ਤਾਜਾ ਖਬਰਾਂ
ਧਨਤੇਰਸ ਵਾਲੇ ਦਿਨ ਲੁਧਿਆਣਾ ਤੋਂ ਦਿੱਲੀ ਜਾ ਰਹੀ ਗਰੀਬ ਰਥ ਟਰੇਨ ਵਿੱਚ ਸ਼ਨੀਵਾਰ ਸਵੇਰੇ ਇੱਕ ਵੱਡਾ ਹਾਦਸਾ ਹੋ ਗਿਆ। ਪੰਜਾਬ ਦੇ ਸਰਹਿੰਦ ਸਟੇਸ਼ਨ ਦੇ ਨੇੜੇ ਪਹੁੰਚਦਿਆਂ ਹੀ ਟਰੇਨ ਨੰਬਰ 12204 ਅੰਮ੍ਰਿਤਸਰ-ਸਹਰਸਾ ਦੇ ਇੱਕ ਡੱਬੇ ਵਿੱਚ ਭਿਆਨਕ ਅੱਗ ਲੱਗ ਗਈ। ਸ਼ੁਰੂਆਤੀ ਜਾਣਕਾਰੀ ਅਨੁਸਾਰ, ਇਹ ਅੱਗ ਬੋਗੀ ਨੰਬਰ 19 ਵਿੱਚ ਸ਼ਾਰਟ ਸਰਕਟ ਕਾਰਨ ਲੱਗੀ, ਇਸ ਟਰੇਨ ਵਿੱਚ ਲੁਧਿਆਣਾ ਦੇ ਕਈ ਵਪਾਰੀ ਸਫ਼ਰ ਕਰ ਰਹੇ ਸਨ। ਅੱਗ ਲੱਗਦਿਆਂ ਹੀ ਉੱਥੇ ਭਾਜੜ ਮਚ ਗਈ। ਲੋਕੋ ਪਾਇਲਟ ਨੇ ਮੁਸਤੈਦੀ ਦਿਖਾਉਂਦੇ ਹੋਏ ਐਮਰਜੈਂਸੀ ਬ੍ਰੇਕ ਲਗਾ ਕੇ ਟਰੇਨ ਨੂੰ ਤੁਰੰਤ ਰੋਕਿਆ, ਜਿਸ ਤੋਂ ਬਾਅਦ ਬੋਗੀ ਵਿੱਚ ਸਵਾਰ ਯਾਤਰੀ ਆਪਣਾ ਸਾਮਾਨ ਲੈ ਕੇ ਤੁਰੰਤ ਹੇਠਾਂ ਉਤਰੇ। ਭਾਜੜ ਦੌਰਾਨ ਟਰੇਨ ਤੋਂ ਉਤਰਨ ਵਿੱਚ ਕਈ ਯਾਤਰੀਆਂ ਨੂੰ ਸੱਟਾਂ ਵੀ ਲੱਗੀਆਂ ਹਨ।
ਟਰੇਨ ਵਿੱਚ ਅੱਗ ਲੱਗਣ ਦੀ ਘਟਨਾ ਸਵੇਰੇ 7 ਵਜੇ ਦੀ ਹੈ। ਸੂਚਨਾ ਮਿਲਦੇ ਹੀ ਰੇਲਵੇ ਅਤੇ ਪੁਲਿਸ ਦੀਆਂ ਟੀਮਾਂ ਤੁਰੰਤ ਮੌਕੇ 'ਤੇ ਪਹੁੰਚੀਆਂ। ਅੱਗ 'ਤੇ ਕਾਬੂ ਪਾਉਣ ਵਿੱਚ ਲਗਭਗ ਇੱਕ ਘੰਟਾ ਲੱਗ ਗਿਆ। ਅੱਗ ਵਿੱਚ ਇੱਕ ਔਰਤ ਦੇ ਝੁਲਸਣ ਦੀ ਵੀ ਖ਼ਬਰ ਹੈ। ਯਾਤਰੀਆਂ ਅਨੁਸਾਰ, ਟਰੇਨ ਨੇ ਸਵੇਰੇ 7.30 ਵਜੇ ਸਰਹਿੰਦ ਸਟੇਸ਼ਨ ਕ੍ਰਾਸ ਕੀਤਾ ਸੀ। ਇਸੇ ਦੌਰਾਨ ਇੱਕ ਯਾਤਰੀ ਨੂੰ ਟਰੇਨ ਦੀ ਬੋਗੀ ਨੰਬਰ 19 ਵਿੱਚੋਂ ਧੂੰਆਂ ਉੱਠਦਾ ਦਿਖਾਈ ਦਿੱਤਾ। ਉਸ ਨੇ ਤੁਰੰਤ ਰੌਲਾ ਪਾਉਂਦਿਆਂ ਚੇਨ ਖਿੱਚ ਦਿੱਤੀ। ਧੂੰਏਂ ਦੇ ਨਾਲ ਅੱਗ ਦੀਆਂ ਲਪਟਾਂ ਵੀ ਉੱਠਣ ਲੱਗੀਆਂ ਤਾਂ ਭਾਜੜ ਮਚ ਗਈ।
ਕਈ ਯਾਤਰੀ ਜ਼ਖਮੀ, ਕਈਆਂ ਦਾ ਸਾਮਾਨ ਬੋਗੀ ਵਿੱਚ ਹੀ ਛੁੱਟਿਆ ਅੱਗ ਦੀ ਸੂਚਨਾ ਮਿਲਦੇ ਹੀ ਰੇਲਵੇ, ਫਾਇਰ ਬ੍ਰਿਗੇਡ ਅਤੇ ਪੁਲਿਸ ਟੀਮਾਂ ਤੁਰੰਤ ਮੌਕੇ 'ਤੇ ਪਹੁੰਚੀਆਂ ਅਤੇ ਰਾਹਤ-ਬਚਾਅ ਕਾਰਜ ਸ਼ੁਰੂ ਕੀਤਾ। ਉੱਥੇ ਮਚੀ ਭਾਜੜ ਦੌਰਾਨ ਯਾਤਰੀ ਬੋਗੀ ਤੋਂ ਉਤਰਨ ਲੱਗੇ। ਇਸ ਦੌਰਾਨ ਕਈ ਯਾਤਰੀ ਜ਼ਖਮੀ ਵੀ ਹੋ ਗਏ। ਹੜਬੜੀ ਵਿੱਚ ਕੁਝ ਲੋਕਾਂ ਦਾ ਸਾਮਾਨ ਵੀ ਬੋਗੀ ਵਿੱਚ ਹੀ ਛੁੱਟ ਗਿਆ। ਬੋਗੀ ਨੰਬਰ 19 ਵਿੱਚ ਅੱਗ ਦੇਖਦੇ ਹੀ ਆਸਪਾਸ ਦੀਆਂ ਬੋਗੀਆਂ ਦੇ ਯਾਤਰੀ ਵੀ ਡਰ ਕਾਰਨ ਹੇਠਾਂ ਉਤਰਨ ਲੱਗੇ। ਇਸ ਦੌਰਾਨ ਟਰੇਨ ਵਿੱਚ ਸਵਾਰ ਟੀ.ਟੀ.ਈ. ਅਤੇ ਟਰੇਨ ਦੇ ਪਾਇਲਟ ਵੀ ਮੌਕੇ 'ਤੇ ਪਹੁੰਚ ਗਏ। ਉਨ੍ਹਾਂ ਨੇ ਘਟਨਾ ਦੀ ਸੂਚਨਾ ਤੁਰੰਤ ਰੇਲਵੇ ਕੰਟਰੋਲ ਨੂੰ ਦਿੱਤੀ।
ਘਟਨਾ ਦਾ ਪਤਾ ਚੱਲਦਿਆਂ ਹੀ ਰੇਲਵੇ ਅਧਿਕਾਰੀਆਂ ਨੇ ਤੁਰੰਤ ਕਾਰਵਾਈ ਕਰਦੇ ਹੋਏ ਯਾਤਰੀਆਂ ਨੂੰ ਦੂਜੇ ਡੱਬਿਆਂ ਵਿੱਚ ਸ਼ਿਫਟ ਕੀਤਾ ਅਤੇ ਜਲਦੀ ਹੀ ਅੱਗ 'ਤੇ ਕਾਬੂ ਪਾ ਲਿਆ ਗਿਆ। ਟਰੇਨ ਜਲਦੀ ਹੀ ਆਪਣੇ ਮੰਜ਼ਿਲ ਲਈ ਰਵਾਨਾ ਹੋਵੇਗੀ। ਖੁਸ਼ਕਿਸਮਤੀ ਇਹ ਰਹੀ ਕਿ ਘਟਨਾ ਵਿੱਚ ਕੋਈ ਬਹੁਤਾ ਜ਼ਿਆਦਾ ਜਾਨੀ ਨੁਕਸਾਨ ਨਹੀਂ ਹੋਇਆ।
Get all latest content delivered to your email a few times a month.