਪੁੱਜੇ ਸਨ। ਬਾਅਦ ਵਿੱਚ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸ. ਧਾਲੀਵਾਲ ਨੇ ਪਾਰਟੀ ਦੇ ਕੌਮੀ ਕਨਵੀਨਰ ਸ੍ਰੀ ਕੇਜਰੀਵਾਲ ਵਲੋਂ ਮਿਲੇ ਉਤਸ਼ਾਹਜਨਕ ਥਾਪੜੇ ਲਈ ਉਚੇਚਾ ਧੰਨਵਾਦ ਕੀਤਾ ਅਤੇ ਕਿਹਾ ਕਿ ਸ੍ਰੀ ਕੇਜਰੀਵਾਲ ਵੱਲੋਂ ਸਵੈ ਜਜ਼ਬਾਤੀ ਰੌਂਅ ‘ਚ ਦਿੱਤੇ ਗਏ ਥਾਪੜੇ ਨਾਲ ਉਨ੍ਹਾਂ (ਸ. ਧਾਲੀਵਾਲ) ਨੂੰ ਨਿਸ਼ਕਾਮ ਲੋਕ ਸੇਵਾ ਲਈ ਕਰਮਸ਼ੀਲ ਤੇ ਪਾਰਟੀ ਦੀ ਮਜਬੂਤੀ ਲਈ ਨਿਰੰਤਰ ਕਾਰਜਸ਼ੀਲ ਰਹਿਣ ਦਾ ਹੋਰ ਬੱਲ ਮਿਿਲਆ।
Get all latest content delivered to your email a few times a month.