IMG-LOGO
ਹੋਮ ਰਾਸ਼ਟਰੀ: ਗੂਗਲ ਭਾਰਤ 'ਚ ਬਣਾਏਗਾ ਆਪਣਾ ਸਭ ਤੋਂ ਵੱਡਾ AI ਹੱਬ,...

ਗੂਗਲ ਭਾਰਤ 'ਚ ਬਣਾਏਗਾ ਆਪਣਾ ਸਭ ਤੋਂ ਵੱਡਾ AI ਹੱਬ, ਵਿਸ਼ਾਖਾਪਟਨਮ 'ਚ 15 ਬਿਲੀਅਨ ਡਾਲਰ ਦਾ ਨਿਵੇਸ਼

Admin User - Oct 14, 2025 08:35 PM
IMG

ਟੈਕਨਾਲੋਜੀ ਦੀ ਦੁਨੀਆ ਦੀ ਦਿੱਗਜ ਕੰਪਨੀ ਗੂਗਲ ਨੇ ਭਾਰਤ ਵਿੱਚ ਆਪਣੇ ਹੁਣ ਤੱਕ ਦੇ ਸਭ ਤੋਂ ਵੱਡੇ ਨਿਵੇਸ਼ ਦਾ ਐਲਾਨ ਕੀਤਾ ਹੈ। ਕੰਪਨੀ ਨੇ ਦੱਸਿਆ ਕਿ ਅਗਲੇ ਪੰਜ ਸਾਲਾਂ ਵਿੱਚ ਉਹ ਆਂਧਰਾ ਪ੍ਰਦੇਸ਼ ਦੇ ਵਿਸ਼ਾਖਾਪਟਨਮ ਵਿੱਚ 15 ਬਿਲੀਅਨ ਡਾਲਰ ਦਾ ਨਿਵੇਸ਼ ਕਰਕੇ ਇੱਕ ਵਿਸ਼ਾਲ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਹੱਬ ਸਥਾਪਿਤ ਕਰੇਗੀ। ਇਹ ਗੂਗਲ ਦਾ ਅਮਰੀਕਾ ਤੋਂ ਬਾਹਰ ਸਭ ਤੋਂ ਵੱਡਾ AI ਕੇਂਦਰ ਹੋਵੇਗਾ।

ਇਹ ਐਲਾਨ ਨਵੀਂ ਦਿੱਲੀ ਵਿੱਚ ਆਯੋਜਿਤ 'ਭਾਰਤ AI ਸ਼ਕਤੀ' ਪ੍ਰੋਗਰਾਮ ਦੌਰਾਨ ਕੀਤਾ ਗਿਆ। ਇਸ ਮੌਕੇ 'ਤੇ ਕੇਂਦਰੀ ਮੰਤਰੀ ਨਿਰਮਲਾ ਸੀਤਾਰਮਨ ਅਤੇ ਅਸ਼ਵਨੀ ਵੈਸ਼ਨਵ, ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਐਨ. ਚੰਦਰਬਾਬੂ ਨਾਇਡੂ ਅਤੇ ਸੂਬੇ ਦੇ ਆਈਟੀ ਮੰਤਰੀ ਨਾਰਾ ਲੋਕੇਸ਼ ਵੀ ਮੌਜੂਦ ਸਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਨਿਵੇਸ਼ ਨੂੰ 'ਵਿਕਸਿਤ ਭਾਰਤ' ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਦੱਸਿਆ।

PM ਮੋਦੀ ਨੇ ਕਿਹਾ ਕਿ ਵਿਸ਼ਾਖਾਪਟਨਮ ਵਿੱਚ ਗੂਗਲ AI ਹੱਬ ਲਾਂਚ ਨਾਲ ਟੈਕਨਾਲੋਜੀ ਲੋਕਤਾਂਤਰਿਕ ਬਣੇਗੀ ਅਤੇ 'ਸਾਰਿਆਂ ਲਈ AI' ਯਕੀਨੀ ਬਣੇਗਾ। ਇਸ ਨਾਲ ਨਾਗਰਿਕਾਂ ਨੂੰ ਅਤਿ-ਆਧੁਨਿਕ ਉਪਕਰਣ ਮਿਲਣਗੇ, ਡਿਜੀਟਲ ਆਰਥਿਕਤਾ ਨੂੰ ਹੌਲਾਰਾ ਮਿਲੇਗਾ ਅਤੇ ਭਾਰਤ ਨੂੰ ਵਿਸ਼ਵ ਟੈਕਨਾਲੋਜੀ ਖੇਤਰ ਵਿੱਚ ਮਜ਼ਬੂਤ ਸਥਾਨ ਮਿਲੇਗਾ।

ਗੂਗਲ ਦੇ CEO ਸੁੰਦਰ ਪਿਚਾਈ ਨੇ PM ਮੋਦੀ ਨੂੰ ਦੱਸਿਆ ਕਿ ਨਵਾਂ ਹੱਬ ਗੀਗਾਵਾਟ-ਸਕੇਲ ਡੇਟਾ ਸੈਂਟਰ, ਅੰਤਰਰਾਸ਼ਟਰੀ ਸਬ-ਸੀ ਗੇਟਵੇ ਅਤੇ ਵੱਡੇ ਪੱਧਰ ਦੇ ਊਰਜਾ ਬੁਨਿਆਦੀ ਢਾਂਚੇ ਨੂੰ ਇੱਕਠੇ ਕਰੇਗਾ। ਇਹ ਨਿਵੇਸ਼ ਭਾਰਤ ਵਿੱਚ AI ਇਨੋਵੇਸ਼ਨ ਨੂੰ ਤੇਜ਼ੀ ਦੇਵੇਗਾ ਅਤੇ ਉੱਦਮਾਂ ਅਤੇ ਉਪਭੋਗਤਾਵਾਂ ਲਈ ਉੱਚ ਮਿਆਰੀ ਤਕਨੀਕੀ ਹੱਲ ਮੁਹੱਈਆ ਕਰਾਏਗਾ।

ਗੂਗਲ ਕਲਾਊਡ ਦੇ CEO ਥਾਮਸ ਕੁਰੀਅਨ ਨੇ ਕਿਹਾ ਕਿ ਭਾਰਤ ਵਿੱਚ ਗੂਗਲ ਦੀਆਂ ਜੜ੍ਹਾਂ ਡੂੰਘੀਆਂ ਹਨ ਅਤੇ ਇਸ ਨਵੀਂ AI ਹੱਬ ਰਾਹੀਂ ਉਹ ਪੂਰੇ ਦੇਸ਼ ਵਿੱਚ ਆਪਣੇ ਵਿਸ਼ਵ-ਵਿਆਪੀ ਨੈੱਟਵਰਕ ਦਾ ਹਿੱਸਾ ਵਧਾਉਣਗੇ। ਗੂਗਲ ਭਾਰਤ ਵਿੱਚ 21 ਸਾਲਾਂ ਤੋਂ ਕੰਮ ਕਰ ਰਿਹਾ ਹੈ ਅਤੇ 5 ਸਥਾਨਕ ਥਾਵਾਂ ‘ਤੇ 14,000 ਲੋਕਾਂ ਨੂੰ ਰੋਜ਼ਗਾਰ ਪ੍ਰਦਾਨ ਕਰਦਾ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.