ਤਾਜਾ ਖਬਰਾਂ
ਹੁਸ਼ਿਆਰਪੁਰ ਦੇ ਨਿਊ ਦੀਪ ਨਗਰ ਵਿੱਚ 9 ਸਤੰਬਰ ਦੀ ਰਾਤ ਇੱਕ 5 ਸਾਲਾ ਬੱਚੇ ਦੀ ਹੱਤਿਆ ਨੇ ਸਥਾਨਕ ਪਰਵਾਸੀ ਮਜ਼ਦੂਰ ਵਿਰੁੱਧ ਗੁੱਸਾ ਜਗਾਇਆ। ਇਸ ਮਾਮਲੇ ਵਿੱਚ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਇਸ ਘਟਨਾ ਦੇ ਬਾਅਦ, ਹੁਸ਼ਿਆਰਪੁਰ, ਬਠਿੰਡਾ, ਮੁਹਾਲੀ ਅਤੇ ਲੁਧਿਆਣਾ ਸਮੇਤ ਹੋਰ ਕਈ ਪਿੰਡਾਂ ਵਿੱਚ ਪਰਵਾਸੀਆਂ ਨੂੰ ਪਿੰਡੋਂ ਕੱਢਿਆ ਜਾ ਰਿਹਾ ਹੈ। ਲੁਧਿਆਣਾ ਦੇ ਡਿਪਟੀ ਕਮਿਸ਼ਨਰ ਨੇ ਕਿਹਾ ਹੈ ਕਿ ਇਹ ਕਦਮ ਗੈਰ-ਕਾਨੂੰਨੀ ਹਨ ਅਤੇ ਕਿਸੇ ਤਰ੍ਹਾਂ ਦੀ ਕਾਨੂੰਨੀ ਮਾਨਤਾ ਨਹੀਂ ਰੱਖਦੇ।
ਕਾਰੋਬਾਰੀਆਂ ਵਿੱਚ ਚਿੰਤਾ ਦਾ ਮਾਹੌਲ ਹੈ ਕਿਉਂਕਿ ਡਰ ਕਾਰਨ ਪਰਵਾਸੀ ਮਜ਼ਦੂਰ ਛੱਡ ਕੇ ਚਲੇ ਜਾ ਸਕਦੇ ਹਨ, ਜਿਸ ਨਾਲ ਫੈਕਟਰੀਆਂ ਅਤੇ ਉਦਯੋਗ ਰੁਕਣ ਦਾ ਖਤਰਾ ਹੈ। ਸਾਲ 2023 ਦੀ ਰਿਪੋਰਟ ਮੁਤਾਬਕ ਪੰਜਾਬ ਵਿੱਚ 12.44 ਲੱਖ ਪਰਵਾਸੀ ਮਜ਼ਦੂਰ ਕੰਮ ਕਰ ਰਹੇ ਹਨ, ਜਿਨ੍ਹਾਂ ਵਿੱਚ ਲੁਧਿਆਣਾ ਵਿੱਚ 5.39 ਲੱਖ ਹਨ। ਪੂਰੇ ਭਾਰਤ ਵਿੱਚ 2001 ਦੀ ਜਨਗਣਨਾ ਅਨੁਸਾਰ 4.14 ਕਰੋੜ ਪਰਵਾਸੀ ਲੇਬਰ ਹਨ।
Get all latest content delivered to your email a few times a month.