IMG-LOGO
ਹੋਮ ਪੰਜਾਬ: ਪੰਜਾਬ ਵੱਲੋਂ ਬੁੱਢਾ ਦਰਿਆ ਅਤੇ ਰੰਗਾਈ ਕਲੱਸਟਰ ਪ੍ਰਦੂਸ਼ਣ ਦੇ ਟਿਕਾਊ...

ਪੰਜਾਬ ਵੱਲੋਂ ਬੁੱਢਾ ਦਰਿਆ ਅਤੇ ਰੰਗਾਈ ਕਲੱਸਟਰ ਪ੍ਰਦੂਸ਼ਣ ਦੇ ਟਿਕਾਊ ਹੱਲ ਲਈ ਚਲਾਏ ਮਿਸ਼ਨ ਦੇ ਹਿੱਸੇ ਵਜੋਂ ਤਾਮਿਲਨਾਡੂ ਵਾਟਰ ਇਨਵੈਸਟਮੈਂਟ ਕੰਪਨੀ ਨਾਲ ਮੀਟਿੰਗ

Admin User - Oct 13, 2025 03:40 PM
IMG

ਚੰਡੀਗੜ੍ਹ, 13 ਅਕਤੂਬਰ: ਬੁੱਢਾ ਦਰਿਆ ਨੂੰ ਸਾਫ਼ ਕਰਨ ਤੇ ਇਸਦੇ ਸੁਰਜੀਤੀਕਰਨ ਅਤੇ ਲੁਧਿਆਣਾ ਦੇ ਰੰਗਾਈ ਉਦਯੋਗ ਦੀਆਂ ਗੰਦੇ ਪਾਣੀ ਸਬੰਧੀ ਸਮੱਸਿਆਵਾਂ ਦੇ ਹੱਲ ਵਾਸਤੇ ਆਪਣੀ ਮੁਹਿੰਮ ਨੂੰ ਜਾਰੀ ਰੱਖਦਿਆਂ ਪੰਜਾਬ ਸਰਕਾਰ ਨੇ 8 ਅਕਤੂਬਰ ਨੂੰ ਮੈਗਸੀਪਾ, ਚੰਡੀਗੜ੍ਹ ਵਿਖੇ ਤਾਮਿਲਨਾਡੂ ਵਾਟਰ ਇਨਵੈਸਟਮੈਂਟ ਕੰਪਨੀ (ਟੀਡਬਲਯੂਆਈਸੀ) ਜੋ ਕਿ ਤਾਮਿਲਨਾਡੂ ਸਰਕਾਰ ਅਤੇ ਆਈ.ਐਲ. ਐਂਡ ਐਫ.ਐਸ. ਦਾ ਇੱਕ ਸਾਂਝਾ ਉੱਦਮ ਹੈ ਅਤੇ ਜਿਸ ਨੂੰ ਤਿਰੂਪੁਰ ਤੇ ਇਰੋਡ ਵਰਗੇ ਪ੍ਰਮੁੱਖ ਟੈਕਸਟਾਈਲ ਕਲੱਸਟਰਾਂ ਵਿੱਚ ਜ਼ੀਰੋ ਲਿਕਵਿਡ ਡਿਸਚਾਰਜ (ਜੈਡਐਲਡੀ) ਅਧਾਰਤ ਕਾਮਨ ਐਫਲੂਐਂਟ ਟ੍ਰੀਟਮੈਂਟ ਪਲਾਂਟ (ਸੀਈਟੀਪੀਜ਼) ਸਥਾਪਤ ਕਰਨ ਲਈ ਜਾਣਿਆ ਜਾਂਦਾ ਹੈ, ਨਾਲ ਵਿਸਥਾਰਤ ਵਿਚਾਰ ਚਰਚਾ ਕੀਤੀ।

ਪੰਜਾਬ ਵਿਕਾਸ ਕਮਿਸ਼ਨ (ਪੀਡੀਸੀ) ਦੇ ਮੈਂਬਰ (ਉਦਯੋਗ ਅਤੇ ਵਣਜ) ਵੈਭਵ ਮਹੇਸ਼ਵਰੀ ਵੱਲੋਂ ਬੁਲਾਈ ਗਈ ਇਹ ਮੀਟਿੰਗ ਉਦਯੋਗ ਤੇ ਵਣਜ ਮੰਤਰੀ ਸ੍ਰੀ ਸੰਜੀਵ ਅਰੋੜਾ ਦੀ ਪ੍ਰਧਾਨਗੀ ਹੇਠ ਗਠਿਤ ਉੱਚ-ਪੱਧਰੀ ਕਮੇਟੀ ਵੱਲੋਂ ਕੀਤੇ ਵਿਆਪਕ ਯਤਨਾਂ ਦਾ ਹਿੱਸਾ ਸੀ, ਜਿਸ ਦਾ ਉਦੇਸ਼ ਬੁੱਢਾ ਦਰਿਆ ਪ੍ਰਦੂਸ਼ਣ ਦਾ ਹੱਲ ਕਰਨਾ ਅਤੇ ਪੰਜਾਬ ਦੇ ਉਦਯੋਗਿਕ ਕਲੱਸਟਰਾਂ ਵਿੱਚ ਪ੍ਰਦੂਸ਼ਣ ਨਿਯੰਤਰਣ ਪ੍ਰਣਾਲੀਆਂ ਦਾ ਆਧੁਨਿਕੀਕਰਨ ਕਰਨਾ ਹੈ ।

ਇਸ ਮੀਟਿੰਗ ਵਿੱਚ ਪੀਪੀਸੀਬੀ ਦੀ ਚੇਅਰਪਰਸਨ ਸ੍ਰੀਮਤੀ ਰੀਨਾ ਗੁਪਤਾ; ਪੀਡੀਸੀ ਦੀ ਵਾਈਸ ਚੇਅਰਪਰਸਨ ਸ੍ਰੀਮਤੀ ਸੀਮਾ ਬਾਂਸਲ;  ਪ੍ਰਿਯਾਂਕ ਭਾਰਤੀ, ਆਈਏਐਸ, ਸਕੱਤਰ (ਵਿਗਿਆਨ ਅਤੇ ਤਕਨਾਲੋਜੀ); ਸ੍ਰੀ ਆਦਿਤਿਆ ਧਾਚਵਾਲ, ਆਈਏਐਸ, ਨਗਰ ਨਿਗਮ ਕਮਿਸ਼ਨਰ ਲੁਧਿਆਣਾ ਅਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ, ਪੰਜਾਬ ਜਲ ਸਪਲਾਈ ਅਤੇ ਸੀਵਰੇਜ ਬੋਰਡ ਅਤੇ ਸਥਾਨਕ ਸਰਕਾਰਾਂ ਵਿਭਾਗ ਦੇ ਪ੍ਰਤੀਨਿਧੀਆਂ ਸਮੇਤ ਸੀਨੀਅਰ ਅਧਿਕਾਰੀਆਂ ਨੇ ਸ਼ਿਰਕਤ ਕੀਤੀ।

ਟੀਡਬਲਯੂਆਈਸੀ ਦੇ ਸੀਈਓ ਸ੍ਰੀ ਸਾਜਿਦ ਨੇ ਜ਼ੈੱਡਐਲਡੀ-ਅਧਾਰਤ ਸੀਈਟੀਪੀ ਵਿਕਸਤ ਕਰਨ ਵਿੱਚ ਕੰਪਨੀ ਦੇ ਸਫਲ ਤਜ਼ਰਬੇ ਨੂੰ ਸਾਂਝਾ ਕੀਤਾ ਅਤੇ ਐਮਐਸਐਮਈ-ਸੰਚਾਲਿਤ ਰੰਗਾਈ ਕਲੱਸਟਰਾਂ ਲਈ ਢੁਕਵੇਂ ਪਾਣੀ ਦੀ ਰੀਸਾਈਕਲਿੰਗ, ਸਾਲਟ ਰਿਕਵਰੀ ਅਤੇ ਘੱਟ ਲਾਗਤ ਵਾਲੇ ਸੰਚਾਲਨ ਮਾਡਲਾਂ ਸਬੰਧੀ ਤਕਨਾਲੋਜੀਆਂ ਬਾਰੇ ਵਿਚਾਰ ਚਰਚਾ ਕੀਤੀ।

ਇਸ ਮੀਟਿੰਗ ਵਿੱਚ ਲੁਧਿਆਣਾ ਦੇ ਰੰਗਾਈ ਉਦਯੋਗ ਸੰਗਠਨਾਂ ਦੇ ਨੁਮਾਇੰਦਿਆਂ ਨੇ ਵੀ ਹਿੱਸਾ ਲਿਆ ਤੇ ਜ਼ਮੀਨੀ ਮੁੱਦਿਆਂ 'ਤੇ ਚਰਚਾ ਕੀਤੀ ਅਤੇ ਆਧੁਨਿਕ, ਕਿਫਾਇਤੀ ਅਤੇ ਟਿਕਾਊ ਤਕਨਾਲੋਜੀਆਂ ਦੀ ਪੜਚੋਲ ਕਰਨ ਵਿੱਚ ਡੂੰਘੀ ਦਿਲਚਸਪੀ ਦਿਖਾਈ।

ਮੀਟਿੰਗ ਉਪਰੰਤ ਇਸ ਗੱਲ 'ਤੇ ਸਹਿਮਤੀ ਹੋਈ ਕਿ ਟੀਡਬਲਯੂਆਈਸੀ ਜਲਦੀ ਹੀ ਪੰਜਾਬ ਦੇ ਸੀਈਟੀਪੀ ਅੱਪਗ੍ਰੇਡੇਸ਼ਨ ਅਤੇ ਵਾਤਾਵਰਣ ਦੇ ਸਥਾਈ ਪ੍ਰਬੰਧਨ ਲਈ ਸੰਭਾਵੀ ਵਿਕਲਪਾਂ ਵਾਲਾ ਟੈਕਨੀਕਲ ਕੰਸੈਪਟ ਪੇਪਰ ਸਾਂਝਾ ਕਰੇਗਾ।

ਉਦਯੋਗ ਅਤੇ ਵਣਜ ਮੰਤਰੀ ਸ੍ਰੀ ਸੰਜੀਵ ਅਰੋੜਾ ਨੇ ਕਿਹਾ ਕਿ ਟੀਡਬਲਯੂਆਈਸੀ ਨਾਲ ਇਹ ਮੁਲਾਕਾਤ ਸੂਬੇ ਵੱਲੋਂ ਦੇਸ਼ ਦੇ ਹੋਰਨਾਂ ਸੂਬਿਆਂ ਦੇ ਸਰਬੋਤਮ ਅਭਿਆਸਾਂ ਤੋਂ ਸਿੱਖਣ ਦੇ ਨਿਰੰਤਰ ਯਤਨਾਂ ਦਾ ਹਿੱਸਾ ਹੈ। ਉਹਨਾਂ ਅੱਗੇ ਕਿਹਾ ਕਿ ਬੁੱਢਾ ਦਰਿਆ ਲਈ ਬਣਾਈ ਗਈ ਉੱਚ-ਪੱਧਰੀ ਕਮੇਟੀ ਤਹਿਤ ਅਸੀਂ ਆਪਣੇ ਵਾਤਾਵਰਣ ਦੀ ਸੁਰੱਖਿਆ, ਆਪਣੇ ਉਦਯੋਗਾਂ ਨੂੰ ਬਚਾਉਣ, ਨੌਕਰੀਆਂ ਨੂੰ ਸੁਰੱਖਿਅਤ ਰੱਖਣ ਅਤੇ ਸਾਡੀ ਆਰਥਿਕਤਾ ਨੂੰ ਮਜ਼ਬੂਤ ਕਰਨ ਲਈ ਕੰਮ ਕਰ ਰਹੇ ਹਾਂ। ਪੰਜਾਬ ਉਦਯੋਗਿਕ ਅਤੇ ਵਾਤਾਵਰਣ ਦੀ ਸੁਰੱਖਿਆ ਲਈ ਵਿਹਾਰਕ, ਕਿਫਾਇਤੀ ਅਤੇ ਟਿਕਾਊ ਹੱਲ ਲੱਭਣ ਲਈ ਵਚਨਬੱਧ ਹੈ।

ਇਹ ਮੀਟਿੰਗ ਪੰਜਾਬ ਸਰਕਾਰ ਦੀ ਸਰਗਰਮ ਅਤੇ ਸਮੱਸਿਆਵਾਂ ਦੇ ਹੱਲ ਪ੍ਰਤੀ ਸੁਚਾਰੂ ਪਹੁੰਚ ਨੂੰ ਦਰਸਾਉਂਦੀ ਹੈ ਜਿਸ ਦਾ ਉਦੇਸ਼ ਵਾਤਾਵਰਣ ਦੀ ਸੰਭਾਲ ਦੇ ਨਾਲ-ਨਾਲ ਸੂਬੇ ਵਿੱਚ ਉਦੋਯਗਾਂ ਦੀ ਸੁਰੱਖਿਆ ਨਾਲ ਆਰਥਿਕ ਵਿਕਾਸ ਨੂੰ ਨਵੀਆਂ ਲੀਹਾਂ ‘ਤੇ ਪਹੁੰਚਾਉਣਾ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.