ਤਾਜਾ ਖਬਰਾਂ
ਅਫਗਾਨਿਸਤਾਨ ਅਤੇ ਪਾਕਿਸਤਾਨ ਦਰਮਿਆਨ ਇੱਕ ਹਫ਼ਤੇ ਤੋਂ ਵੱਧ ਸਮੇਂ ਤੱਕ ਚੱਲੇ ਤਣਾਅ ਅਤੇ ਹਮਲਿਆਂ ਤੋਂ ਬਾਅਦ ਹਾਲ ਹੀ ਵਿੱਚ ਜੰਗਬੰਦੀ ਹੋਈ ਹੈ। ਇਸ ਦੌਰਾਨ ਪਾਕਿਸਤਾਨ ਨੇ ਭਾਰਤ 'ਤੇ ਦੋਸ਼ ਲਾਇਆ ਸੀ ਕਿ ਉਹ ਅਫਗਾਨ ਤਾਲਿਬਾਨ ਦੀ ਵਰਤੋਂ ਕਰਕੇ ਪ੍ਰੌਕਸੀ ਯੁੱਧ ਛੇੜ ਰਿਹਾ ਹੈ। ਭਾਰਤ ਨੇ ਇਨ੍ਹਾਂ ਦੋਸ਼ਾਂ ਨੂੰ ਪਹਿਲਾਂ ਹੀ ਖਾਰਜ ਕਰ ਦਿੱਤਾ ਸੀ।
ਹੁਣ ਅਫਗਾਨਿਸਤਾਨ ਦੇ ਰੱਖਿਆ ਮੰਤਰੀ ਮੌਲਵੀ ਮੁਹੰਮਦ ਯਾਕੂਬ ਮੁਜਾਹਿਦ ਨੇ ਪਾਕਿਸਤਾਨ ਦੇ ਇਨ੍ਹਾਂ ਦਾਅਵਿਆਂ ਨੂੰ 'ਬੇਬੁਨਿਆਦ, ਤਰਕਹੀਣ ਅਤੇ ਅਸਵੀਕਾਰਨਯੋਗ' ਕਹਿ ਕੇ ਰੱਦ ਕਰ ਦਿੱਤਾ ਹੈ।
ਮੁਜਾਹਿਦ ਨੇ ਸਪੱਸ਼ਟ ਕੀਤਾ ਕਿ ਅਫਗਾਨਿਸਤਾਨ ਦੀ ਨੀਤੀ ਆਪਣੀ ਧਰਤੀ ਨੂੰ ਦੂਜੇ ਦੇਸ਼ਾਂ ਵਿਰੁੱਧ ਵਰਤਣ ਦੀ ਕਦੇ ਵੀ ਨਹੀਂ ਰਹੀ। ਉਨ੍ਹਾਂ ਕਿਹਾ ਕਿ ਅਫਗਾਨਿਸਤਾਨ ਇੱਕ ਸੁਤੰਤਰ ਰਾਸ਼ਟਰ ਵਜੋਂ ਭਾਰਤ ਨਾਲ ਸਬੰਧ ਬਣਾਈ ਰੱਖੇਗਾ ਅਤੇ ਮਜ਼ਬੂਤ ਕਰੇਗਾ, ਜਦੋਂ ਕਿ ਪਾਕਿਸਤਾਨ ਨਾਲ ਵੀ ਚੰਗੇ ਗੁਆਂਢੀ ਸਬੰਧ ਕਾਇਮ ਰੱਖੇ ਜਾਣਗੇ।
Get all latest content delivered to your email a few times a month.