ਤਾਜਾ ਖਬਰਾਂ
ਸ੍ਰੀ ਹਰਿਮੰਦਰ ਸਾਹਿਬ ਵਿਖੇ ਇਸ ਸਾਲ ਬੰਦੀ ਛੋੜ ਦਿਵਸ ਅਤੇ ਦੀਵਾਲੀ ਦਾ ਪਵਿੱਤਰ ਤੇ ਧਾਰਮਿਕ ਪੁਰਬ 21 ਅਕਤੂਬਰ (5 ਕੱਤਕ) ਨੂੰ ਮਨਾਇਆ ਜਾਵੇਗਾ। ਇਹ ਜਾਣਕਾਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਵੱਲੋਂ ਜਾਰੀ ਕੀਤੇ ਨਾਨਕਸ਼ਾਹੀ ਕੈਲੰਡਰ ਵਿੱਚ ਦਿੱਤੀ ਗਈ ਹੈ। SGPC ਦੇ ਅਧਿਕਾਰਿਕ ਐਲਾਨ ਅਨੁਸਾਰ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਇਸ ਦਿਨ ਦਰਸ਼ਨੀ ਡਿਉੜੀ ਤੋਂ ਸੰਗਤਾਂ ਲਈ ਖਾਸ ਸੰਦੇਸ਼ ਜਾਰੀ ਕਰਨਗੇ।
ਬੰਦੀ ਛੋੜ ਦਿਵਸ ਸਿੱਖ ਇਤਿਹਾਸ ਨਾਲ ਗਹਿਰੇ ਤੌਰ ਤੇ ਜੁੜਿਆ ਹੋਇਆ ਹੈ। ਇਸ ਦਿਹਾੜੇ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਗਵਾਲੀਅਰ ਦੇ ਕਿਲ੍ਹੇ ਵਿੱਚ ਕੈਦ 52 ਹਿੰਦੂ ਰਾਜਿਆਂ ਨੂੰ ਮੁਕਤ ਕਰਵਾਇਆ ਸੀ। ਇਸ ਘਟਨਾ ਕਾਰਨ ਇਹ ਦਿਹਾੜਾ ਬੰਦੀ ਛੋੜ ਦਿਵਸ ਵਜੋਂ ਪ੍ਰਸਿੱਧ ਹੈ।
ਇਸ ਵਾਰ ਪੰਜਾਬ ਸਰਕਾਰ ਵੱਲੋਂ ਜਾਰੀ ਗੈਜ਼ਟਿਡ ਕੈਲੰਡਰ ਅਨੁਸਾਰ ਦੀਵਾਲੀ 20 ਅਕਤੂਬਰ (ਐਤਵਾਰ) ਨੂੰ ਛੁੱਟੀ ਰੱਖੀ ਗਈ ਹੈ, ਜਿਸ ਕਾਰਨ ਲੋਕਾਂ ਅਤੇ ਸੰਗਤਾਂ ਵਿੱਚ ਕੁਝ ਦੁਬਿਧਾ ਪੈਦਾ ਹੋ ਰਹੀ ਹੈ। SGPC ਨੇ ਸਪਸ਼ਟ ਕੀਤਾ ਹੈ ਕਿ ਧਾਰਮਿਕ ਪੱਧਰ ‘ਤੇ ਮਨਾਇਆ ਜਾਣ ਵਾਲਾ ਅਸਲੀ ਦਿਹਾੜਾ 21 ਅਕਤੂਬਰ ਨੂੰ ਹੀ ਹੋਵੇਗਾ।
SGPC ਨੇ ਆਪਣੀ ਅਧਿਕਾਰਤ ਵੈਬਸਾਈਟ ‘ਤੇ ਵੀ ਇਸ ਬਾਰੇ ਵਿਸ਼ਤਾਰਪੂਰਵਕ ਜਾਣਕਾਰੀ ਦਿੱਤੀ ਹੈ। ਸੰਗਤਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਇਸ ਦਿਨ ਸ੍ਰੀ ਹਰਿਮੰਦਰ ਸਾਹਿਬ ਪਹੁੰਚ ਕੇ ਗੁਰਬਾਣੀ ਸੁਣਨ, ਦੇਵੇਂ ਜਗਾਉਣ ਅਤੇ ਸਮੂਹਕ ਅਰਦਾਸਾਂ ਵਿੱਚ ਭਾਗ ਲੈਣ।
Get all latest content delivered to your email a few times a month.