ਤਾਜਾ ਖਬਰਾਂ
ਲੁਧਿਆਣਾ, 13 ਅਕਤੂਬਰ: ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪੰਜਾਬ ਸਰਕਾਰ ਵੱਲੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨਾਲ ਸਬੰਧਤ 2000 ਏਕੜ ਦੀ ਕੀਮਤੀ ਜ਼ਮੀਨ ਵੇਚਣ ਸਬੰਧੀ ਕਥਿਤ ਕਦਮ 'ਤੇ ਗੰਭੀਰ ਚਿੰਤਾ ਪ੍ਰਗਟ ਕੀਤੀ ਹੈ।
ਖ਼ਬਰਾਂ 'ਤੇ ਪ੍ਰਤੀਕਿਰਿਆ ਦਿੰਦੇ ਹੋਏ, ਵੜਿੰਗ ਨੇ ਕਿਹਾ ਕਿ ਜੇਕਰ ਇਹ ਸੱਚਾਈ ਹੈ, ਤਾਂ ਇਹ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਦਾ ਹੁਣ ਤੱਕ ਦਾ ਸਭ ਤੋਂ ਭੈੜਾ ਫੈਸਲਾ ਹੋਵੇਗਾ। ਉਨ੍ਹਾਂ ਕਿਹਾ ਕਿ ਪੀਏਯੂ ਹਰਿਤ ਕ੍ਰਾਂਤੀ ਦੀ ਆਤਮਾ ਹੈ ਅਤੇ ਇਸਨੇ ਸਾਰੀਆਂ ਮੁਸ਼ਕਲਾਂ ਦੇ ਬਾਵਜੂਦ ਸੂਬੇ ਵਿੱਚ ਖੇਤੀਬਾੜੀ ਨੂੰ ਕਾਇਮ ਰੱਖਿਆ ਹੈ। ਪੀਏਯੂ ਦੀ ਜ਼ਮੀਨ ਖੋਹਣਾ ਆਪਣੀ ਮਾਂ ਦੇ ਗਹਿਣੇ ਵੇਚਣ ਵਾਂਗ ਹੈ, ਜੋ ਕਿ ਨਾ ਸਿਰਫ਼ ਅਪਰਾਧਿਕ ਹੈ, ਬਲਕਿ ਸ਼ਰਮਨਾਕ ਵੀ ਹੈ।
ਲੁਧਿਆਣਾ ਤੋਂ ਸੰਸਦ ਮੈਂਬਰ ਨੇ ਸਪੱਸ਼ਟ ਕੀਤਾ ਕਿ ਪੀਏਯੂ ਆਪਣੀ ਖੇਤੀਬਾੜੀ ਰਿਸਰਚ ਲਈ ਨਾ ਸਿਰਫ਼ ਪੰਜਾਬ ਅਤੇ ਦੇਸ਼ ਵਿੱਚ ਮਸ਼ਹੂਰ ਹੈ, ਸਗੋਂ ਇਸਨੂੰ ਦੁਨੀਆ ਭਰ ਵਿੱਚ ਜਾਣਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਹ ਜ਼ਮੀਨ ਖੋਜ ਲਈ ਰੱਖੀ ਹੈ ਅਤੇ ਜੇਕਰ ਸਰਕਾਰ ਨੇ ਸੱਚਮੁੱਚ ਖੋਜ ਲਈ ਜ਼ਮੀਨ ਵੇਚਣ ਦਾ ਫੈਸਲਾ ਕੀਤਾ ਹੈ, ਤਾਂ ਉਸਨੂੰ ਅਹੁਦੇ 'ਤੇ ਬਣੇ ਰਹਿਣ ਦਾ ਕੋਈ ਅਧਿਕਾਰ ਨਹੀਂ ਹੈ।
ਉਨ੍ਹਾਂ ਜ਼ੋਰ ਦਿੰਦਿਆਂ ਕਿਹਾ ਕਿ ਪੰਜਾਬ ਦੇ ਕਿਸਾਨ ਪੀਏਯੂ ਦੀ ਜ਼ਮੀਨ ਦਾ ਇੱਕ ਇੰਚ ਵੀ ਖੋਹਣ ਦੀ ਇਜਾਜ਼ਤ ਨਹੀਂ ਦੇਣਗੇ। ਇਸਦੇ ਖਿਲਾਫ ਉਹ ਉਸੇ ਤਰ੍ਹਾਂ ਸੰਘਰਸ਼ ਕਰਨਗੇ, ਜਿਵੇਂ ਇਨ੍ਹਾਂ ਨੇ ਤਿੰਨ ਕਾਲੇ ਖੇਤੀ ਕਾਨੂੰਨਾਂ ਵਿਰੁੱਧ ਅੰਦੋਲਨ ਕੀਤਾ ਸੀ।
ਉਨ੍ਹਾਂ ਕਿਹਾ ਕਿ ਜੇਕਰ 'ਆਪ' ਸਰਕਾਰ ਇਹ ਮੰਨ ਰਹੀ ਹੈ ਕਿ ਉਹ ਆਪਣੇ ਕਾਰਜਕਾਲ ਦੇ ਅੰਤ ਵਿੱਚ ਪਰਿਵਾਰ ਦੇ ਗਹਿਣਾ ਵੇਚ ਸਕਦੀ ਹੈ, ਜਿਸਦੇ ਅਗਲੀ ਸਰਕਾਰ ਨੂੰ ਨਤੀਜੇ ਭੁਗਤਣੇ ਪੈ ਸਕਣ, ਤਾਂ ਉਹ ਬਹੁਤ ਗਲਤ ਕਰ ਰਹੀ ਹੈ, ਕਿਉਂਕਿ ਅਸੀਂ ਅਜਿਹਾ ਨਹੀਂ ਹੋਣ ਦੇਵਾਂਗੇ। ਉਨ੍ਹਾਂ ਕਿਹਾ ਕਿ ਪੀਏਯੂ ਦੀ ਜ਼ਮੀਨ ਬਾਰੇ ਕਿਸੇ ਵੀ ਸੌਦੇ 'ਤੇ ਪਹੁੰਚਣ ਵਾਲੇ ਕਿਸੇ ਵੀ ਵਿਅਕਤੀ ਨੂੰ ਚੇਤਾਵਨੀ ਦਿੰਦੇ ਹੋਏ ਕਿ ਅਗਲੀ ਸਰਕਾਰ ਨਾ ਸਿਰਫ਼ ਇਸਨੂੰ ਰੱਦ ਕਰੇਗੀ, ਸਗੋਂ ਇਸਦੀ ਜਾਂਚ ਵੀ ਕਰੇਗੀ।
ਉਨ੍ਹਾਂ ਸਾਫ ਸਬਦਾਂ ਵਿੱਚ ਕਿਹਾ ਕਿ ਅਸੀਂ ਕਿਸੇ ਵੀ ਕੀਮਤ 'ਤੇ ਲੁੱਟ ਦੀ ਇਜਾਜ਼ਤ ਨਹੀਂ ਦੇਵਾਂਗੇ ਅਤੇ ਜੇਕਰ ਕੋਈ ਕੋਸ਼ਿਸ਼ ਕਰਦਾ ਹੈ, ਤਾਂ ਅਸੀਂ ਇਹ ਯਕੀਨੀ ਬਣਾਵਾਂਗੇ ਕਿ ਕਾਨੂੰਨ ਆਪਣਾ ਕੰਮ ਕਰੇ।
Get all latest content delivered to your email a few times a month.