ਤਾਜਾ ਖਬਰਾਂ
ਅਮਰੀਕਾ ਦੇ ਕੈਲੀਫੋਰਨੀਆ ਸਥਿਤ ਹੰਟਿੰਗਟਨ ਬੀਚ ਵਿੱਚ ਸ਼ਨੀਵਾਰ ਨੂੰ ਇੱਕ ਦਹਿਸ਼ਤ ਭਰਿਆ ਹਾਦਸਾ ਵਾਪਰਿਆ। ਇੱਥੇ ਇੱਕ ਸਮੁੰਦਰੀ ਕੰਢੇ (ਸੀ ਬੀਚ) ਉੱਪਰ ਉੱਡ ਰਹੇ ਹੈਲੀਕਾਪਟਰ ਨੇ ਅਚਾਨਕ ਆਪਣਾ ਕੰਟਰੋਲ ਗੁਆ ਦਿੱਤਾ। ਟੇਕਆਫ ਕਰਦੇ ਹੀ ਪਾਇਲਟ ਦੇ ਕੰਟਰੋਲ ਤੋਂ ਬਾਹਰ ਹੋਣ ਤੋਂ ਬਾਅਦ ਇਹ ਕਰੈਸ਼ ਹੋ ਗਿਆ। ਇਸ ਹਾਦਸੇ ਵਿੱਚ ਹੁਣ ਤੱਕ 5 ਲੋਕਾਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ। ਹੈਲੀਕਾਪਟਰ ਕ੍ਰੈਸ਼ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।
ਹੁਣ ਤੱਕ ਦੀਆਂ ਰਿਪੋਰਟਾਂ ਮੁਤਾਬਕ, ਇਹ ਹੈਲੀਕਾਪਟਰ ਉਡਾਣ ਭਰਦੇ ਹੀ ਅਸਮਾਨ ਵਿੱਚ ਬੇਕਾਬੂ ਹੋ ਗਿਆ। ਇਸ ਤੋਂ ਬਾਅਦ, ਹੈਲੀਕਾਪਟਰ ਅਸਮਾਨ ਵਿੱਚ ਕਿਸੇ ਪੱਖੇ ਵਾਂਗ ਗੋਲ-ਗੋਲ ਘੁੰਮਣ ਲੱਗਾ। ਇਸੇ ਬੇਕਾਬੂ ਹਾਲਤ ਵਿੱਚ ਉਹ ਹੇਠਾਂ ਆ ਕੇ ਦਰੱਖਤਾਂ ਨਾਲ ਟਕਰਾਉਂਦਾ ਹੋਇਆ ਪੈਸੀਫਿਕ ਕੋਸਟ ਹਾਈਵੇਅ 'ਤੇ ਡਿੱਗ ਕੇ ਕ੍ਰੈਸ਼ ਹੋ ਗਿਆ।
ਸੜਕ 'ਤੇ ਮੌਜੂਦ 3 ਲੋਕ ਜ਼ਿਆਦਾ ਜ਼ਖ਼ਮੀ
ਹਾਦਸੇ ਵਿੱਚ ਕੁੱਲ 5 ਲੋਕ ਜ਼ਖ਼ਮੀ ਹੋਏ ਹਨ। ਦੱਸਿਆ ਜਾ ਰਿਹਾ ਹੈ ਕਿ ਹੈਲੀਕਾਪਟਰ ਵਿੱਚ 2 ਲੋਕ ਸਵਾਰ ਸਨ, ਜਦੋਂ ਕਿ ਬਾਕੀ 3 ਲੋਕ ਸੜਕ 'ਤੇ ਮੌਜੂਦ ਸਨ। ਇਨ੍ਹਾਂ ਤਿੰਨਾਂ ਲੋਕਾਂ ਨੂੰ ਜ਼ਿਆਦਾ ਸੱਟਾਂ ਲੱਗੀਆਂ ਹਨ ਅਤੇ ਉਨ੍ਹਾਂ ਦਾ ਇਲਾਜ ਜਾਰੀ ਹੈ। ਇਸ ਤੋਂ ਇਲਾਵਾ ਇੱਕ ਹੋਰ ਵਿਅਕਤੀ ਵੀ ਸੀ ਜੋ ਇਸ ਹਾਦਸੇ ਵਿੱਚ ਸੁਰੱਖਿਅਤ ਬਚ ਗਿਆ। ਸੋਸ਼ਲ ਮੀਡੀਆ 'ਤੇ ਇਸ ਖੌਫਨਾਕ ਮੰਜ਼ਰ ਦਾ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।
Get all latest content delivered to your email a few times a month.