IMG-LOGO
ਹੋਮ ਪੰਜਾਬ, ਰਾਸ਼ਟਰੀ, ਪ੍ਰਧਾਨ ਮੰਤਰੀ ਮੋਦੀ ਨੇ INS ਵਿਕਰਾਂਤ ’ਤੇ ਜਲ ਸੈਨਾ ਦੇ...

ਪ੍ਰਧਾਨ ਮੰਤਰੀ ਮੋਦੀ ਨੇ INS ਵਿਕਰਾਂਤ ’ਤੇ ਜਲ ਸੈਨਾ ਦੇ ਜਵਾਨਾਂ ਨਾਲ ਮਨਾਈ ਦਿਵਾਲੀ, ਆਤਮਨਿਰਭਰ ਭਾਰਤ ਦਾ ਦਿੱਤਾ ਸੰਦੇਸ਼

Admin User - Oct 20, 2025 12:58 PM
IMG

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਦਿਵਾਲੀ ਦੇ ਤਿਉਹਾਰ ਨੂੰ ਹਥਿਆਰਬੰਦ ਸੈਨਾਵਾਂ ਦੇ ਵੀਰ ਜਵਾਨਾਂ ਨਾਲ ਮਨਾਇਆ। ਇਸ ਸਾਲ ਉਨ੍ਹਾਂ ਨੇ ਗੋਆ ਅਤੇ ਕਾਰਵਾਰ ਦੇ ਤੱਟ ’ਤੇ ਸਥਿਤ ਭਾਰਤ ਦੇ ਪਹਿਲੇ ਸਵਦੇਸ਼ੀ ਜਹਾਜ਼ ਵਾਹਕ, ਆਈਐਨਐਸ ਵਿਕਰਾਂਤ ’ਤੇ ਜਲ ਸੈਨਾ ਦੇ ਜਵਾਨਾਂ ਨਾਲ ਤਿਉਹਾਰ ਮਨਾਇਆ। ਉਨ੍ਹਾਂ ਨੇ ਜਵਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਵੀ ਆਪਣੇ ਪਰਿਵਾਰਕ ਮੈਂਬਰਾਂ ਨਾਲ ਦਿਵਾਲੀ ਮਨਾਉਂਦੇ ਹਨ ਅਤੇ ਇਸ ਤਜਰਬੇ ਨੂੰ ਬਹੁਤ ਖਾਸ ਮੰਨਦੇ ਹਨ। ਐਤਵਾਰ ਰਾਤ ਨੂੰ ਪੀਐਮ ਮੋਦੀ ਨੇ ਆਈਐਨਐਸ ਵਿਕਰਾਂਤ ’ਤੇ ਜਵਾਨਾਂ ਨਾਲ ਦੇਸ਼ ਭਗਤੀ ਦੇ ਗੀਤਾਂ ਅਤੇ ਸੱਭਿਆਚਾਰਕ ਪ੍ਰੋਗਰਾਮਾਂ ਵਿੱਚ ਹਿੱਸਾ ਲਿਆ।

ਪ੍ਰਧਾਨ ਮੰਤਰੀ ਨੇ ਆਪਣੇ ਸੰਬੋਧਨ ਵਿੱਚ ਆਈਐਨਐਸ ਵਿਕਰਾਂਤ ਨੂੰ ਆਤਮਨਿਰਭਰ ਭਾਰਤ ਦਾ ਪ੍ਰਤੀਕ ਕਰਾਰ ਦਿੱਤਾ ਅਤੇ ਜਵਾਨਾਂ ਦੀ ਮਹਨਤ, ਸਮਰਪਣ ਅਤੇ ਤਪੱਸਿਆ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਕਿਹਾ ਕਿ ਜਹਾਜ਼ ਭਾਵੇਂ ਲੋਹੇ ਦੇ ਬਣੇ ਹੋਣ, ਪਰ ਜਵਾਨਾਂ ਦੇ ਉੱਤੇ ਸਵਾਰ ਹੋਣ ਦੇ ਨਾਲ ਇਹ ਹਥਿਆਰਬੰਦ ਸੈਨਾਵਾਂ ਦੀ ਜੀਵੰਤ ਅਤੇ ਸ਼ਕਤੀਸ਼ਾਲੀ ਪ੍ਰਤੀਕ ਬਣ ਜਾਂਦੇ ਹਨ। ਉਨ੍ਹਾਂ ਨੇ ’ਆਪ੍ਰੇਸ਼ਨ ਸਿੰਦੂਰ’ ਦੀ ਸਫਲਤਾ ਨੂੰ ਯਾਦ ਕਰਦਿਆਂ ਤਿੰਨਾਂ ਸੈਨਾਵਾਂ ਦੀ ਸਮਰੱਥਾ ਅਤੇ ਤਾਲਮੇਲ ਨੂੰ ਵੀ ਸਲਾਮ ਕੀਤਾ।

ਨਰਿੰਦਰ ਮੋਦੀ ਦੀ ਇਹ ਪਰੰਪਰਾ 2014 ਤੋਂ ਜਾਰੀ ਹੈ, ਜਿਸ ਵਿੱਚ ਹਰ ਸਾਲ ਉਹ ਦਿਵਾਲੀ ਦੇ ਤਿਉਹਾਰ ਨੂੰ ਦੇਸ਼ ਦੀਆਂ ਸਰਹੱਦਾਂ ’ਤੇ ਤਾਇਨਾਤ ਜਵਾਨਾਂ ਨਾਲ ਮਨਾਉਂਦੇ ਹਨ। ਪਹਿਲਾਂ ਉਹ ਸਿਆਚਿਨ ਗਲੇਸ਼ੀਅਰ, ਡੋਗਰਾਈ ਯੁੱਧ ਸਮਾਰਕ, ਭਾਰਤ-ਚੀਨ ਸਰਹੱਦ, ਕਾਰਗਿਲ ਅਤੇ ਹੋਰ ਸਥਾਨਾਂ ’ਤੇ ਜਵਾਨਾਂ ਨਾਲ ਤਿਉਹਾਰ ਮਨਾਉਂਦੇ ਰਹੇ ਹਨ। ਇਸ ਵਾਰ ਗੋਆ ਵਿੱਚ ਆਈਐਨਐਸ ਵਿਕਰਾਂਤ ’ਤੇ ਦਿਵਾਲੀ ਮਨਾਉਣ ਨਾਲ ਉਨ੍ਹਾਂ ਨੇ ਇਸ ਪਰੰਪਰਾ ਨੂੰ ਇੱਕ ਨਵਾਂ ਆਯਾਮ ਦਿੱਤਾ ਹੈ।


Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.