ਤਾਜਾ ਖਬਰਾਂ
ਲੁਧਿਆਣਾ, 17 ਅਕਤੂਬਰ 2025: ਤਿਆਰ ਹੋ ਜਾਓ ਸਮੇਂ ਵਿੱਚ ਪਿੱਛੇ ਜਾਣ ਲਈ, ਕਿਉਂਕਿ ਨੇਕਸਸ ਐਮਬੀਡੀ ਨਿਓਪੋਲਿਸ ਮਾਲ ਲੈ ਕੇ ਆਇਆ ਹੈ ‘ਡਾਇਨੋਵਰਸ’ – ਇੱਕ ਵਿਲੱਖਣ ਡਾਇਨਾਸੋਰ ਅਨੁਭਵ, ਜੋ 1 ਅਕਤੂਬਰ ਤੋਂ 15 ਨਵੰਬਰ 2025 ਤੱਕ ਹਰ ਉਮਰ ਦੇ ਦਰਸ਼ਕਾਂ ਨੂੰ ਰੋਮਾਂਚਿਤ ਕਰੇਗਾ। ਇਹ ਵਿਲੱਖਣ ਪ੍ਰਦਰਸ਼ਨੀ ਪ੍ਰਾਗੈਤਿਹਾਸਿਕ ਯੁੱਗ ਨੂੰ ਜੀਵੰਤ ਰੂਪ ਵਿੱਚ ਪੇਸ਼ ਕਰੇਗੀ, ਜਿਸ ਵਿੱਚ ਆਧੁਨਿਕ ਐਨੀਮੈਟਰੋਨਿਕਸ ਤਕਨੀਕ ਦੀ ਮਦਦ ਨਾਲ ਹਿਲਦੇ ਤੇ ਗਰਜਦੇ ਵਿਸ਼ਾਲ, ਜੀਵੰਤ ਡਾਇਨਾਸੋਰ ਦਰਸਾਏ ਜਾਣਗੇ।
ਇਸ ਮਨਮੋਹਕ ਦੁਨੀਆ ਵਿੱਚ ਦਾਖਲ ਹੋਣ ਨਾਲ ਹੀ ਦਰਸ਼ਕ ਟੀ-ਰੇਕਸ ਅਤੇ ਟ੍ਰਾਈਸੈਰਾਟਾਪਸ ਵਰਗੇ ਵਿਸ਼ਾਲ ਡਾਇਨਾਸੋਰਾਂ ਨਾਲ ਰੂ-ਬ-ਰੂ ਹੋਣਗੇ। ਪਰ ਇਹ ਹੀ ਸਭ ਕੁਝ ਨਹੀਂ — ‘ਡਾਇਨੋਵਰਸ’ ਵਿੱਚ ਹੋਰ ਵੀ ਬੇਹੱਦ ਦਿਲਚਸਪ ਤੇ ਮਨੋਰੰਜਕ ਤਜਰਬੇ ਤੁਹਾਡਾ ਇੰਤਜ਼ਾਰ ਕਰ ਰਹੇ ਹਨ।
ਮੁੱਖ ਆਕਰਸ਼ਣ:
● ਡਾਇਨੋ ਪਾਰਕ: ਜੀਵਨ-ਆਕਾਰ ਦੇ ਡਾਇਨਾਸੋਰ ਮਾਡਲਾਂ ਦਾ ਦਿਲਚਸਪ ਪ੍ਰਦਰਸ਼ਨ, ਜੋ ਤੁਹਾਨੂੰ ਉਸ ਯੁੱਗ ਵਿੱਚ ਲੈ ਜਾਵੇਗਾ ਜਦੋਂ ਇਹ ਵਿਸ਼ਾਲ ਜੀਵ ਧਰਤੀ 'ਤੇ ਘੁੰਮਦੇ ਸਨ।
● ਡਾਇਨੋ ਰਾਈਡ: ਡਾਇਨਾਸੋਰ ਦੇ ਅੰਦਰ ਬੈਠ ਕੇ ਰੋਮਾਂਚਕ ਸਫ਼ਰ ਦਾ ਅਨੰਦ ਲਓ — ਇਹ ਅਨੁਭਵ ਬਿਲਕੁਲ ਵਿਲੱਖਣ ਹੈ!
● ਆਰਟ ਐਂਡ ਕ੍ਰਾਫਟ ਵਰਕਸ਼ਾਪਸ: ਹਫ਼ਤੇ ਦੇ ਅਖੀਰ ਵਿੱਚ ਹੋਣ ਵਾਲੀਆਂ ਡਾਇਨੋ-ਥੀਮ ਆਰਟ ਤੇ ਕ੍ਰਾਫਟ ਵਰਕਸ਼ਾਪਾਂ ਵਿੱਚ ਆਪਣੀ ਰਚਨਾਤਮਕਤਾ ਨੂੰ ਉਡਾਣ ਦਿਓ। ਇਹ ਬੱਚਿਆਂ ਅਤੇ ਵੱਡਿਆਂ ਦੋਵਾਂ ਲਈ ਉਤਮ ਹਨ।
● ਵੀ.ਆਰ. ਗੇਮ ਸਟੇਸ਼ਨ: ਵਰਚੁਅਲ ਰਿਅਲਿਟੀ ਦੀ ਦੁਨੀਆ ਵਿੱਚ ਦਾਖਲ ਹੋਵੋ ਅਤੇ ਡਾਇਨਾਸੋਰਾਂ ਨਾਲ ਰੀਅਲ ਲਾਈਫ ਲੜਾਈ ਦਾ ਰੋਮਾਂਚ ਮਹਿਸੂਸ ਕਰੋ — ਇੱਕ ਅਨੁਭਵ ਜੋ ਕਦੇ ਨਹੀਂ ਭੁੱਲਿਆ ਜਾ ਸਕੇਗਾ।
ਤਿਉਹਾਰੀ ਮਾਹੌਲ ਵਿੱਚ ਖਰੀਦਦਾਰੀ ਦਾ ਮਜ਼ਾ:
‘ਡਾਇਨੋਵਰਸ’ ਤੋਂ ਇਲਾਵਾ ਮਾਲ ਨੂੰ ਰੋਸ਼ਨੀ ਨਾਲ ਖੂਬਸੂਰਤੀ ਨਾਲ ਸਜਾਇਆ ਗਿਆ ਹੈ। ਇੱਥੇ ਗਾਹਕਾਂ ਲਈ ਖਾਸ ਸ਼ਾਪਿੰਗ ਡਿਸਕਾਊਂਟ, ‘ਸ਼ਾਪ ਐਂਡ ਵਿਨ’ ਮੁਕਾਬਲਾ, ਅਤੇ ₹7,500 ਜਾਂ ਇਸ ਤੋਂ ਵੱਧ ਦੀ ਖਰੀਦਦਾਰੀ 'ਤੇ ਪੱਕੇ ਇਨਾਮ ਦੀ ਪੇਸ਼ਕਸ਼ ਕੀਤੀ ਗਈ ਹੈ।
ਦਾਖਲਾ ਫੀਸ:
● ਡਾਇਨੋ ਰਾਈਡ: ₹199/- (ਸੋਮਵਾਰ ਤੋਂ ਐਤਵਾਰ ਤੱਕ)
● ਵੀ.ਆਰ. ਗੇਮਿੰਗ + ਡਾਇਨੋ ਰਾਈਡ (ਪੂਰਾ ਤਜਰਬਾ): ₹399/-
ਟਿਕਟਾਂ ਮਾਲ ਦੇ ਅੰਦਰਲੇ ਕਾਊਂਟਰ ਤੋਂ ਪ੍ਰਾਪਤ ਕੀਤੀਆਂ ਜਾ ਸਕਦੀਆਂ ਹਨ।
Get all latest content delivered to your email a few times a month.