ਤਾਜਾ ਖਬਰਾਂ
ਬਾਲੀਵੁੱਡ ਅਦਾਕਾਰਾ ਪਰਿਣੀਤੀ ਚੋਪੜਾ ਅਤੇ ਰਾਘਵ ਚੱਢਾ ਨੇ ਛੋਟੀ ਦਿਵਾਲੀ ਦੇ ਮੌਕੇ 'ਤੇ ਪ੍ਰਸ਼ੰਸਕਾਂ ਨਾਲ ਖੁਸ਼ੀ ਦੀ ਖ਼ਬਰ ਸਾਂਝੀ ਕੀਤੀ ਕਿ ਉਹਨਾਂ ਦੇ ਘਰ ਪੁੱਤਰ ਦਾ ਜਨਮ ਹੋਇਆ ਹੈ। ਰਾਘਵ ਚੱਢਾ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਪੋਸਟ ਸਾਂਝੀ ਕੀਤੀ ਜਿਸ ਵਿੱਚ ਇੱਕ ਬੱਚੇ ਦੇ ਸਵਾਗਤ ਦਾ ਐਲਾਨ ਕੀਤਾ ਗਿਆ। ਪਰਿਣੀਤੀ ਨੂੰ ਹਾਲ ਹੀ ਵਿੱਚ ਦਿੱਲੀ ਦੇ ਇੱਕ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ।
ਅਗਸਤ ਵਿੱਚ, ਪਰਿਣੀਤੀ ਚੋਪੜਾ ਅਤੇ ਰਾਘਵ ਨੇ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟਸ ‘ਤੇ ਆਪਣੀ ਗਰਭਵਤੀ ਹੋਣ ਦਾ ਐਲਾਨ ਕੀਤਾ। ਹਾਲ ਹੀ ਵਿੱਚ, ਰਿਪੋਰਟਾਂ ਸਾਹਮਣੇ ਆਈਆਂ ਸਨ ਕਿ ਅਦਾਕਾਰਾ ਨੂੰ ਦਿੱਲੀ ਦੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਇਸ ਦੌਰਾਨ, ਦੀਵਾਲੀ ਦੇ ਤਿਉਹਾਰ ਤੋਂ ਠੀਕ ਪਹਿਲਾਂ, ਇਸ ਜੋੜੇ ਨੇ ਪ੍ਰਸ਼ੰਸਕਾਂ ਨੂੰ ਖੁਸ਼ਖਬਰੀ ਦਿੱਤੀ ਹੈ। ਇਹ ਖ਼ੁਸ਼ੀ ਭਰੀ ਘੜੀ ਦੋਵੇਂ ਪਰਿਵਾਰਾਂ ਲਈ ਦਿਵਾਲੀ ਤੋਂ ਵੀ ਵੱਡੀ ਖੁਸ਼ੀ ਲੈ ਕੇ ਆਈ।
ਸੋਸ਼ਲ ਮੀਡੀਆ 'ਤੇ ਉਨ੍ਹਾਂ ਨੇ ਇੱਕ ਪਿਆਰੀ ਤਸਵੀਰ ਸਾਂਝੀ ਕੀਤੀ, ਜਿਸ ਵਿੱਚ ਬੱਚੇ ਦੇ ਪੰਘੂੜੇ ਦੇ ਨਾਲ ਲਿਖਿਆ ਸੀ - “ਬਾਹਾਂ ਭਰੀਆਂ, ਸਾਡੇ ਦਿਲ ਹੋਰ ਭਰੇ ਹੋਏ ਹਨ।” ਪ੍ਰਸ਼ੰਸਕਾਂ ਅਤੇ ਸਿਤਾਰਿਆਂ ਵੱਲੋਂ ਦੋਵੇਂ ਨੂੰ ਵਧਾਈਆਂ ਦੇ ਰਹੇ ਹਨ।
Get all latest content delivered to your email a few times a month.