ਤਾਜਾ ਖਬਰਾਂ
ਨਵੀਂ ਦਿੱਲੀ: ਭਾਰਤੀ ਨਾਗਰਿਕਾਂ ਨੂੰ ਈਰਾਨ ਜਾਣ ਤੋਂ ਪਹਿਲਾਂ ਸਾਵਧਾਨ ਰਹਿਣ ਦੀ ਸਲਾਹ ਵਿਦੇਸ਼ ਮੰਤਰਾਲੇ ਨੇ ਜਾਰੀ ਕੀਤੀ ਹੈ। ਮੰਤਰਾਲੇ ਨੇ ਚੇਤਾਇਆ ਹੈ ਕਿ ਹਾਲ ਹੀ ਵਿੱਚ ਕਈ ਮਾਮਲੇ ਸਾਹਮਣੇ ਆਏ ਹਨ, ਜਿੱਥੇ ਭਾਰਤੀਆਂ ਨੂੰ ਫਰਜ਼ੀ ਨੌਕਰੀ ਜਾਂ ਹੋਰ ਆਕਰਸ਼ਕ ਵਾਅਦੇ ਦੇ ਕੇ ਈਰਾਨ ਬੁਲਾਇਆ ਗਿਆ ਅਤੇ ਉਨ੍ਹਾਂ ਨੂੰ ਅਪਰਾਧਿਕ ਗਿਰੋਹਾਂ ਵੱਲੋਂ ਅਗਵਾ ਕਰ ਲਿਆ ਗਿਆ। ਬਾਅਦ ਵਿੱਚ ਪੀੜਤਾਂ ਦੇ ਪਰਿਵਾਰਾਂ ਤੋਂ ਫਿਰੌਤੀ ਦੀ ਮੰਗ ਕੀਤੀ ਗਈ।
ਸ਼ੁੱਕਰਵਾਰ ਸ਼ਾਮ ਨੂੰ ਜਾਰੀ ਕੀਤੀ ਗਈ ਅਡਵਾਇਜ਼ਰੀ ਵਿੱਚ ਮੰਤਰਾਲੇ ਨੇ ਸਪੱਸ਼ਟ ਕੀਤਾ ਕਿ ਈਰਾਨੀ ਸਰਕਾਰ ਸਿਰਫ਼ ਸੈਰ-ਸਪਾਟੇ ਦੇ ਉਦੇਸ਼ਾਂ ਲਈ ਹੀ ਵੀਜ਼ਾ-ਫ੍ਰੀ ਐਂਟਰੀ ਦਿੰਦੀ ਹੈ। ਕਿਸੇ ਵੀ ਰੁਜ਼ਗਾਰ ਜਾਂ ਹੋਰ ਕਾਰਜਕ੍ਰਮ ਲਈ ਵੀਜ਼ਾ-ਫ੍ਰੀ ਐਂਟਰੀ ਦੀ ਸਹੂਲਤ ਨਹੀਂ ਹੈ।
ਮੰਤਰਾਲੇ ਨੇ ਚੇਤਾਇਆ ਕਿ ਕਈ ਅਪਰਾਧਿਕ ਗਿਰੋਹਾਂ ਨਾਲ ਜੁੜੇ ਏਜੰਟ ਭਾਰਤੀਆਂ ਨੂੰ ਨੌਕਰੀ ਜਾਂ ਫ੍ਰੀ ਵੀਜ਼ਾ ਦੇ ਵਾਅਦੇ ਦੇ ਕੇ ਭੇਜਦੇ ਹਨ, ਜਿੱਥੇ ਉਨ੍ਹਾਂ ਨੂੰ ਅਗਵਾ ਕਰਕੇ ਫਿਰੌਤੀ ਦੀ ਮੰਗ ਕੀਤੀ ਜਾਂਦੀ ਹੈ। ਇਹਨਾਂ ਲੋਕਾਂ ਤੋਂ ਸਾਵਧਾਨ ਰਹਿਣ ਦੀ ਅਪੀਲ ਕੀਤੀ ਗਈ ਹੈ।
ਸਰਕਾਰ ਨੇ ਨਾਗਰਿਕਾਂ ਨੂੰ ਅਜਿਹੀਆਂ ਸ਼ੱਕੀ ਪੇਸ਼ਕਸ਼ਾਂ ਤੋਂ ਦੂਰ ਰਹਿਣ ਅਤੇ ਕਿਸੇ ਵੀ ਸੰਦੇਹਜਨਕ ਘਟਨਾ ਨੂੰ ਤੁਰੰਤ ਅਧਿਕਾਰੀਆਂ ਨੂੰ ਰਿਪੋਰਟ ਕਰਨ ਦੀ ਵੀ ਸਲਾਹ ਦਿੱਤੀ ਹੈ।
Get all latest content delivered to your email a few times a month.