ਤਾਜਾ ਖਬਰਾਂ
ਜਾਪਾਨ ਨੇ ਅੱਜ ਆਪਣੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਸਾਨੇ ਤਾਕਾਇਚੀ ਨੂੰ ਚੁਣਿਆ ਹੈ। ਤਾਕਾਇਚੀ ਨੇ ਹੇਠਲੇ ਸਦਨ ਵਿੱਚ 237 ਵੋਟਾਂ ਨਾਲ ਜਿੱਤ ਦਰਜ ਕੀਤੀ ਅਤੇ ਉਪਰਲੇ ਸਦਨ ਵਿੱਚ ਦੂਜੇ ਦੌਰ ਵਿੱਚ 125-46 ਦੇ ਅੰਤਰ ਨਾਲ ਪ੍ਰਧਾਨ ਮੰਤਰੀ ਬਣਨ ਦਾ ਦਾਅਵਾ ਮਜ਼ਬੂਤ ਕੀਤਾ।
ਉਨ੍ਹਾਂ ਦੀ ਜਿੱਤ ਦੇ ਬਾਅਦ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਸਮੇਤ ਕਈ ਵਿਸ਼ਵ ਨੇਤਾਵਾਂ ਨੇ ਵਧਾਈ ਦਿੱਤੀ ਹੈ।
ਤਾਕਾਇਚੀ ਇਕ ਕਮਜ਼ੋਰ ਗਠਜੋੜ ਨਾਲ ਸੱਤਾ ਹਾਸਲ ਕਰਨ ਵਿੱਚ ਸਫ਼ਲ ਰਹੀ। ਉਹ ਸਾਬਕਾ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਦੀ ਸਮਰਥਕ ਹੈ ਅਤੇ ਫੌਜੀ ਤਾਕਤ, ਕਠੋਰ ਇਮੀਗ੍ਰੇਸ਼ਨ ਨੀਤੀਆਂ ਅਤੇ ਜਾਪਾਨ ਦੇ ਸ਼ਾਂਤੀਵਾਦੀ ਸੰਵਿਧਾਨ ਵਿੱਚ ਸੋਧਾਂ ਦੀ ਵਕਾਲਤ ਕਰਦੀ ਹੈ।
ਇਸ ਮਹੀਨੇ ਦੀ ਸ਼ੁਰੂਆਤ ਵਿੱਚ ਹੀ ਤਾਕਾਇਚੀ ਨੂੰ ਐਲ.ਡੀ.ਪੀ. ਦਾ ਨੇਤਾ ਚੁਣਿਆ ਗਿਆ ਸੀ। ਉਨ੍ਹਾਂ ਨੇ 2021 ਅਤੇ 2024 ਵਿੱਚ ਵੀ ਪ੍ਰਧਾਨ ਮੰਤਰੀ ਬਣਨ ਦੀ ਕੋਸ਼ਿਸ਼ ਕੀਤੀ ਸੀ, ਪਰ ਅਸਫ਼ਲ ਰਹੀ।
ਤਾਕਾਇਚੀ ਪ੍ਰਧਾਨ ਮੰਤਰੀ ਸ਼ਿਗੇਰੂ ਇਸ਼ੀਬਾ ਦੀ ਥਾਂ ਲੈਣਗੇ। ਜੁਲਾਈ ਵਿੱਚ ਹੋਈ ਉੱਚ ਸਦਨ ਦੀਆਂ ਚੋਣਾਂ ਵਿੱਚ ਪਾਰਟੀ ਨੂੰ ਨੁਕਸਾਨ ਦਾ ਸਾਹਮਣਾ ਕਰਨਾ ਪਿਆ ਸੀ, ਜਿਸ ਨਾਲ ਪਾਰਟੀ ਦੇ ਅੰਦਰ ਇਸ਼ੀਬਾ ਖਿਲਾਫ਼ ਅਸੰਤੋਸ਼ ਵਧਿਆ।
ਤਾਕਾਇਚੀ ਨੂੰ ਸ਼ਿੰਜੋ ਆਬੇ ਦਾ ਕਰੀਬੀ ਮੰਨਿਆ ਜਾਂਦਾ ਹੈ। ਉਹ ਦੇਸ਼ ਵਿੱਚ ਮਰਦ ਰਾਜਾ ਦੇ ਸ਼ਾਸਨ ਨੂੰ ਸਮਰਥਨ ਦਿੰਦੀ ਹੈ ਅਤੇ ਰਾਣੀ ਦੇ ਗੱਦੀ ਅਤੇ ਰਾਜ ’ਤੇ ਬੈਠਣ ਦਾ ਵਿਰੋਧ ਕਰਦੀ ਹੈ।
Get all latest content delivered to your email a few times a month.