ਤਾਜਾ ਖਬਰਾਂ
ਚੰਡੀਗੜ੍ਹ:- ਹਰਿਆਣਾ ਕੈਡਰ ਦੇ ਸੀਨੀਅਰ IPS ਅਧਿਕਾਰੀ ਵਾਈ. ਪੂਰਨ ਕੁਮਾਰ (2001 ਬੈਚ) ਨੇ ਚੰਡੀਗੜ੍ਹ ਦੇ ਸੈਕਟਰ 11 ਸਥਿਤ ਆਪਣੇ ਨਿਵਾਸ (ਮਕਾਨ ਨੰਬਰ 116) 'ਚ ਆਪਣੇ ਆਪ ਨੂੰ ਗੋਲੀ ਮਾਰ ਕੇ ਆਤਮਹੱਤਿਆ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਹ ਘਟਨਾ ਅੱਜ ਦੁਪਹਿਰ ਕਰੀਬ 1:30 ਵਜੇ ਸਾਹਮਣੇ ਆਈ, ਜਦੋਂ ਸੈਕਟਰ 11 ਪੁਲਿਸ ਥਾਣੇ ਨੂੰ ਇਸ ਬਾਰੇ ਸੂਚਨਾ ਮਿਲੀ। ਚੰਡੀਗੜ੍ਹ ਪੁਲਿਸ ਤੁਰੰਤ ਮੌਕੇ 'ਤੇ ਪਹੁੰਚ ਗਈ ਅਤੇ ਜਾਂਚ ਸ਼ੁਰੂ ਕਰ ਦਿੱਤੀ। ਚੰਡੀਗੜ੍ਹ ਦੀ ਐਸਐਸਪੀ ਕੰਵਰਦੀਪ ਕੌਰ ਵੀ ਘਟਨਾ ਸਥਾਨ 'ਤੇ ਮੌਜੂਦ ਹਨ। ਸੈਂਟਰਲ ਫ਼ੋਰੈਂਸਿਕ ਸਾਇੰਸ ਲੈਬ (CFSL) ਦੀ ਟੀਮ ਵੀ ਘਰ ਦੀ ਤਫ਼ਤੀਸ਼ ਕਰ ਰਹੀ ਹੈ। ਹਾਲਾਂਕਿ, ਖੁਦਕੁਸ਼ੀ ਦੇ ਕਾਰਨਾਂ ਬਾਰੇ ਅਜੇ ਕੋਈ ਸਪੱਸ਼ਟਤਾ ਨਹੀਂ ਮਿਲ ਸਕੀ ਕਿ ਅਜਿਹਾ ਕਦਮ ਆਈਪੀਐਸ ਅਧਿਕਾਰੀ ਨੇ ਕਿਉਂ ਚੁੱਕਿਆ ਹੈ।
ਪੁਲਿਸ ਸੂਤਰਾਂ ਦੇ ਮੁਤਾਬਕ, ਪੂਰਨ ਕੁਮਾਰ ਇਸ ਵੇਲੇ ਅੰਬਾਲਾ ਵਿੱਚ ਤਾਇਨਾਤ ਸਨ। ਮਾਮਲੇ ਦੀ ਵਿਸਥਾਰ ਨਾਲ ਜਾਂਚ ਜਾਰੀ ਹੈ।
ਇੱਥੇ ਇਹ ਵੀ ਦੱਸਣ ਯੋਗ ਹੈ ਕਿ ਉਹਨਾਂ ਪਤਨੀ ਵੀ ਅਮਨੀਤ ਪੀ ਕੁਮਾਰ ਸਰਕਾਰੀ ਅਧਿਕਾਰੀ ਹਨ , ਜੋ ਕਿ ਹਰਿਆਣਾ ਦੇ ਮੁੱਖ ਮੰਤਰੀ ਦੇ ਨਾਲ ਜਪਾਨ ਦੇ ਦੌਰੇ ਤੇ ਸਰਕਾਰੀ ਅਧਿਕਾਰੀਆਂ ਦੇ ਨਾਲ ਗਏ ਹਨ।
Get all latest content delivered to your email a few times a month.