ਤਾਜਾ ਖਬਰਾਂ
ਪੰਜਾਬ ਅੱਜ ਦੇਸ਼ ਦੇ ਉਦਯੋਗਿਕ ਨਕਸ਼ੇ 'ਤੇ ਇੱਕ ਵੱਡੀ ਤਾਕਤ ਵਜੋਂ ਉੱਭਰ ਰਿਹਾ ਹੈ। ਸੂਬਾ ਹੁਣ ਖੇਤੀਬਾੜੀ ਤੋਂ ਅੱਗੇ ਵਧ ਕੇ ਸਭ ਤੋਂ ਤੇਜ਼ੀ ਨਾਲ ਵਧ ਰਹੇ ਆਟੋ ਕੰਪੋਨੈਂਟ ਮੈਨੂਫੈਕਚਰਿੰਗ ਹੱਬ ਵਜੋਂ ਆਪਣੀ ਪਛਾਣ ਬਣਾ ਰਿਹਾ ਹੈ। ਮਜ਼ਬੂਤ ਸਰਕਾਰੀ ਸਮਰਥਨ, ਉੱਤਮ ਬੁਨਿਆਦੀ ਢਾਂਚੇ ਅਤੇ ਨਵੀਨਤਾ ਪ੍ਰਤੀ ਵਚਨਬੱਧਤਾ ਨੇ ਪੰਜਾਬ ਨੂੰ ਵਿਸ਼ਵ ਦੀਆਂ ਵੱਡੀਆਂ ਆਟੋਮੋਟਿਵ ਕੰਪਨੀਆਂ ਲਈ ਇੱਕ ਪਸੰਦੀਦਾ ਸਥਾਨ ਬਣਾ ਦਿੱਤਾ ਹੈ।
ਇਸ ਦੀ ਤਾਜ਼ਾ ਮਿਸਾਲ ਮੰਡੀ ਗੋਬਿੰਦਗੜ੍ਹ ਵਿੱਚ ਦੇਖਣ ਨੂੰ ਮਿਲੇਗੀ, ਜਿੱਥੇ BMW ਦੇ ਪਾਰਟਸ ਬਣਾਉਣ ਵਾਲਾ ਅਤਿ-ਆਧੁਨਿਕ ਪਲਾਂਟ ਅਗਲੇ ਮਹੀਨੇ ਤੋਂ ਆਪਣਾ ਕੰਮ ਸ਼ੁਰੂ ਕਰਨ ਜਾ ਰਿਹਾ ਹੈ। ਕਰੀਬ ₹150 ਕਰੋੜ ਦੇ ਨਿਵੇਸ਼ ਵਾਲਾ ਇਹ ਪ੍ਰੋਜੈਕਟ BMW ਲਈ 2.5 ਮਿਲੀਅਨ ਯੂਨਿਟ ਪਾਰਟਸ ਦਾ ਉਤਪਾਦਨ ਕਰੇਗਾ, ਜੋ ਪੰਜਾਬ ਦੀ ਉਦਯੋਗਿਕ ਸਮਰੱਥਾ ਅਤੇ ਅੰਤਰਰਾਸ਼ਟਰੀ ਪੱਧਰ ਦੀ ਤਕਨਾਲੋਜੀ ਵਿੱਚ ਮੁਹਾਰਤ ਦਾ ਸਭ ਤੋਂ ਵੱਡਾ ਸਬੂਤ ਹੈ।
ਮੁੱਖ ਮੰਤਰੀ ਦੀ ਅਗਵਾਈ: ਨਿਵੇਸ਼ ਦਾ ਆਕਰਸ਼ਣ
ਮੁੱਖ ਮੰਤਰੀ ਭਗਵੰਤ ਮਾਨ ਦੀ ਦੂਰਅੰਦੇਸ਼ੀ ਅਗਵਾਈ ਨੇ ਨਿਵੇਸ਼ਕਾਂ ਲਈ ਮਾਹੌਲ ਪੂਰੀ ਤਰ੍ਹਾਂ ਬਦਲ ਦਿੱਤਾ ਹੈ। ਪੰਜਾਬ ਸਰਕਾਰ ਨੇ ਨਿਵੇਸ਼ਕਾਂ ਲਈ 'ਰੀਅਲ ਸਿੰਗਲ ਵਿੰਡੋ ਸਿਸਟਮ' ਲਾਗੂ ਕੀਤਾ ਹੈ, ਜਿਸ ਤਹਿਤ ਲਾਇਸੈਂਸ ਅਤੇ ਪ੍ਰਵਾਨਗੀਆਂ ਇੱਕੋ ਜਗ੍ਹਾ ਤੋਂ ਮਿਲਦੀਆਂ ਹਨ, ਜਿਸ ਨਾਲ ਕੰਪਨੀਆਂ ਨੂੰ ਕਿਸੇ ਤਰ੍ਹਾਂ ਦੀ ਦੇਰੀ ਦਾ ਸਾਹਮਣਾ ਨਹੀਂ ਕਰਨਾ ਪੈਂਦਾ। ਸਰਕਾਰ ਦਾ ਧਿਆਨ ਉਦਯੋਗਿਕ ਸ਼ਾਂਤੀ, ਹੁਨਰ ਵਿਕਾਸ ਅਤੇ ਨਿਰਯਾਤ ਵਧਾਉਣ 'ਤੇ ਕੇਂਦਰਿਤ ਹੈ।
ਨਵੀਂ ਨੀਤੀ ਅਤੇ MSME ਨੂੰ ਹੁਲਾਰਾ
ਸੂਬੇ ਦੀ ਨਵੀਂ ਉਦਯੋਗਿਕ ਨੀਤੀ ਤਹਿਤ ਆਟੋ ਸੈਕਟਰ ਲਈ ਸੈਕਟਰ-ਵਿਸ਼ੇਸ਼ ਕਮੇਟੀਆਂ ਬਣਾਈਆਂ ਜਾ ਰਹੀਆਂ ਹਨ। ਇਨ੍ਹਾਂ ਕਮੇਟੀਆਂ ਦਾ ਮਕਸਦ ਸਿਰਫ਼ ਵੱਡੀਆਂ ਕੰਪਨੀਆਂ ਨੂੰ ਹੀ ਨਹੀਂ, ਸਗੋਂ ਸਥਾਨਕ MSME ਯੂਨਿਟਾਂ ਨੂੰ ਵੀ ਅਡਵਾਂਸ ਤਕਨਾਲੋਜੀ ਅਤੇ ਮਾਰਕੀਟ ਪਹੁੰਚ ਦੇ ਕੇ ਗਲੋਬਲ ਮਾਰਕੀਟ ਵਿੱਚ ਮੁਕਾਬਲਾ ਕਰਨ ਦੇ ਯੋਗ ਬਣਾਉਣਾ ਹੈ।
ਰੁਜ਼ਗਾਰ ਅਤੇ ਵਿਦੇਸ਼ੀ ਨਿਵੇਸ਼ ਦੀ ਲਹਿਰ
ਪੰਜਾਬ ਦੇ ਆਟੋ ਕੰਪੋਨੈਂਟ ਸੈਕਟਰ ਦਾ ਹਿੱਸਾ ਦੇਸ਼ ਦੀ ਕੁੱਲ ਉਦਯੋਗਿਕ ਸਮਰੱਥਾ ਦਾ 7 ਫੀਸਦੀ ਹੈ, ਅਤੇ ਨਵੇਂ ਨਿਵੇਸ਼ ਨਾਲ ਇਹ ਅੰਕੜਾ ਹੋਰ ਵਧੇਗਾ।
ਇਸ ਵਿਕਾਸ ਨੇ ਸਥਾਨਕ ਨੌਜਵਾਨਾਂ ਲਈ ਇੰਜੀਨੀਅਰਿੰਗ, ਮੈਨੂਫੈਕਚਰਿੰਗ ਅਤੇ ਲੌਜਿਸਟਿਕਸ ਵਰਗੇ ਖੇਤਰਾਂ ਵਿੱਚ ਹਜ਼ਾਰਾਂ ਨਵੀਆਂ ਨੌਕਰੀਆਂ ਦੇ ਦਰਵਾਜ਼ੇ ਖੋਲ੍ਹ ਦਿੱਤੇ ਹਨ। ਸਰਕਾਰ ਦੇ ਹੁਨਰ ਵਿਕਾਸ ਪ੍ਰੋਗਰਾਮ ਨੌਜਵਾਨਾਂ ਨੂੰ ਇੰਡਸਟਰੀ ਦੀਆਂ ਲੋੜਾਂ ਮੁਤਾਬਕ ਸਿਖਲਾਈ ਦੇ ਰਹੇ ਹਨ।
BMW ਵਰਗੀਆਂ ਨਾਮੀ ਕੰਪਨੀਆਂ ਦਾ ਪੰਜਾਬ ਵਿੱਚ ਆਉਣਾ ਇਸ ਗੱਲ ਦਾ ਸਭ ਤੋਂ ਵੱਡਾ ਪ੍ਰਮਾਣ ਹੈ ਕਿ ਪੰਜਾਬ ਹੁਣ ਸਿਰਫ਼ ਖੇਤੀ ਪ੍ਰਧਾਨ ਸੂਬਾ ਨਹੀਂ, ਸਗੋਂ ਇੱਕ ਉਦਯੋਗਿਕ ਪਾਵਰਹਾਊਸ ਵਜੋਂ ਆਪਣੀ ਨਵੀਂ ਪਛਾਣ ਮਜ਼ਬੂਤ ਕਰ ਰਿਹਾ ਹੈ।
Get all latest content delivered to your email a few times a month.