ਤਾਜਾ ਖਬਰਾਂ
ਟੈਕਨਾਲੋਜੀ ਦੇ ਸ਼ੌਕੀਨਾਂ ਲਈ ਅੱਜ ਦਾ ਦਿਨ ਇਤਿਹਾਸਕ ਬਣ ਗਿਆ, ਕਿਉਂਕਿ ਐਪਲ ਨੇ ਆਪਣਾ ਨਵਾਂ ਆਈਫੋਨ 17 ਜਾਰੀ ਕੀਤਾ। ਲੰਮੇ ਸਮੇਂ ਤੋਂ ਉਡੀਕਿਆ ਗਿਆ ਇਹ ਲਾਂਚ ਇੰਨਾ ਉਤਸ਼ਾਹਭਰਿਆ ਸੀ ਕਿ ਵੀਰਵਾਰ ਦੀ ਸ਼ਾਮ ਦਿੱਲੀ ਅਤੇ ਮੁੰਬਈ ਵਿੱਚ ਖਰੀਦਦਾਰਾਂ ਦੀ ਲੰਬੀਆਂ ਲਾਈਨਾਂ ਨੇ ਮਾਹੌਲ ਗਰਮ ਕਰ ਦਿੱਤਾ। ਦਿੱਲੀ ਅਤੇ ਮੁੰਬਈ ਦੀਆਂ ਤਸਵੀਰਾਂ ਇਸ ਗੱਲ ਦਾ ਸਬੂਤ ਹਨ ਕਿ ਲੋਕਾਂ ਵਿੱਚ ਆਈਫੋਨ 17 ਦੇ ਲਈ ਕਿੰਨਾ ਉਤਸ਼ਾਹ ਹੈ।
ਦਿੱਲੀ ਦੇ ਸਿਲੈਕਟ ਸਿਟੀ ਮਾਲ, ਸਾਕੇਤ ਵਿਖੇ, ਲੋਕਾਂ ਨੇ ਅੱਧੀ ਰਾਤ ਤੋਂ ਹੀ ਕਤਾਰਾਂ ਵਿੱਚ ਖੜ੍ਹੇ ਹੋ ਕੇ ਆਈਫੋਨ 17 ਖਰੀਦਣ ਦੀ ਉਡੀਕ ਸ਼ੁਰੂ ਕਰ ਦਿੱਤੀ। ਇਹ ਘਟਨਾ ਵਸੰਤ ਕੁੰਜ ਦੇ ਨੇੜੇ ਵਾਪਰੀ, ਜਿੱਥੇ ਖਰੀਦਦਾਰ ਆਪਣੀ ਵਾਰੀ ਦੇ ਲਈ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ।
ਮੁੰਬਈ ਦੇ ਬਾਂਦਰਾ-ਕੁਰਲਾ ਕੰਪਲੈਕਸ ਵਿੱਚ ਐਪਲ ਸ਼ੋਅਰੂਮ ਦੇ ਬਾਹਰ ਸੈਂਕੜੇ ਲੋਕਾਂ ਦੀ ਭੀੜ ਦੇਖੀ ਗਈ। ਕੁਝ ਲੋਕ 7-8 ਘੰਟੇ ਤੱਕ ਇੰਤਜ਼ਾਰ ਕਰਦੇ ਰਹੇ, ਜਦਕਿ ਕਈ ਖਰੀਦਦਾਰ ਪਹਿਲਾਂ ਹੀ ਬੁਕਿੰਗ ਕਰ ਚੁੱਕੇ ਸਨ। ਇਨ੍ਹਾਂ ਲਾਈਨਾਂ ਵਿੱਚ ਉਹ ਲੋਕ ਵੀ ਸ਼ਾਮਿਲ ਸਨ ਜੋ ਬੁਕਿੰਗ ਨਹੀਂ ਕਰਵਾ ਸਕੇ, ਪਰ ਉਮੀਦ ਰੱਖਦੇ ਸਨ ਕਿ ਸ਼ਾਇਦ ਉਨ੍ਹਾਂ ਨੂੰ ਵੀ ਨਵਾਂ ਫੋਨ ਮਿਲ ਜਾਵੇ।
ਖਰੀਦਦਾਰ ਆਈਫੋਨ 17 ਦੇ ਨਵੇਂ ਰੰਗਾਂ ਅਤੇ ਆਕਰਸ਼ਕ ਡਿਜ਼ਾਈਨ ਤੋਂ ਬਹੁਤ ਪ੍ਰਭਾਵਿਤ ਹਨ। ਇਸ ਦੇ ਨਾਲ-ਨਾਲ ਇਸ ਦੀ ਲੰਬੀ ਬੈਟਰੀ ਲਾਈਫ ਅਤੇ ਉੱਚ-ਗੁਣਵੱਤਾ ਵਾਲਾ ਕੈਮਰਾ ਵੀ ਉਨ੍ਹਾਂ ਨੂੰ ਖਿੱਚ ਰਿਹਾ ਹੈ। ਇਸ ਲਾਂਚ ਨੇ ਇੱਕ ਵਾਰ ਫਿਰ ਸਾਬਤ ਕਰ ਦਿੱਤਾ ਹੈ ਕਿ ਭਾਰਤ ਵਿੱਚ ਐਪਲ ਦੇ ਫੋਨ ਲਈ ਕ੍ਰੇਜ਼ ਅਤੇ ਮੰਗ ਬੇਰੁਕਾਵਤ ਵਧ ਰਹੀ ਹੈ।
Get all latest content delivered to your email a few times a month.