IMG-LOGO
ਹੋਮ ਪੰਜਾਬ, ਹਰਿਆਣਾ, ਅਕਾਲੀ ਰਾਜਨੀਤੀ ਦੀ ਚੌਥੀ ਪੀੜ੍ਹੀ ਦੇ ਨੇਤਾ ਜਗਦੀਪ ਸਿੰਘ ਚੀਮਾ...

ਅਕਾਲੀ ਰਾਜਨੀਤੀ ਦੀ ਚੌਥੀ ਪੀੜ੍ਹੀ ਦੇ ਨੇਤਾ ਜਗਦੀਪ ਸਿੰਘ ਚੀਮਾ ਸਾਥੀਆਂ ਸਮੇਤ ਭਾਜਪਾ ਵਿੱਚ ਸ਼ਾਮਲ

Admin User - Oct 13, 2025 08:21 PM
IMG

 ਚੰਡੀਗੜ੍ਹ, 13 ਅਕਤੂਬਰ-  ਅਕਾਲੀ ਰਾਜਨੀਤੀ ਦੀ ਚੌਥੀ ਪੀੜ੍ਹੀ ਨਾਲ ਸੰਬੰਧਿਤ, ਤਿੰਨ ਵਾਰ ਪੰਜਾਬ ਦੇ ਕੈਬਿਨੇਟ ਮੰਤਰੀ ਰਹੇ ਸਵਰਗਵਾਸੀ ਰਣਧੀਰ ਸਿੰਘ ਚੀਮਾ ਦੇ ਪੁੱਤਰ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਜਗਦੀਪ ਸਿੰਘ ਚੀਮਾ ਅੱਜ ਭਾਰਤੀ ਜਨਤਾ ਪਾਰਟੀ ਦੇ ਪੰਜਾਬ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਅਗਵਾਈ ਹੇਠ ਅਧਿਕਾਰਕ ਤੌਰ ‘ਤੇ ਭਾਜਪਾ ਵਿੱਚ ਸ਼ਾਮਲ ਹੋ ਗਏ।

ਚੰਡੀਗੜ੍ਹ ਵਿਖੇ ਹੋਏ ਵਿਸ਼ੇਸ਼ ਸਮਾਰੋਹ ਦੌਰਾਨ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ, ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਅਤੇ ਅਸ਼ਵਨੀ ਸ਼ਰਮਾ ਨੇ ਉਨ੍ਹਾਂ ਨੂੰ ਪਾਰਟੀ ਦਾ ਪਟਕਾ ਪਾ ਕੇ ਭਾਜਪਾ ਪਰਿਵਾਰ ਵਿੱਚ ਸ਼ਾਮਲ ਕੀਤਾ।

ਜਗਦੀਪ ਸਿੰਘ ਚੀਮਾ ਦੇ ਨਾਲ ਇਲਾਕੇ ਦੇ ਕਈ ਸਰਪੰਚ, ਪੰਚ, ਬਾਰ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਹੋਰ ਸਮਾਜਿਕ ਸ਼ਖਸੀਅਤਾਂ ਵੀ ਭਾਜਪਾ ਵਿੱਚ ਸ਼ਾਮਲ ਹੋਏ। ਪ੍ਰਮੁੱਖਾਂ ਵਿੱਚ ਸ਼ਾਮਲ ਸਨ ਡਾਇਰੈਕਟਰ ਮਾਰਕਫੈਡ ਪੰਜਾਬ ਗੁਰਮੀਤ ਸਿੰਘ ਚੀਮਾ (ਸਾਬਕਾ), ਪ੍ਰਧਾਨ ਜ਼ਿਲਾ ਬਾਰ ਐਸੋਸੀਏਸ਼ਨ ਫਤਿਹਗੜ੍ਹ ਸਾਹਿਬ ਐਡਵੋਕੇਟ ਗਗਨਦੀਪ ਸਿੰਘ ਵਿਰਕ, ਸਾਬਕਾ ਚੇਅਰਮੈਨ ਮਾਰਕਿਟ ਕਮੇਟੀ ਬੱਸੀ ਪਠਾਣਾਂ ਬਰਿੰਦਰ ਸਿੰਘ ਸੋਢੀ, ਹਲਕਾ ਅਬਜ਼ਰਵਰ ਜਤਿੰਦਰ ਸਿੰਘ ਬੱਬੂ ਭੈਣੀ, ਡਾਇਰੈਕਟਰ ਮਿਲਕ ਪਲਾਂਟ ਮੋਹਾਲੀ ਮਨਿੰਦਰ ਪਾਲ ਸਿੰਘ ਬਾਜਵਾ, ਸਾਬਕਾ ਵਾਈਸ ਚੇਅਰਮੈਨ ਮਾਰਕਿਟ ਕਮੇਟੀ ਅਮਲੋਹ ਰਵਿੰਦਰ ਸਿੰਘ ਰੰਧਾਵਾ, ਸਰਕਲ ਪ੍ਰਧਾਨ ਫਤਿਹਗੜ੍ਹ ਸਾਹਿਬ ਨਰਿੰਦਰ ਸਿੰਘ ਰਸੀਦਪੁਰਾ, ਚੇਅਰਮੈਨ ਮਾਰਕੀਟਿੰਗ ਸੋਸਾਇਟੀ ਅਮਲੋਹ ਦਰਸ਼ਨ ਸਿੰਘ ਬੱਬੀ, ਪ੍ਰਧਾਨ ਸਰਪੰਚ ਯੂਨੀਅਨ ਅਮਲੋਹ ਬਿਅੰਤ ਸਿੰਘ ਬੈਣਾ, ਸਰਪੰਚ ਰਾਏਪੁਰ ਦਵਿੰਦਰ ਸਿੰਘ, ਜਸਵੰਤ ਸਿੰਘ ਸੌਂਟੀ, ਮੈਂਬਰ ਪੀ.ਏ.ਸੀ. ਪੰਜਾਬ ਜਤਿੰਦਰ ਪਾਲ ਸਿੰਘ ਕਾਹਲੋਂ, ਜ਼ਿਲਾ ਜਨਰਲ ਸਕੱਤਰ ਸ਼ਹਿਰੀ ਜ਼ੈਲਦਾਰ ਸੁਖਵਿੰਦਰ ਸਿੰਘ, ਸਾਬਕਾ ਵਾਈਸ ਚੇਅਰਮੈਨ ਮਾਰਕਿਟ ਕਮੇਟੀ ਬੱਸੀ ਪਠਾਣਾਂ ਸਵਰਨ ਸਿੰਘ ਗੋਪਾਲੋਂ, ਸਾਬਕਾ ਪ੍ਰਧਾਨ ਨਗਰ ਕੌਂਸਲ ਖਮਾਣੋਂ ਬਲਮਜੀਤ ਸਿੰਘ ਪ੍ਰੀੰਸੀ, ਸਰਕਲ ਪ੍ਰਧਾਨ ਬੱਸੀ ਪਠਾਣਾਂ ਜਸਵੀਰ ਸਿੰਘ ਵਾਲੀਆ, ਤਰਨਜੀਤ ਸਿੰਘ ਤਰਨੀ, ਸਾਬਕਾ ਚੇਅਰਮੈਨ ਪੀ.ਏ.ਡੀ.ਬੀ. ਖਮਾਣੋਂ ਬਲਜਿੰਦਰ ਸਿੰਘ ਬੌੜ, ਰਣਜੀਤ ਸਿੰਘ ਨਿਓਂ, ਜਗਦੀਸ਼ ਸਿੰਘ ਲੂਲੋਂ, ਸਤਨਾਮ ਸਿੰਘ ਸੱਤਾ ਚਹਿਲਾਂ, ਜ਼ਿਲਾ ਵਾਈਸ ਪ੍ਰਧਾਨ ਅਮਿਤ ਝਾਂਜੀ, ਮਿਊਂਸਪਲ ਕਾਊਂਸਲਰ ਸਰਹਿੰਦ ਰਵਿੰਦਰ ਸਿੰਘ ਰੂਬੀ, ਭਗਵਾਨ ਸਿੰਘ ਖੇੜੀ ਭਾਈ ਕੀ, ਸਰਕਲ ਪ੍ਰਧਾਨ ਬਡਾਲੀ ਆਲਾਂ ਸਿੰਘ ਗੁਰਪ੍ਰੀਤ ਸਿੰਘ ਰਾਮਪੁਰ, ਸਰਕਲ ਪ੍ਰਧਾਨ ਯੂਥ ਬਡਾਲੀ ਆਲਾਂ ਸਿੰਘ ਸੌਰਵ ਸ਼ਰਮਾ, ਐਡਵੋਕੇਟ ਕਮਲਦੀਪ ਸਿੰਘ ਬਾਜਵਾ, ਮਨਦੀਪ ਸਿੰਘ ਨਡਿਆਲੀ, ਲੰਬਰਦਾਰ ਸੁਖਵਿੰਦਰ ਸਿੰਘ ਗੋਪਾਲੋ, ਪ੍ਰਧਾਨ ਮਿਲਕ ਸੋਸਾਇਟੀ ਗੋਪਾਲੋ ਰਵਿੰਦਰ ਸਿੰਘ ਰਾਣਾ (ਸਾਬਕਾ ਸਰਪੰਚ ਨੌਗਾਵਾਂ), ਸਰਪੰਚ ਕੰਵਲਜੀਤ ਸਿੰਘ ਕਰੀਮਪੁਰਾ, ਕਰਮਜੀਤ ਸਿੰਘ ਕਲੇਰਾਂ, ਸਵਰਨ ਸਿੰਘ ਨੌਗਾਵਾਂ, ਕੁਲਵਿੰਦਰ ਸਿੰਘ ਨੌਗਾਵਾਂ, ਧਰਮਪਾਲ ਸਹੋਤਾ ਸਰਹਿੰਦ, ਗੁਰਜੀਤ ਸਿੰਘ ਸੇਠੀ (ਸਰਪੰਚ ਨੌਗਾਵਾਂ), ਹਰਿੰਦਰ ਸਿੰਘ ਕੂਕੀ, ਗੁਰਚਰਨ ਸਿੰਘ (ਸਰਪੰਚ ਸਜਾਦਪੁਰ), ਅਮਰੀਕ ਸਿੰਘ (ਸਾਬਕਾ ਸਰਪੰਚ ਪਮੌਰ), ਬਾਵੀਸ਼ ਸ਼ਾਹੀ, ਹਰਚੰਦ ਸਿੰਘ ਗੰਢੂਆਂ (ਸਾਬਕਾ ਬਲਾਕ ਸਮਿਤੀ ਮੈਂਬਰ), ਕੁਲਦੀਪ ਸਿੰਘ ਭਟੇੜੀ, ਗੁਰਿੰਦਰ ਪਾਲ ਸਿੰਘ ਲਾਡੀ ਭਾਮੀਆਂ, ਜਗਤਾਰ ਸਿੰਘ ਦਮਹੇੜੀ (ਡਾਇਰੈਕਟਰ ਕੋਆਪਰੇਟਿਵ ਬੈਂਕ ਬੱਸੀ ਪਠਾਣਾਂ), ਭੰਵਰ ਸੰਧੂ, ਗੁਰਜੀਤ ਸਿੰਘ ਸਾਨੀਪੁਰ, ਗੁਰਪ੍ਰੀਤ ਸਿੰਘ ਮਲਕੋ ਮਾਜਰਾ, ਸੁਰੇਸ਼ ਪ੍ਰਧਾਨ ਬ੍ਰਾਹਮਣ ਸਭਾ ਸਰਹਿੰਦ, ਰੰਜੋਧ ਸਿੰਘ, ਅਮਰਜੀਤ ਸਿੰਘ ਬਡਾਲੀ ਮਾਈ ਕੀ, ਜਗਦੀਪ ਸਿੰਘ ਭੂਆਖੇੜੀ (ਸਰਕਲ ਪ੍ਰਧਾਨ ਯੂਥ ਭਗੜਾਨਾ), ਅਵਤਾਰ ਸਿੰਘ ਮੁੱਲਾਂਪੁਰ, ਗੁਰਵਿੰਦਰ ਸਿੰਘ ਝਾਮਪੁਰ, ਮਨਜੀਤ ਸਿੰਘ ਸਲਾਨਾ ਆਦਿ।


ਨਾਇਬ ਸੈਣੀ ਨੇ ਕਿਹਾ — ਚੀਮਾ ਦਾ ਆਉਣਾ ਪੂਰੇ ਖੇਤਰ ਲਈ ਸਕਾਰਾਤਮਕ ਸੰਕੇਤ

ਇਸ ਮੌਕੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਨੇ ਜਗਦੀਪ ਸਿੰਘ ਚੀਮਾ ਦਾ ਗਰਮਜੋਸ਼ੀ ਨਾਲ ਸਵਾਗਤ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਭਾਜਪਾ ਵਿੱਚ ਆਉਣਾ ਸਿਰਫ਼ ਪਾਰਟੀ ਲਈ ਨਹੀਂ, ਸਗੋਂ ਪੂਰੇ ਖੇਤਰ ਲਈ ਇੱਕ ਸਕਾਰਾਤਮਕ ਸੰਕੇਤ ਹੈ। ਉਨ੍ਹਾਂ ਕਿਹਾ ਕਿ ਭਾਜਪਾ ਇੱਕ ਅਜਿਹੀ ਰਾਸ਼ਟਰੀ ਤਾਕਤ ਹੈ ਜੋ ਸਿਰਫ਼ ਰਾਜਨੀਤੀ ਨਹੀਂ ਕਰਦੀ, ਸੇਵਾ ਦਾ ਮਾਰਗ ਚੁਣਦੀ ਹੈ।

ਜਗਦੀਪ ਸਿੰਘ ਚੀਮਾ ਵਰਗੇ ਨੇਤਾ, ਜਿਨ੍ਹਾਂ ਦਾ ਜਨਤਕ ਜੀਵਨ ਸਾਫ਼-ਸੁਥਰਾ ਤੇ ਲੋਕਹਿਤੀ ਹੈ, ਸਾਡੇ ਲਈ ਮਾਣ ਦਾ ਵਿਸ਼ਾ ਹਨ। ਉਨ੍ਹਾਂ ਕਿਹਾ ਕਿ ਪੰਜਾਬ ਅਤੇ ਹਰਿਆਣਾ ਦਾ ਵਿਕਾਸ ਆਪਸੀ ਸਹਿਯੋਗ ਨਾਲ ਹੀ ਸੰਭਵ ਹੈ ਅਤੇ ਭਾਜਪਾ ਦੋਵੇਂ ਰਾਜਾਂ ਵਿੱਚ ਇਹ ਜੋੜ ਮਜ਼ਬੂਤ ਕਰ ਰਹੀ ਹੈ।

ਉਨ੍ਹਾਂ ਨੇ ਇਹ ਵੀ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਿਜ਼ਨ ਤਹਿਤ ਖੇਤੀਬਾੜੀ, ਉਦਯੋਗ ਅਤੇ ਨੌਜਵਾਨਾਂ ਲਈ ਨਵੇਂ ਮੌਕੇ ਖੁੱਲ ਰਹੇ ਹਨ। “ਹੁਣ ਸਮਾਂ ਹੈ ਕਿ ਪੰਜਾਬ ਵੀ ਉਸ ਵਿਕਾਸ ਯਾਤਰਾ ਦਾ ਹਿੱਸਾ ਬਣੇ ਜਿਸਦਾ ਨੇਤ੍ਰਿਤਵ ਮੋਦੀ ਜੀ ਕਰ ਰਹੇ ਹਨ।”

ਅਸ਼ਵਨੀ ਸ਼ਰਮਾ ਨੇ ਮਾਨ ਸਰਕਾਰ ‘ਤੇ ਤਿੱਖਾ ਹਮਲਾ ਕੀਤਾ

ਭਾਜਪਾ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਚੀਮਾ ਦੀ ਪਾਰਟੀ ਵਿੱਚ ਆਮਦ ਭਾਜਪਾ ਲਈ ਨਵੀਂ ਉਰਜਾ ਦਾ ਸੰਕੇਤ ਹੈ। ਉਨ੍ਹਾਂ ਆਮ ਆਦਮੀ ਪਾਰਟੀ ਦੀ ਮਾਨ ਸਰਕਾਰ ‘ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਪੰਜਾਬ ਦੀ ਮੌਜੂਦਾ ਸਰਕਾਰ ਨੇ ਸਿਰਫ਼ ਵਾਅਦੇ ਕੀਤੇ, ਨਿਭਾਏ ਕੋਈ ਨਹੀਂ। ਔਰਤਾਂ ਨੂੰ ਹਜ਼ਾਰ ਰੁਪਏ ਮਹੀਨਾ ਦੇਣ ਦਾ ਐਲਾਨ ਝੂਠਾ ਸਾਬਤ ਹੋਇਆ, ਨੌਜਵਾਨਾਂ ਲਈ ਨੌਕਰੀਆਂ ਅਜੇ ਵੀ ਸੁਪਨਾ ਹਨ ਅਤੇ ਕਿਸਾਨ ਅਜੇ ਵੀ ਕਰਜ਼ੇ ਹੇਠ ਦਬੇ ਹੋਏ ਹਨ।

ਉਨ੍ਹਾਂ ਕਿਹਾ ਕਿ ਭਾਜਪਾ ਹੀ ਅਜਿਹੀ ਪਾਰਟੀ ਹੈ ਜੋ ਹਰ ਵਰਗ ਦੇ ਹੱਕ ਦੀ ਗੱਲ ਕਰਦੀ ਹੈ — ਚਾਹੇ ਉਹ ਕਿਸਾਨ ਹੋਵੇ, ਉਦਯੋਗਪਤੀ, ਜਵਾਨ ਜਾਂ ਔਰਤ।

ਭਾਜਪਾ ਪੰਜਾਬ ਵਿੱਚ ਸੁਚੱਜੀ ਤੇ ਪ੍ਰਗਤੀਸ਼ੀਲ ਵਿਕਲਪਿਕ ਤਾਕਤ: ਬਿੱਟੂ

ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਭਾਜਪਾ ਹੁਣ ਪੰਜਾਬ ਵਿੱਚ ਇੱਕ ਸੁਚੱਜੀ ਤੇ ਪ੍ਰਗਤੀਸ਼ੀਲ ਵਿਕਲਪਿਕ ਤਾਕਤ ਵਜੋਂ ਉਭਰ ਰਹੀ ਹੈ। ਉਨ੍ਹਾਂ ਕਿਹਾ ਕਿ ਜਗਦੀਪ ਸਿੰਘ ਚੀਮਾ ਵਰਗੇ ਆਗੂਆਂ ਦੀ ਸ਼ਮੂਲੀਅਤ ਇਹ ਸਾਬਤ ਕਰਦੀ ਹੈ ਕਿ ਲੋਕ ਹੁਣ ਝੂਠੇ ਵਾਅਦਿਆਂ ਤੋਂ ਉਕਤਾ ਗਏ ਹਨ ਅਤੇ ਮੋਦੀ ਜੀ ਦੇ ਵਿਕਾਸ ਮਾਡਲ ‘ਤੇ ਭਰੋਸਾ ਕਰ ਰਹੇ ਹਨ।

ਬਿੱਟੂ ਨੇ ਕਿਹਾ ਕਿ ਪੰਜਾਬ ਦਾ ਭਵਿੱਖ ਟਕਰਾਅ ਵਿੱਚ ਨਹੀਂ, ਸਹਿਯੋਗ ਵਿੱਚ ਹੈ। ਕੇਂਦਰ ਤੇ ਰਾਜਾਂ ਦੇ ਮਿਲੇ-ਜੁਲੇ ਯਤਨਾਂ ਨਾਲ ਹੀ ਖੇਤਰ ਵਿੱਚ ਵਿਕਾਸ ਦੀ ਰਫ਼ਤਾਰ ਤੇਜ਼ ਹੋ ਸਕਦੀ ਹੈ।

ਚੀਮਾ ਕਹਿੰਦੇ — ਅਕਾਲੀ ਦਲ ਆਪਣੀ ਰਾਹ ਤੋਂ ਭਟਕ ਗਿਆ

ਭਾਜਪਾ ਵਿੱਚ ਸ਼ਾਮਲ ਹੋਣ ਤੋਂ ਬਾਅਦ ਜਗਦੀਪ ਸਿੰਘ ਚੀਮਾ ਨੇ ਕਿਹਾ ਕਿ ਉਨ੍ਹਾਂ ਨੇ ਅਕਾਲੀ ਦਲ ਵਿੱਚ ਕਈ ਸਾਲ ਕੰਮ ਕੀਤਾ, ਪਰ ਹੁਣ ਉਹ ਪਾਰਟੀ ਆਪਣੇ ਮੂਲ ਅਸੂਲਾਂ ਤੋਂ ਭਟਕ ਚੁੱਕੀ ਹੈ। ਉਨ੍ਹਾਂ ਕਿਹਾ, “ਮੈਨੂੰ ਲੱਗਦਾ ਹੈ ਕਿ ਹੁਣ ਸਿਰਫ਼ ਭਾਜਪਾ ਹੀ ਇੱਕ ਐਸੀ ਤਾਕਤ ਹੈ ਜੋ ਪੰਜਾਬ ਨੂੰ ਵਿਕਾਸ, ਸਦਭਾਵਨਾ ਅਤੇ ਸਥਿਰਤਾ ਦੀ ਦਿਸ਼ਾ ਦੇ ਸਕਦੀ ਹੈ।”

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.