ਤਾਜਾ ਖਬਰਾਂ
ਪੰਜਾਬ ਦੇ ਨਾਮੀ ਬਾਡੀ ਬਿਲਡਰ ਅਤੇ ਫਿਟਨੈੱਸ ਆਈਕਨ ਵਰਿੰਦਰ ਸਿੰਘ ਘੁੰਮਣ ਦੀ ਬੀਤੇ ਕੱਲ੍ਹ ਸ਼ਾਮ ਅੰਮ੍ਰਿਤਸਰ ਦੇ ਫੋਰਟਿਸ ਹਸਪਤਾਲ ਵਿੱਚ ਹੋਈ ਅਚਾਨਕ ਮੌਤ ਨੇ ਕਈ ਸਵਾਲ ਖੜ੍ਹੇ ਕਰ ਦਿੱਤੇ ਹਨ। ਪਰਿਵਾਰ ਵੱਲੋਂ ਹਸਪਤਾਲ ਪ੍ਰਬੰਧਨ ਅਤੇ ਡਾਕਟਰਾਂ 'ਤੇ ਸੰਗੀਨ ਲਾਪਰਵਾਹੀ ਦੇ ਦੋਸ਼ ਲਗਾਏ ਜਾ ਰਹੇ ਹਨ। ਘੁੰਮਣ ਦਾ ਅੰਤਿਮ ਸੰਸਕਾਰ ਅੱਜ ਜਲੰਧਰ ਦੇ ਮਾਡਲ ਟਾਊਨ ਸ਼ਮਸ਼ਾਨਘਾਟ ਵਿਖੇ ਕੀਤਾ ਜਾਵੇਗਾ।
ਡਰਾਈਵਰ ਦਾ ਦਾਅਵਾ: ਆਪ੍ਰੇਸ਼ਨ ਤੋਂ ਪਹਿਲਾਂ ਬਿਲਕੁਲ ਠੀਕ ਸੀ ਘੁੰਮਣ
ਘੁੰਮਣ ਦੇ ਡਰਾਈਵਰ ਗੁਰਦੇਵ ਨੇ ਇਸ ਪੂਰੇ ਮਾਮਲੇ 'ਤੇ ਸਿੱਧੇ ਸਵਾਲ ਚੁੱਕੇ ਹਨ। ਗੁਰਦੇਵ ਅਨੁਸਾਰ ਉਹ ਵਰਿੰਦਰ ਘੁੰਮਣ ਨੂੰ ਸਵੇਰੇ 7:30 ਵਜੇ ਹਸਪਤਾਲ ਲੈ ਕੇ ਪਹੁੰਚਿਆ ਸੀ।
ਸਾਬਕਾ ਸੰਸਦ ਮੈਂਬਰ ਵੱਲੋਂ ਲਾਸ਼ ਦੀ ਹਾਲਤ 'ਤੇ ਸਵਾਲ, ਜਾਂਚ ਦੀ ਮੰਗ
ਭਾਜਪਾ ਨੇਤਾ ਅਤੇ ਸਾਬਕਾ ਸੰਸਦ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਨੇ ਵਰਿੰਦਰ ਘੁੰਮਣ ਨੂੰ ਸ਼ਰਧਾਂਜਲੀ ਦੇਣ ਤੋਂ ਬਾਅਦ ਡਾਕਟਰੀ ਲਾਪਰਵਾਹੀ ਦੀ ਜਾਂਚ ਦੀ ਜ਼ੋਰਦਾਰ ਮੰਗ ਕੀਤੀ ਹੈ।
ਰਿੰਕੂ ਨੇ ਹੈਰਾਨੀ ਪ੍ਰਗਟ ਕਰਦਿਆਂ ਕਿਹਾ ਕਿ ਘੁੰਮਣ, ਜੋ ਇੱਕ ਛੋਟੀ ਸਰਜਰੀ ਲਈ ਹਸਪਤਾਲ ਗਏ ਸਨ, ਉਨ੍ਹਾਂ ਦੇ ਮ੍ਰਿਤਕ ਸਰੀਰ ਦੀ ਹਾਲਤ ਬਹੁਤ ਗੰਭੀਰ ਸੀ। ਉਨ੍ਹਾਂ ਨੇ ਕਿਹਾ ਕਿ ਘੁੰਮਣ ਦੀ ਚਮੜੀ ਸਿਰ ਤੋਂ ਲੈ ਕੇ ਮੋਢਿਆਂ ਤੱਕ ਕਾਲੀ ਅਤੇ ਨੀਲੀ ਪਈ ਹੋਈ ਸੀ।
ਸਾਬਕਾ ਸੰਸਦ ਮੈਂਬਰ ਨੇ ਮੰਗ ਕੀਤੀ ਕਿ "ਇਸ ਗੱਲ ਦੀ ਪੂਰੀ ਜਾਂਚ ਹੋਣੀ ਚਾਹੀਦੀ ਹੈ ਕਿ ਘੁੰਮਣ ਦਾ ਸਿਰ ਅਤੇ ਮੋਢੇ ਕਿਉਂ ਅਤੇ ਕਿਵੇਂ ਕਾਲੇ ਅਤੇ ਨੀਲੇ ਹੋ ਗਏ।" ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇ ਪਰਿਵਾਰ ਨੇ ਕੋਈ ਕਾਨੂੰਨੀ ਕਾਰਵਾਈ ਕੀਤੀ ਤਾਂ ਉਹ ਉਨ੍ਹਾਂ ਦੇ ਨਾਲ ਖੜ੍ਹੇ ਹੋਣਗੇ। ਜ਼ਿਕਰਯੋਗ ਹੈ ਕਿ ਘੁੰਮਣ ਦੇ ਛੋਟੇ ਭਰਾ ਦੀ ਵੀ ਕੁਝ ਸਾਲ ਪਹਿਲਾਂ ਮੌਤ ਹੋ ਗਈ ਸੀ, ਜਿਸ ਕਾਰਨ ਪਰਿਵਾਰ ਪਹਿਲਾਂ ਹੀ ਗਹਿਰੇ ਸਦਮੇ ਵਿੱਚ ਹੈ।
Get all latest content delivered to your email a few times a month.