IMG-LOGO
ਹੋਮ ਪੰਜਾਬ: ਪਿੰਡ ਰੋੜੀਕਪੂਰਾ ‘ਚ ਖੇਤਾਂ 'ਚ ਡਿੱਗੀ ਬਿਜਲੀ ਦੀ ਤਾਰ ਕਾਰਨ...

ਪਿੰਡ ਰੋੜੀਕਪੂਰਾ ‘ਚ ਖੇਤਾਂ 'ਚ ਡਿੱਗੀ ਬਿਜਲੀ ਦੀ ਤਾਰ ਕਾਰਨ ਕਿਸਾਨ ਦੀ ਮੌਤ

Admin User - Oct 03, 2025 08:47 PM
IMG

ਪਿੰਡ ਰੋੜੀਕਪੂਰਾ ਦੇ ਕੋਠੇ ਡਿੰਗੀ ਵਾਲਾ ਦੇ ਕਿਸਾਨ ਗੁਰਤੇਜ ਸਿੰਘ (42), ਪੁੱਤਰ ਪ੍ਰੀਤਮ ਸਿੰਘ ਵਾਸੀ, ਦੀ ਖੇਤਾਂ ਵਿੱਚ ਕਰੰਟ ਲੱਗਣ ਕਾਰਨ ਮੌਤ ਹੋ ਗਈ। ਪਿੰਡ ਦੇ ਸਾਬਕਾ ਸਰਪੰਚ ਕੁਲਵੰਤ ਸਿੰਘ ਬਰਾੜ ਅਤੇ ਪਿੰਡ ਗਲਾਬਗੜ੍ਹ ਦੇ ਸਰਪੰਚ ਅਰਵਿੰਦਰ ਸਿੰਘ ਬਿੰਦਰ ਬਰਾੜ ਨੇ ਦੱਸਿਆ ਕਿ ਗੁਰਤੇਜ ਸਿੰਘ ਮੱਤਾ ਦੇ ਕੋਠੇ ਸੰਤਾ ਸਿੰਘ ਵਾਲਾ ਖੇਤ ਵਿੱਚ ਠੇਕੇ ‘ਤੇ ਕੰਮ ਕਰ ਰਿਹਾ ਸੀ। ਇਸ ਦੌਰਾਨ ਖੇਤ ਵਿੱਚ ਡਿੱਗੀ ਬਿਜਲੀ ਦੀ ਤਾਰ ਉਸ ਦੇ ਕੰਮ ਦੇ ਖੇਤਰ ਵਿੱਚ ਆ ਗਈ। ਬਿਜਲੀ ਦੀ ਤਾਰ ਦੇ ਪਤਾ ਨਾ ਲੱਗਣ ਕਾਰਨ ਗੁਰਤੇਜ ਸਿੰਘ ਕਰੰਟ ਦੀ ਲਪੇਟ ਵਿੱਚ ਆ ਗਿਆ।

ਉਸ ਨੂੰ ਤੁਰੰਤ ਨੇੜਲੇ ਹਸਪਤਾਲ ਲਿਜਾਇਆ ਗਿਆ, ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਮ੍ਰਿਤਕ ਆਪਣੇ ਪਿੱਛੇ ਬਿਰਧ ਮਾਤਾ, ਪਤਨੀ ਅਤੇ ਤਿੰਨ ਲੜਕੀਆਂ ਛੱਡ ਗਿਆ। ਪਿੰਡ ਦੇ ਨਿਵਾਸੀਆਂ ਨੇ ਇਹ ਘਟਨਾ ਬਿਜਲੀ ਮਹਿਕਮੇ ਦੀ ਲਾਪਰਵਾਹੀ ਨਾਲ ਜੋੜੀ ਹੈ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਪੀੜਤ ਪਰਿਵਾਰ ਨੂੰ ਵੱਧ ਤੋਂ ਵੱਧ ਮਦਦ ਪ੍ਰਦਾਨ ਕੀਤੀ ਜਾਵੇ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.